ਟੋਕੀਓ ਉਲੰਪਿਕ 2021
ਭਾਰਤ ਲਈ ਭਾਰ ਤੋਲਨ ਮੁਕਾਬਲੇ ਵਿੱਚ ਪਹਿਲਾ ਚਾਂਦੀ ਤਮਗਾ
ਮਨੀਪੁਰ ਦੀ 26 ਸਾਲਾਂ ਆਦਿਵਾਸੀ ਮੁਟਿਆਰ “ਮੀਰਾ ਬਾਈ ਚਾਨੂ”ਮੁਬਾਰਕਾਂ ਮੀਰਾਬਾਈ ਚਾਨੂੰ
ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕਸ ਵਿੱਚ ਸਿਲਵਰ ਮੈਡਲ ਜਿੱਤ ਕੇ ਇਹ ਸਾਬਤ ਕੀਤਾ ਹੈ ਕਿ ਸਾਡੇ ਮੁਲਕ ਵਿੱਚ ਪ੍ਰਤਿਭਾਵਾਨ ਨੌਜਵਾਨਾਂ ਦੀ ਕੋਈ ਘਾਟ ਨਹੀਂ ਹੈ ਤੇ ਕੁੜੀਆਂ ਕਿਸੇ ਗੱਲੋਂ ਘੱਟ ਨਹੀਂ ਹਨ।ਭਾਵੇਂ ਸਾਡੀਆਂ ਸਰਕਾਰਾਂ ਖੇਡਾਂ ਵੱਲ ਬਣਦਾ ਧਿਆਨ ਨਹੀਂ ਦਿੰਦੀਆਂ ਤੇ ਸਾਡੀ ਸਿੱਖਿਆ ਪ੍ਰਣਾਲੀ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਦੀ ਥਾਂ ਰੱਟੇ ਲਵਾਉਣ ਤੱਕ ਸੀਮਤ ਹੈ ਫਿਰ ਵੀ ਨੌਜਵਾਨਾਂ ਦਾ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਮਾਅਰਕਾ ਮਾਰਨਾ ਸ਼ੁੱਭ ਸੰਕੇਤ ਹੈ।
ਓਲੰਪਿਕ ਇਤਿਹਾਸ ਵਿੱਚ ਚਾਨੂ ਦੂਜੀ ਭਾਰਤੀ ਵੇਟਲਿਫਟਰ ਬਣ ਗਈ ਜਿਸ ਨੇ ਮੈਡਲ ਜਿੱਤਿਆ। ਇਸ ਤੋਂ ਪਹਿਲਾ ਕਰਨਮ ਮਲੇਸ਼ਵਰੀ ਨੇ 2000 ਸਿਡਨੀ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ।ਚਾਨੂ ਸਿਲਵਰ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਬਣ ਗਈ।ਓਲੰਪਿਕਸ ਇਤਿਹਾਸ ਵਿੱਚ ਇਹ ਭਾਰਤ ਵੱਲੋਂ ਜਿੱਤਿਆ 27ਵਾਂ ਮੈਡਲ ਹੈ ਜਦੋਂਕਿ ਛੇਵਾਂ ਸਿਲਵਰ ਮੈਡਲ ਹੈ।