ਭਾਜਪਾ ਦੇ ਜਿਲ੍ਹਾ ਪ੍ਰਧਾਨ ਸ਼ੰਟੀ ਸਾਥੀਆਂ ਸਮੇਤ ਦਿੱਲੀ ਰਵਾਨਾ
ਬੀ.ਟੀ.ਐਨ. ਦਿੱਲੀ ,17 ਜੁਲਾਈ 2021
ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਅੱਜ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਯਾਦਵਿੰਦਰ ਸ਼ੰਟੀ ਨਾਲ ਕਿਸਾਨ ਸੰਘਰਸ਼ ਦੇ ਹੱਲ ਨੂੰ ਲੈਕੇ ਮੀਟਿੰਗ ਹੋ ਰਹੀ ਹੈ। ਸ਼ੰਟੀ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚ ਗਏ ਹਨ। ਇਸ ਦੀ ਪੁਸ਼ਟੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਸ਼ੰਟੀ ਨੇ ਵੀ ਕੀਤੀ ਹੈ।
ਸ਼ੰਟੀ ਨੇ ਦੱਸਿਆ ਕਿ ਤਿੰਨ ਖੇਤੀ ਬਿਲਾਂ ਨੂੰ ਲੈ ਕੈ ਜਾਰੀ ਕਿਸਾਨ ਸੰਘਰਸ਼ ਦੇ ਸਬੰਧ ਵਿੱਚ ਕਿਸਾਨ ਆਗੂਆਂ ਨਾਲ ਪੰਜਾਬ ਭਾਜਪਾ ਦੇ ਆਗੂਆਂ ਦੀ ਗੱਲਬਾਤ ਵਿੱਚ ਉਨ੍ਹਾਂ ਕਈ ਵਾਰ ਕੌਸ਼ਿਸ਼ਾਂ ਕੀਤੀਆਂ ਸਨ। ਹੁਣ ਮੈਂ ਆਪਣੇ ਹੋਰਨਾਂ ਸਾਥੀਆਂ ਸਮੇਤ ਕਿਸਾਨਾਂ ਸੰਘਰਸ਼ ਦੇ ਢੁੱਕਵੇਂ ਹੱਲ ਦੇ ਬਾਰੇ ਆਪਣੇ ਸੁਝਾਅ ਕੌਮੀ ਪ੍ਰਧਾਨ ਨਾਲ ਹੋ ਰਹੀ ਮੀਟਿੰਗ ਵਿੱਚ ਰੱਖਾਂਗਾ, ਤਾਂਕਿ ਸੰਘਰਸ਼ ਦਾ ਸਾਰੀਆਂ ਧਿਰਾਂ ਨੂੰ ਪ੍ਰਵਾਨ ਕੋਈ ਸਮਝੌਤਾ ਹੋ ਸਕੇ।
ਸ਼ੰਟੀ ਨੇ ਕਿਹਾ ਕਿ ਕਿਸਾਨ ਸੰਘਰਸ਼ ਤੋਂ ਬਾਅਦ ਪਾਰਟੀ ਦੀਆਂ ਚੋਣ ਸੰਭਾਵਨਾਵਾਂ ਤੇ ਵੀ ਅਹਿਮ ਵਿਚਾਰ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਭਰੋਸਾ ਹੈ ਕਿ ਕੌਮੀ ਪ੍ਰਧਾਨ ਦਾ ਭਾਜਪਾ ਦੀ ਪੰਜਾਬ ਇਕਾਈ ਦੇ ਆਗੂਆਂ ਨਾਲ ਚੱਲ ਰਿਹਾ ਵਿਚਾਰ ਮੰਥਨ , ਕਿਸਾਨ ਸੰਘਰਸ਼ ਦੌਰਾਨ ਕੇਂਦਰ ਸਰਕਾਰ ਨਾਲ ਚੱਲ ਰਹੀ ਗੱਲਬਾਤ ਦੀ ਖੜੋਤ ਦੇ ਅੜਿੱਕੇ ਨੂੰ ਦੂਰ ਕਰੇਗਾ।