” ਮੇਰਾ ਵਚਨ 100 ਫੀਸਦੀ ਟੀਕਾਕਰਨ ” ਮੁਹਿੰਮ ਨੂੰ ਲੋਕ ਦੇ ਰਹੇ ਹਨ ਪੂਰਾ ਸਹਿਯੋਗ
– ਰੋਜਾਨਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿੱਚ ਲਗਾਏ ਦਾ ਰਹੇ ਹਨ ਵਿਸ਼ੇਸ਼ ਕੈਂਪ
ਬੀ ਟੀ ਐੱਨ, ਬਸੀ ਪਠਾਣਾ/ ਫਤਿਹਗੜ੍ਹ ਸਾਹਿਬ, 03 ਜੁਲਾਈ 2021
ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਨੇ ਦੱਸਿਆ ਕਿ ਹਲਕਾ ਬਸੀ ਪਠਾਣਾਂ ਸਮੇਤ ਪੂਰੇ ਜ਼ਿਲ੍ਹੇ ਵਿੱਚ ਕੋਵਿਡ-19 ਦੀ ਤੀਜੀ ਲਹਿਰ ਨੂੰ ਰੋਕਣ ਲਈ “ਮੇਰਾ ਵਚਨ 100 ਫੀਸਦੀ ਟੀਕਾਕਰਨ” ਮੁਹਿੰਮ ਤਹਿਤ ਜੰਗੀ ਪੱਧਰ ‘ਤੇ ਟੀਕਾਕਰਨ ਕੀਤਾ ਜਾ ਰਿਹਾ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕ ਪੂਰਾ ਸਹਿਯੋਗ ਦੇ ਰਹੇ ਹਨ। ਇਸੇ ਲੜੀ ਤਹਿਤ ਅੱਜ ਬਸੀ ਪਠਾਣਾ ਪੁਲਿਸ ਵੱਲੋਂ ਬਸੀ ਪਠਾਣਾ ਬੱਸ ਸਟੈਂਡ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ ਅਤੇ ਕਰੀਬ 483 ਲੋਕਾਂ ਨੇ ਵੈਕਸੀਨ ਲਗਵਾਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੀ ਉਹਨਾਂ ਦੇ ਨਾਲ਼ ਸਨ।
ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਕੈਂਪ ਦਾ ਦੌਰਾ ਕੀਤਾ ਤੇ ਮੁਸਾਫ਼ਰਾਂ ਨੂੰ ਵੈਕਸੀਨ ਲਗਵਾਈ।
ਵਿਧਾਇਕ ਜੀ.ਪੀ. ਨੇ ਕਿਹਾ ਕਿ ਕੋਰੋਨਾ ਬਿਮਾਰੀ ਤੋਂ ਇਕੋ ਇਕ ਬਚਾਅ ਵੈਕਸੀਨੇਸ਼ਨ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਦੁਆਰਾ ਦੱਸੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਜਰੂਰ ਕਰਨ ਅਤੇ ਅਫਵਾਹਾ ਉੱਤੇ ਯਕੀਨ ਨਾ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸਦੇ ਨਾਲ ਹੀ ਜਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਕਰੋਨਾ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਖੁਦ ਕੈਂਪਾਂ ਦਾ ਦੌਰਾ ਕਰਕੇ ਲੋਕਾਂ ਨੂੰ ਮਿਲਿਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਵਿਅਕਤੀ ਟੀਕਾਕਰਨ ਤੋਂ ਵਾਝਾਂ ਨਾ ਰਹੇ।
ਊਨ੍ਹਾਂ ਦੱਸਿਆ ਕਿ ਅੱਜ ਜਿਲ੍ਹੇ ਦੇ ਪਿੰਡ ਰਿਊਨਾ ਬੋਲਾਂ,ਤਰਖਾਣ ਮਾਜਰਾ, ਮੂਲੇਪੁਰ, ਬਲਾੜੀ ਕਲਾਂ, ਖੇੜੀ ਭਾਈ ਕੀ, ਚਨਾਰਥਲ ਕਲਾਂ, ਧੀਰਪੁਰ, ਕਮਿਉਨਟੀ ਹੈਲਥ ਸੈਂਟਰ ਅਮਲੋਹ, ਸ਼੍ਰੀ ਰਵਿਦਾਸ ਗੁਰਦੁਆਰਾ ਸਾਹਿਬ ਬ੍ਰਾਹਮਣ ਮਾਜਰਾ, ਫੈਜਲਪੁਰ, ਪਿੰਡ ਸੰਘੋਲ, ਮਰਾੜੂ, ਬਰੋਂਗਾ ਜੇਰ, ਖਾਲਸਾ ਸਕੂਲ ਹਿਮਾਂਯੂਪੁਰ ਸਰਹਿੰਦ, ਚੁੰਨੀ ਕਲਾਂ, ਕੋਟਲਾ ਬਜਵਾੜਾ, ਜਲਵੇੜੀ ਗਹਿਲਾਂ, ਸੰਤ ਨਿਰੰਕਾਰੀ ਭਵਨ ਸਰਹਿੰਦ, ਰਾਧਾ ਸੁਆਮੀ ਸਤਸਿੰਗ ਘਰ ਸਰਹਿੰਦ, ਪਿੰਡ ਮੰਡੋਫਲ, ਖਾਲਸਾ ਸਕੂਲ ਕਪੂਰਗੜ੍ਹ, ਮੀਆਂਪੁਰ, ਸਲਾਣਾ ਦਾਰਾ ਸਿੰਘ, ਪਿੰਡ ਚਣੋਂ, ਧੀਰਪੁਰ,ਖਰੌੜਾ, ਰਾਜਿੰਦਰਗੜ੍ਹ, ਪਿੰਡ ਸੌਟੀ,ਪਿੰਡ ਧੂੰਦਾ, ਭੋਲੀਆ, ਬਡਾਲੀ ਆਲਾ ਸਿੰਘ, ਬਧੌਛੀ ਖੁਰਦ, ਰਾਮਪੁਰ, ਪਮੌਰ,ਪੰਡਰਾਲੀ,ਰਾਏਪੁਰ ਰਾਈਆਂ ਸਮੇਤ ਹੋਰ ਵੱਖ ਵੱਖ ਥਾਵਾਂ ਤੇ ਵਿਸ਼ੇਸ਼ ਕੈਂਪ ਲਗਾਏ ਗਏ। ਕੈਂਪਾ ਦੌਰਾਨ ਵੈਕਸੀਨੇਸ਼ਨ ਕਰਵਾਉਣ ਵਾਲੇ ਲੋਕਾਂ ਨੇ ਕਿਹਾ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਸਹੀ ਫੈਸਲਾ ਹੈ।