ਮਨ ਨੂੰ ਕਾਬੂ ਕਰਦੇ ਹੋਏ ਸਥਿਰ ਅਵਸਥਾ ਨੂੰ ਧਾਰਨ ਕਰਨਾ ਹੈ
ਪਰਦੀਪ ਕਸਬਾ ,ਬਰਨਾਲਾ , 7 ਜੂਨ , 2021
‘ਹਰ ਪਲ ਪ੍ਰਮਾਤਮਾ ਦਾ ਅਹਿਸਾਸ ਰੱਖਦੇ ਹੋਏ ਆਪਣੇ ਆਪ ਨੂੰ ਮਾਨਵੀ ਗੁਣਾਂ ਨਾਲ ਭਰਪੂਰ ਕਰੀਏ’’ ਇਹ ਪ੍ਰਵਚਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਵਰਚੁਅਲ ਨਿਰੰਕਾਰੀ ਸੰਤ ਸਮਾਗਮ ਵਿੱਚ ਵਿਸ਼ਵ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਮੌਜੂਦ ਨਿਰੰਕਾਰੀ ਸ਼ਰਧਾਲੂ ਭਗਤਾਂ ਅਤੇ ਪ੍ਰਭੂ ਪ੍ਰੇਮੀ ਸੱਜਣਾਂ ਨੂੰ ਸੰਬੋਧਿਤ ਕਰਦੇ ਹੋਏ ਵਿਅਕਤ ਕੀਤੇ ।
ਬਰਨਾਲਾ ਬ੍ਰਾਂਚ ਦੇ ਸੰਜੋਯਕ ਜੀਵਨ ਗੋਇਲ ਨੇ ਦੱਸਿਆ ਕਿ ਦੱਖਣ ਭਾਰਤ ਦੇ ਰਾਜਾਂ ਦੇ ਸਾਰੇ ਜੋਨਾਂ ਦੁਆਰਾ ਆਯੋਜਿਤ ਵਰਚੁਅਲ ਸਮਾਗਮ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫਰਮਾਇਆ ਕਿ ‘‘ਆਤਮ ਵਿਸ਼ਲੇਸ਼ਣ ਅਤੇ ਆਤਮ ਪ੍ਰੀਖਣ ਕਰਦੇ ਹੋਏ ਅਪਣੇ ਆਪ ਦਾ ਸੁਧਾਰ ਕਰਕੇ ਮਾਨਵਤਾ ਲਈ ਅਸੀਂ ਇੱਕ ਵਰਦਾਨ ਬਣੀਏ। ’’ ਜੇਕਰ ਅਸੀ ਅਪਣੇ ਆਪ ਨੂੰ ਸੁਧਾਰਣ ਉੱਤੇ ਕੇਂਦਰਤ ਹੋ ਜਾਵਾਂਗੇ, ਤੱਦ ਸਾਨੂੰ ਦੂਸਰਿਆਂ ਦੀਆਂ ਕਮੀਆਂ ਨੂੰ ਦੇਖਣ ਦਾ ਸਮਾਂ ਹੀ ਨਹੀਂ ਮਿਲੇਗਾ । ਛੋਟੀਆਂ – ਛੋਟੀਆਂ ਗੱਲਾਂ ਉੱਤੇ ਵੀ ਜਦੋਂ ਅਸੀ ਸੰਵੇਦਨਸ਼ੀਲ ਹੋ ਜਾਵਾਂਗੇ ਤੱਦ ਸਾਡੇ ਮੂੰਹ ਤੋਂ ਅਜਿਹੀ ਕੋਈ ਗੱਲ ਨਹੀਂ ਨਿਕਲੇਗੀ ਜੋ ਕਿਸੇ ਨੂੰ ਚੋਟ ਪਹੁੰਚਾਏ । ਮਾਤਾ ਜੀ ਨੇ ਅੱਗੇ ਕਿਹਾ ਕਿ ਸੰਤਾਂ , ਪੀਰਾਂ , ਵਲੀਆਂ ਨੇ ਜੁਗਾਂ – ਜੁਗਾਂ ਤੋਂ ਜੋ ਰਸਤਾ ਵਿਖਾਇਆ ਹੈ , ਉਹੀ ਨੇਕ ਅਤੇ ਸੱਚਾ ਰਸਤਾ ਹੈ । ਅਸੀਂ ਉਸੇ ਰਸਤੇ ਉੱਤੇ ਚਲਕੇ ਸੰਤੁਲਤ ਜੀਵਨ ਜਿਉਣਾ ਹੈ । ਪਰਿਵਾਰ , ਸਮਾਜ , ਦੇਸ਼ ਅਤੇ ਮਾਨਵਤਾ ਦੇ ਪ੍ਰਤੀ ਜੋ ਸਾਡੀ ਭੂਮਿਕਾ ਹੈ ਉਸਨੂੰ ਪੂਰੀ ਮਰਿਆਦਾ ਨਾਲ ਨਿਭਾਉਣਾ ਹੈ ।
ਦੱਖਣ ਪੂਰਵ ਏਸ਼ੀਆ ਦੇ ਦੇਸ਼ਾਂ ਦੇ ਨਿਰੰਕਾਰੀ ਭਗਤਾਂ ਦੁਆਰਾ ਸੰਯੁਕਤ ਰੂਪ ਵਿੱਚ ਵਰਚੁਅਲ ਸਮਾਗਮ ਦਾ ਆਯੋਜਨ ਕੀਤਾ ਗਿਆ । ਸਤਿਗੁਰੂ ਮਾਤਾ ਜੀ ਨੇ ਇਸ ਮੌਕੇ ਫਰਮਾਇਆ ਕਿ ਜਦੋਂ ਨਿਰੰਕਾਰ ਪ੍ਰਭੂ ਦੇ ਨਾਲ ਨਾਤਾ ਜੋੜਕੇ ਜ਼ਿੰਦਗੀ ਜੀਅ ਜਾਂਦੀ ਹੈ , ਉਦੋਂ ਜ਼ਿੰਦਗੀ ਸਹੀ ਅਰਥਾਂ ਵਿੱਚ ਸਫ਼ਲ ਕਹਿਲਾਉਣ ਲਾਇਕ ਬਣ ਜਾਂਦੀ ਹੈ । ਵਿਸ਼ਵ ਵਾਤਾਵਰਣ ਦਿਵਸ ਦੀ ਚਰਚਾ ਕਰਦੇ ਹੋਏ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਪ੍ਰਮਾਤਮਾ ਨੇ ਕੁਦਰਤ ਦੀ ਰਚਨਾ ਬਹੁਤ ਹੀ ਖੂਬਸੂਰਤੀ ਨਾਲ ਕੀਤੀ ਹੈ । ਪ੍ਰਕਿਰਤੀ ਦੀ ਇਸ ਬਾਹਰੀ ਸੁੰਦਰਤਾ ਨੂੰ ਤਾਂ ਅਸੀਂ ਨਿਖਾਰਨਾ ਹੀ ਹੈ ਸਗੋਂ ਨਾਲ ਹੀ ਨਾਲ ਅਸੀਂ ਆਪਣੇ ਮਨ ਦਾ ਪ੍ਰਦੂਸ਼ਣ ਵੀ ਦੂਰ ਕਰਨਾ ਹੈ ।
ਸਤਿਗੁਰੂ ਮਾਤਾ ਜੀ ਨੇ ਸਿੰਗਾਪੁਰ , ਹਾਂਗਕਾਂਗ ਅਤੇ ਪੂਰੇ ਵਿਸ਼ਵ ਭਰ ਤੋਂ ਮਿਸ਼ਨ ਦੁਆਰਾ ਵਰਤਮਾਨ ਦੀ ਪ੍ਰਸਥਿਤੀਆਂ ਵਿੱਚ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਸੇਵਾ ਦਾ ਇਹ ਜ਼ਜਬਾ ਇੰਜ ਹੀ ਵਧਦਾ ਚਲਾ ਜਾਵੇ । ਇਹੀ ਸ਼ੁਭਕਾਮਨਾਵਾਂ ਸਾਰੇ ਸੰਤਾਂ ਲਈ ਵਿਅਕਤ ਕਰੀਆਂ ਕਿ ਸਿਰਫ ਆਤਮ ਕੇਂਦ੍ਰਿਤ ਨਾ ਹੋਕੇ ਦੂਸਰਿਆਂ ਦੇ ਜੀਵਨ ਵਿੱਚ ਸਾਡੇ ਕਾਰਨ ਥੋੜ੍ਹਾ ਸਕੂਨ ਮਿਲ ਜਾਏ, ਉਸੇ ਯਤਨ ਵਿੱਚ ਹੀ ਅਸੀਂ ਜੁਟਦੇ ਚਲੇ ਜਾਣਾ ਹੈ । ਅੰਤ ਵਿੱਚ ਸਤਿਗੁਰੂ ਮਾਤਾ ਜੀ ਨੇ ਇਹੀ ਕਿਹਾ ਕਿ ਅਸੀ ਜਿੱਥੇ ਸਥਿਰਤਾ ਦੀ ਵੀ ਗੱਲ ਕਰ ਰਹੇ ਹਾਂ , ਉੱਥੇ ਉਸ ਤਰ੍ਹਾਂ ਮਨ ਦੀ ਸਥਿਰਤਾ ਉਵੇਂ ਨਹੀਂ ਕਿ ਜਿਵੇਂ ਕੋਈ ਸਟੈਚਿਊ ਹੋਵੇ। ਮਨ ਨੂੰ ਕਾਬੂ ਕਰਦੇ ਹੋਏ ਅਸੀਂ ਇੱਕ ਜਿਉਂਦੀ ਜਾਗਦੀ ਸਥਿਰ ਅਵਸਥਾ ਨੂੰ ਧਾਰਨ ਕਰਨਾ ਹੈ ।