ਭ੍ਰਿਸ਼ਟ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ – ਉਪ ਕਪਤਾਨ ਵਿਜੀਲੈਂਸ
ਰਘਬੀਰ ਹੈਪੀ , ਬਰਨਾਲਾ 2 ਜੂਨ 2021
ਹਮੀਦੀ “ਬਹੁ ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ” ਦੇ ਸੈਕਟਰੀ ਜਗਤਾਰ ਸਿੰਘ ਤੇ ਖਾਦ ਅਤੇ ਜ਼ਰੂਰੀ ਵਸਤਾਂ ਵਿਚ ਘਪਲੇਬਾਜ਼ੀ ਕਰਨ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਹੈ ।
ਵਧੇਰੇ ਜਾਣਕਾਰੀ ਦਿੰਦਿਆਂ ਜਗਰਾਜ ਸਿੰਘ ਉਪ ਕਪਤਾਨ ਪੁਲੀਸ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਨੇ ਦੱਸਿਆ ਕਿ “ਦੀ ਹਮੀਦੀ ਬਹੁਮੰਤਵੀ ਖੇਤੀਬਾਡ਼ੀ ਸਹਿਕਾਰੀ ਸਭਾ ਲਿਮਟਿਡ ” ਦੇ ਸਕੱਤਰ ਜਗਤਾਰ ਸਿੰਘ ਪੁੱਤਰ ਨੇਕ ਸਿੰਘ ਨਿਵਾਸੀ ਠੁੱਲੀਵਾਲ , ਤਹਿਸੀਲ ਮਲੇਰਕੋਟਲਾ, ਜ਼ਿਲ੍ਹਾ ਬਰਨਾਲਾ ਨੇ ਆਪਣੀ ਤਾਇਨਾਤੀ ਸਮੇਂ ਸੁਸਾਇਟੀ ਦੀ ਖਾਦ ਅਤੇ ਜ਼ਰੂਰੀ ਵਸਤਾਂ ਦੀ ਘਪਲੇਬਾਜ਼ੀ ਕੀਤੀ ਹੈ । ਜਿਸ ਦੀ ਕੀਮਤ 35,93, 133 ਰੁਪਏ ਹੈ ।
ਉਪ ਕਪਤਾਨ ਪੁਲੀਸ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਨੇ ਦੱਸਿਆ ਕਿ ਜਦੋਂ ਪੜਤਾਲ ਕੀਤੀ ਗਈ ਤਾਂ ਜ਼ਰੂਰੀ ਵਸਤਾਂ ਦਾ ਸਟਾਕ 35,93, 133 ਰੁਪਏ ਘੱਟ ਪਾਇਆ ਗਿਆ । ਪੁਲਸ ਨੇ ਉਕਤ ਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੁਕੱਦਮੇ ਦੀ ਪਡ਼ਤਾਲ ਲਗਾਤਾਰ ਜਾਰੀ ਹੈ।
ਜਗਰਾਜ ਸਿੰਘ ਉਪ ਕਪਤਾਨ ਪੁਲੀਸ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਨੇ ਦੱਸਿਆ ਕਿ ਉਕਤ ਦੋਸ਼ੀ ਤੇ 409,420 ਆਈ.ਪੀ.ਸੀ. ਅਤੇ 13(1) (ਏ) ਰ/ਵ 13(2) ਪੀ.ਸੀ.ਐਕਟ,1988 ਐਜ ਅਮੈਡਿਡ ਬਾਏ ਪੀ.ਸੀ.(ਅਮੈਂਡਮੈਂਟ) ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ । ਜਗਰਾਜ ਸਿੰਘ ਉਪ ਕਪਤਾਨ ਨੇ ਕਿਹਾ ਕਿ ਕਿਸੇ ਵੀ ਘਪਲੇਬਾਜ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।