ਖਬਰ ਦਾ ਅਸਰ- ਮਾਮਲਾ S S P ਦੇ ਧਿਆਨ ‘ਚ ਆਇਆ ਤੇ ਤੁਰੰਤ ਪਰਚਾ ਦਰਜ਼ ਕਰਵਾਇਆ,,,,

Advertisement
Spread information

ਜਬਰਦਸਤੀ ਘਰ ਅੰਦਰ ਵੜ੍ਹਕੇ ਸ਼ਰੇਆਮ ਗੁੰਡਾਗਰਦੀ ਕਰਨ ਵਾਲੇ 13 ਦੋਸ਼ੀਆਂ ਖਿਲਾਫ ਕੇਸ ਦਰਜ਼


ਸੋਨੀ ਪਨੇਸਰ , ਬਰਨਾਲਾ 2 ਜੂਨ 2021

   ਥਾਣਾ ਸਦਰ ਬਰਨਾਲਾ ਦੇ ਅਧੀਨ ਪੈਂਦੇ ਕੋਠੇ ਬੀਕਾ ਸੂਚ ਪੱਤੀ ਹੰਡਿਆਇਆ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਘਰ ਜਬਰਦਸਤੀ ਦਾਖਿਲ ਹੋ ਕੇ ਸ਼ਰੇਆਮ ਗੁੰਡਾਗਰਦੀ ਕਰਨ ਵਾਲੇ 13 ਦੋਸ਼ੀਆਂ ਦੇ ਖਿਲਾਫ ਪੁਲਿਸ ਨੇ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਬਰਨਾਲਾ ਟੂਡੇ ਵੱਲੋਂ 1 ਜੂਨ ਨੂੰ ਹੀ ਪ੍ਰਮੁੱਖਤਾ ਨਾਲ ”ਗੁੰਡਾਗਰਦੀ ਦਾ ਸਹਿਮ-ਵਾਰਦਾਤ ਤੋਂ 5 ਦਿਨ ਬਾਅਦ ਵੀ ਰਾਤਾਂ ਜਾਗ ਕੇ ਲੰਘਾ ਰਿਹੈ 6 ਜੀਆਂ ਦਾ ਪਰਿਵਾਰ” ਟਾਈਟਲ ਹੇਠ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਮਾਮਲਾ ਜਿਵੇਂ ਹੀ ਐਸਐਸਪੀ ਸ੍ਰੀ ਸੰਦੀਪ ਗੋਇਲ ਦੇ ਧਿਆਨ ਵਿੱਚ ਆਇਆ ਤਾਂ ਉਨਾਂ ਤੁਰੰਤ ਹੀ ਸਬੰਧਿਤ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਨ ਦਾ ਹੁਕਮ ਦੇ ਦਿੱਤਾ।

Advertisement

       ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਿਸ ਨੇ ਹਰਸ਼ਦੀਪ ਸਿੰਘ ਔਲਖ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਮਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕੋਠੇ ਜਲਾਲਕੇ ਹੰਡਿਆਇਆ, ਨਵਦੀਪ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਜਲਾਲਕੇ ਹੰਡਿਆਇਆ, ਲਖਵਿੰਦਰ ਸਿੰਘ ਵਾਸੀ ਕੋਠੇ ਜਲਾਲਕੇ ਹੰਡਿਆਇਆ , ਵਰਿੰਦਰ ਸਿੰਘ ਪੁੱਤਰ ਗੁਰਦੀਪ ਹੰਡਿਆਇਆ , ਅੰਮ੍ਰਿਤਪਾਲ ਸਿੰਘ ਵਾਸੀ ਸੂਚ ਪੱਤੀ ਹੰਡਿਆਇਆ,ਗਗਨਦੀਪ ਸਿੰਘ ਵਾਸੀ ਸੂਚ ਪੱਤੀ ਹੱਡਿਆਇਆ , ਪਰਦੀਪ ਸਿੰਘ , ਜਸਪ੍ਰੀਤ ਸਿੰਘ ਵਾਸੀ ਸੰਘੇੜਾ ,ਸੁਮਨਦੀਪ ਸਿੰਘ ਵਾਸੀ ਸੰਘੇੜਾ , ਪਰਮਵੀਰ ਸਿੰਘ ਵਾਸੀ ਖੁੱਡੀ ਕਲਾਂ ,ਜਸਕਰਨ ਸਿੰਘ ਵਾਸੀ ਖੁੱਡੀ ਕਲਾਂ , ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪ੍ਰੇਮ ਨਗਰ , ਲੱਖਾ ਸਿੰਘ ਤੇ ਹੋਰ ਨਾ ਮਾਲੂਮ ਵਿਅਕਤੀਆ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਅਧੀਨ ਜੁਰਮ 452 , 323 ,148 , 149, 188 I P C ਤਹਿਤ ਕੇਸ ਦਰਜ਼ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।

ਕੀ ਹੈ ਮਾਮਲਾ

      ਪੁਲਿਸ ਨੂੰ ਦਿੱਤੇ ਬਿਆਨ ਵਿੱਚ ਹਰਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ 27 ਮਈ 2021 ਨੂੰ ਵਕਤ ਕਰੀਬ 10-30 ਵਜੇ ਰਾਤ ਨੂੰ ਮੁਦਈ ਦੇ ਫੋਨ ਪਰ ਕਾਲ ਆਈ ਕਿ ਮੈਂ ਗੁਰਮਨ ਬੋਲਦਾ ਹਾਂ , ਤੈਨੂੰ ਮਿਲਣਾ ਹੈ ਮੁਦਈ ਨੇ 10 ਵਜੇ ਸਵੇਰੇ ਮਿਲਣ ਲਈ ਕਿਹਾ। ਪਰੰਤੂ ਦੁਬਾਰਾ ਫਿਰ 10 ਮਿੰਟ ਬਾਅਦ ਫਿਰ ਕਾਲ ਆਈ ਕਿ ਹੁਣੇ ਤੇਰੇ ਘਰ ਆ ਰਹੇ ਹਾ ਤਾ ਕਰੀਬ 10 ਮਿੰਟ ਬਾਅਦ ਉਕਤਾਨ ਦੋਸੀ ਇਕ ਜੀਪ, ਬੁਲੇਟ ਮੋਟਰ ਸਾਇਕਲ ਅਤੇ ਕਾਰ ਪਰ ਆਏ ਜੋ ਡੰਡੇ ਸੋਟੀਆਂ ਨਾਲ ਸਾਡੇ ਘਰ ਅੰਦਰ ਦਾਖਲ ਹੋ ਗਏ ਅਤੇ ਮੇਰੀ ਮਾਤਾ ਨਾਲ ਹੀ ਹੱਥੋਂ ਪਾਈ ਕੀਤੀ । ਹਰਜਿੰਦਰ ਸਿੰਘ ਨੇ 112 ਪਰ ਕਾਲ ਕੀਤੀ ਤਾਂ ਉਕਤਾਨ ਵਿਅਕਤੀ ਮੌਕਾ ਤੇ ਭੱਜ ਗਏ ।

ਐਸ.ਐਸ.ਪੀ. ਸਾਬ੍ਹ ਇਨਸਾਫ ਦੇਣ ਲਈ ਧੰਨਵਾਦ

     ਹਰਸ਼ਦੀਪ ਸਿੰਘ ਦੀ ਮਾਤਾ ਅਮ੍ਰਿਤਪਾਲ ਕੌਰ ਨੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕੀਤੇ ਜਾਣ ਲਈ ਐਸਐਸਪੀ ਸ੍ਰੀ ਸੰਦੀਪ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਐਸਐਸਪੀ ਸਾਬ੍ਹ ! ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਮੇਰੇ ਪਰਿਵਾਰ ਨੂੰ ਇਨਸਾਫ ਦਿੱਤਾ ਹੈ। ਉਨਾਂ ਕਿਹਾ ਕਿ ਤੁਸੀਂ ਮੇਰੇ ਪਰਿਵਾਰ ਨੂੰ ਉਜੜਨ ਤੋਂ ਬਚਾ ਲਿਆ ਹੈ। 

Advertisement
Advertisement
Advertisement
Advertisement
Advertisement
error: Content is protected !!