ਡੀ.ਈ.ਓਜ ਲੁਧਿਆਣਾ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤਹਿਤ ਲੇਖ ਮੁਕਾਬਲਿਆਂ ਦਾ ਕੀਤਾ ਗਿਆ ਆਗਾਜ਼

Advertisement
Spread information

ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਆਨਲਾਈਨ ਮੁਕਾਬਲਿਆਂ ਲਈ ਕੀਤਾ ਜਾਵੇ ਉਤਸ਼ਾਹਿਤ

ਦਵਿੰਦਰ ਡੀ ਕੇ  , ਲੁਧਿਆਣਾ, 18 ਮਈ 2021

          ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦੇ 75ਵੀਂ ਵਰੇਗੰਢ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਲੜੀ ਵਿੱਚ ਅੱਜ ਲਖਵੀਰ ਸਿੰਘ ਸਮਰਾ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਜਸਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਲੁਧਿਆਣਾ, ਚਰਨਜੀਤ ਸਿੰਘ ਜਲਾਜਣ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਕੁਲਦੀਪ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਨੇ ਦੱਸਿਆ ਕਿ ਪ੍ਰਾਇਮਰੀ ਪੱਧਰ ਤੇ ਇਹ ਆਨਲਾਈਨ ਲੇਖ ਮੁਕਾਬਲੇ ਇੱਕ ਜੂਨ ਤੋਂ ਸ਼ੁਰੂ ਹੋਣਗੇ ਅਤੇ ਦਸ ਜੂਨ ਤੱਕ ਨਿਯਮਾਂ ਅਨੁਸਾਰ ਇਹਨਾਂ ਮੁਕਾਬਲਿਆਂ ਸਬੰਧੀ ਆਪਣੀ ਕੀਤੀ ਕਾਰਗੁਜ਼ਾਰੀ ਦਾ ਲਿੰਕ ਵਿਦਿਆਰਥੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਅਪਲੋਡ ਕਰਨਾ ਹੋਵੇਗਾ।ਸਕੂਲ ਪੱਧਰ ਤੇ ਇਸ ਮੁਕਾਬਲੇ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਚੁਣਿਆ ਜਾਵੇਗਾ ਅਤੇ ਪਹਿਲੇ ਸਥਾਨ ਵਾਲੇ ਵਿਦਿਆਰਥੀ ਦੀ ਕੀਤੀ ਕਾਰਗੁਜ਼ਾਰੀ ਦਾ ਲਿੰਕ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਾਵੇਗਾ।

Advertisement

              ਜਿਲ੍ਹਾ ਮੀਡੀਆ ਕੋਆਰਡੀਨੇਟਰ ਅੰਜੂ ਸੂਦ ਨੇ ਦੱਸਿਆ ਕਿ ਇਹ ਮੁਕਾਬਲੇ ਪਹਿਲਾਂ ਸਕੂਲ ਪੱਧਰ ਫਿਰ ਬਲਾਕ, ਜ਼ਿਲ੍ਹਾ ਹੁੰਦੇ ਹੋਏ ਰਾਜ ਪੱਧਰ ਤੱਕ ਹੋਣਗੇ। ਹਰਵਿੰਦਰ ਸਿੰਘ ਰੋਮੀ ਜ਼ਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਲੁਧਿਆਣਾ ਨੇ ਇਸ ਮੌਕੇ ਜ਼ਿਲੇ ਦੇ ਸਮੂਹ ਅਧਿਆਪਕ ਵਰਗ ਨੂੰ ਮੀਡੀਆ ਰਾਹੀਂ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਅੱਜ ਤੋਂ ਇਹਨਾਂ ਲੇਖ ਮੁਕਾਬਲਿਆਂ ਦੇ ਆਗਾਜ਼ ਨਾਲ ਅਸੀਂ ਆਪਣੇ ਵਿਦਿਆਰਥੀਆਂ ਦੀ ਲੇਖ ਮੁਕਾਬਲੇ ਵਿੱਚ ਤਿਆਰੀ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਕਰਵਾ ਸਕਦੇ ਹਾਂ।

Advertisement
Advertisement
Advertisement
Advertisement
Advertisement
error: Content is protected !!