ਜਿਲ੍ਹੇ ਵਿੱਚ ਕੋਰੋਣਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 451 – ਸਿਵਲ ਸਰਜਨ
ਹਰਪ੍ਰੀਤ ਕੌਰ , ਸੰਗਰੂਰ 9 ਮਈ 2021
ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਬਲਾਕਾਂ ਵਿਚ ਕੋਰੋਨਾ ਲਾਗ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਹੁਣ ਤੱਕ ਜ਼ਿਲ੍ਹੇ ਵਿੱਚ 451 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿਚੋਂ 166 ਨਵੇਂ ਕੇਸ ਆਏ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਹੁਣ ਤਕ 10654 ਕੋਰੋਣਾ ਲਾਗ ਦੀ ਮਾਮਲੇ ਸਾਹਮਣੇ ਆਏ ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸੰਗਰੂਰ ਵਿੱਚ ਸਤਾਰਾਂ, ਧੂਰੀ ਵਿੱਚ ਤੇਰਾਂ, ਲੌਂਗੋਵਾਲ ਵਿੱਚ ਬਾਰਾਂ, ਸੁਨਾਮ ਵਿੱਚ ਚੌਦਾਂ, ਮਲੇਰਕੋਟਲਾ ਵਿੱਚ ਸਤਾਈ , ਭਵਾਨੀਗੜ੍ਹ ਵਿੱਚ ਪੰਜ , ਮੂਨਕ ਵਿੱਚ ਤੇਰਾਂ , ਸ਼ੇਰਪੁਰ ਵਿੱਚ ਸਤਾਰਾਂ, ਅਮਰਗਡ਼੍ਹ ਵਿਚ ਪੰਜ, ਕੋਹਰੀਆ ਵਿੱਚ ਬਾਰਾਂ ਅਤੇ ਫਤਿਹਗੜ੍ਹ ਪੰਜਗਰਾਈਆਂ ਵਿਚ ਤੇਰਾਂ ਨਵੀਂ ਕੋਰੋਨਾ ਲਾਗ ਦੇ ਮਾਮਲੇ ਸਾਹਮਣੇ ਆਏ ਹਨ।
ਜ਼ਿਲ੍ਹੇ ਵਿਚ ਕੁਲ ਸਰਗਰਮ ਕੇਸ 1868 ਹਨ । ਜਦਕਿ ਲੜੀਵਾਰ ਸੰਗਰੂਰ ਵਿੱਚ ਤਿੱਨ ਸੌ ਅੱਸੀ, ਮਲੇਰਕੋਟਲਾ ਚ 194, ਧੂਰੀ ਵਿਚ ਇੱਕ ਸੌ ਸਤਾਸੀ , ਸੁਨਾਮ ਵਿੱਚ ਦੋ ਸੌ ਇਕੱਤੀ, ਕੋਹਰੀਆ ਵਿੱਚ ਅਠੱਨਵੇ, ਭਵਾਨੀਗੜ੍ਹ ਵਿੱਚ ਬੱਨਵੇ, ਲੌਂਗੋਵਾਲ ਵਿੱਚ ਇੱਕ ਸੌ ਬਿਆਸੀ ‘ਅਮਰਗਡ਼੍ਹ ਵਿਚ ਚੌਰਾਸੀ, ਮੂਨਕ ਵਿੱਚ ਇੱਕ ਸੌ ਪੰਜ, ਸ਼ੇਰਪੁਰ ਇੱਕ ਸੌ ਛਪੰਜਾ, ਫਤਿਹਗੜ੍ਹ ਪੰਜਗਰਾਈਆਂ ਵਿਚ ਅਠੱਨਵੇ, ਅਹਿਮਦਗਡ਼੍ਹ ਵਿਚ ਚਰਵੰਜਾ ਕੁੱਲ ਸਰਗਰਮ ਮਾਮਲੇ ਹਨ ਡਿਪਟੀ ਕਮਿਸ਼ਨਰ ਸੰਗਰੂਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਨਿਯਮਾਂ ਦੀ ਪਾਲਣਾ