ਸ਼ਹੀਦ ਅਮਰਦੀਪ ਸਿੰਘ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜ਼ਲੀਆਂ ਭੇਂਟ

Advertisement
Spread information
ਕਿਹਾ ਕਿ ਸ਼ਹੀਦ ਦੇਸ ਕੌਮ ਦਾ ਸਰਮਾਇਆ ਹੁੰਦੇ ਹਨ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ, 07 ਮਈ 2021
               ਪਿਛਲੇ ਦਿਨੀਂ ਲੇਹ ਲੱਦਾਖ਼ ਦੇ ਸਿਆਚਿਨ ’ਚ ਬਰਫੀਲੇ ਤੁਫਾਨ ਦੀ ਲਪੇਟ ’ਚ ਆ ਕੇ ਸ਼ਹੀਦ ਹੋਏ ਜਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦੇ ਫੌਜੀ ਜਵਾਨ ਸ਼ਹੀਦ ਅਮਰਦੀਪ ਸਿੰਘ (22) ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਕਰਮਗੜ੍ਹ ’ਚ ਹੋਇਆ। ਇਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸ਼ਹੀਦ ਅਮਰਦੀਪ ਸਿੰਘ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਕਰਨਲ ਵਿਜੈ ਕੁਮਾਰ ਓਐਸਡੀ ਡਾਇਰੈਕੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ, ਐਸਡੀਐਮ ਬਰਨਾਲਾ ਵਰਜੀਤ ਸਿੰਘ ਵਾਲੀਆ, ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ, ਆਪ ਦੇ ਸੈਨਿਕ ਵਿੰਗ ਦੇ ਆਗੂ ਮਹਿੰਦਰ ਸਿੰਘ ਸਿੱਧੂ, 21 ਬਟਾਲੀਅਨ ਦੇ ਸੂਬੇਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਕਿਹਾ ਕਿ 2018 ’ਚ 21 ਬਟਾਲੀਅਨ ਪੰਜਾਬ ’ਚ ਭਰਤੀ ਹੋਏ ਸ਼ਹੀਦ ਅਮਰਦੀਪ ਸਿੰਘ ਨੇ ਲੇਹ ਲੱਦਾਖ ਦੀ ਉਸ ਉੱਚੀ ਥਾਂ ਤੇ ਆਪਣੀ ਡਿਊਟੀ ਕੀਤੀ ਕਿ ਜਿਥੇ ਦੁਸਮਣ ਨਾਲੋਂ ਬਰਫੀਲੇ ਤੁਫਾਨਾ ਤੇ ਠੰਡੇ ਮੌਸ਼ਮ ਦਾ ਖ਼ਤਰਾਂ ਵੀ ਬਰਾਬਰ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ ਕੌਮ ਦਾ ਸਰਮਾਇਆ ਹੁੰਦੇ ਹਨ, ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾਂ ਹੀ ਅਸੀ ਆਪਣੇ ਦੇਸ ’ਚ ਸੁਰੱਖਿਅਤ ਰਹਿ ਰਹੇ ਹਾ।
                ਉਨ੍ਹਾਂ ਵਿਸਵਾਸ ਦਿਵਾਇਆ ਕਿ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਕਰਨਲ ਵਿਜੈ ਕੁਮਾਰ ਤੇ ਐਸਡੀਐਮ ਵਰਜੀਤ ਸਿੰਘ ਵਾਲੀਆ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 5 ਲੱਖ ਰੂਪੈ ਦੀ ਐਕਸ ਗ੍ਰੇਸ਼ੀਆਂ ਗ੍ਰਾਂਟ ਤੇ 25 ਹਜਾਰ ਰੂਪੈ ਦਾ ਚੈੱਕ ਪਰਿਵਾਰ ਨੂੰ ਸੌਂਪਿਆਂ ਗਿਆ। ਉਨ੍ਹਾਂ ਪਰਿਵਾਰ ਤੇ ਪਿੰਡ ਵਾਸੀਆਂ ਨੂੰ  ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੀ ਬਾਕੀ 40 ਲੱਖ ਦੀ ਗ੍ਰਾਂਟ, ਸ਼ਹੀਦ ਦੀ ਭੈਣ ਸੁਖਦੀਪ ਕੌਰ ਨੂੰ ਸਰਕਾਰੀ ਨੌਕਰੀ ਤੇ ਪਲਾਟ ਲਈ 5 ਲੱਖ ਰੂਪੈ ਦੀ ਗ੍ਰਾਂਟ ਵੀ ਜਲਦੀ ਦਿੱਤੀ ਜਾਵੇਗੀ। ਸ਼ਹੀਦ ਦੀ ਢੁੱਕਵੀ ਯਾਦਗਾਰ ਬਣਾਉਣ ਲਈ ਪਿੰਡ ਵਾਸੀ ਤੇ ਪਰਿਵਾਰ ਜੋ ਵੀ ਹੁਕਮ ਕਰਨਗੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਸੈਨਿਕ ਜਗਦੇਵ ਸਿੰਘ ਕਰਮਗੜ,ਜਥੇਦਾਰ ਗੁਰਤੇਜ ਸਿੰਘ ਦਾਨਗੜ,ਆਪ ਦੇ ਸੈਨਿਕ ਵਿੰਗ ਦੇ ਆਗੂ ਮਹਿੰਦਰ ਸਿੰਘ ਸਿੱਧੂ ਤੇ ਐਮਸੀ ਧਰਮ ਸਿੰਘ ਫੌਜੀ ਨੇ ਮੰਗ ਕੀਤੀ ਕਿ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਦੀ ਐਕਸ ਗ੍ਰੇਸ਼ੀਆਂ ਗ੍ਰਾਂਟ,ਸ਼ਹੀਦ ਦੇ ਨਾਮ ਤੇ ਪਿੰਡ ਦੇ ਸਕੂਲ ਦਾ ਨਾਮ, ਪਿੰਡ ਦੇ ਖੇਡ ਸਟੇਡੀਅਮ ’ਚ ਸ਼ਹੀਦ ਬੁੱਤ ਤੇ ਪਿੰਡ ’ਚ 25 ਬਿਸਤਰਿਆ ਦਾ ਹਸਪਤਾਲ ਬਣਾਇਆ ਜਾਵੇ। ਇਸ ਮੌਕੇ  ਆਪ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ,ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਟੀਮ ’ਚੋ ਦੀਪ ਸੰਘੇੜਾ,ਹਲਕਾ ਬਰਨਾਲਾ ਦੇ ਇੰਚਾਰਜ਼ ਕੁਲਵੰਤ ਸਿੰਘ ਕੀਤੂ,ਸ਼ਹੀਦ ਪ੍ਰਭਜੋਤ ਸਿੰਘ ਦੇ ਪਰਿਵਾਰ ’ਚੋ ਬੱਗਾ ਸਿੰਘ, ਕੈਪਟਨ ਭੁਪਿੰਦਰ ਸਿੰਘ ਜਲੂਰ,ਸਰਪੰਚ ਬਲਵੀਰ ਸਿੰਘ,ਸਾਬਕਾ ਸਰਪੰਚ ਜਗਦੇਵ ਸਿੰਘ,ਸੂਬੇਦਾਰ ਬਿੱਕਰ ਸਿੰਘ,ਸੁਦਾਗਰ ਸਿੰਘ ਹਮੀਦੀ, ਸਾਬਕਾ ਪੰਚ ਸੁਰਜੀਤ ਸਿੰਘ,ਪ੍ਰਧਾਨ ਦਲਜੀਤ ਸਿੰਘ,ਜਸਵੀਰ ਸਿੰਘ ਕਰਮਗੜ,ਨਿਰਮਲ ਸਿੰਘ,ਰਾਜ ਸਿੰਘ,ਸੁਦਾਗਰ ਸਿੰਘ ਹਮੀਦੀ,ਹਰਮੋਲਕ ਸਿੰਘ ਵਜੀਦਕੇ ਕਲਾਂ,ਹੌਲਦਾਰ ਸੁਖਪਾਲ ਸਿੰਘ,ਨਾਇਕ ਗੁਰਜੰਟ ਸਿੰਘ,ਸੂਬੇਦਾਰ ਸੱਜਣ ਸਿੰਘ,ਦਰਸਨ ਸਿੰਘ,ਹਰਬੰਸ ਸਿੰਘ,ਬਾਰਾ ਸਿੰਘ ਸ਼ਹੀਦ ਦੀ ਤਸਵੀਰ ਤੇ ਸਰਧਾਂ ਦੇ ਫੁੱਲ ਭੇਂਟ ਕੀਤੇ।
           ਇਸ ਮੌਕੇ ਵੱਖ-ਵੱਖ ਸੰਸਥਾਵਾਂ,ਸਾਬਕਾ ਸੈਨਿਕ ਜਥੇਬੰਦੀਆਂ,ਗੁਰਦੁਆਰਾ ਪ੍ਰ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ਵੱਲੋਂ ਸ਼ਹੀਦ ਦੇ ਪਰਿਵਾਰ ਦਾ ਸਨਮਾਨ ਕੀਤਾ। ਇਸ ਮੌਕੇ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸ਼ਹੀਦ ਦਾ ਪਰਿਵਾਰ ਤੇ ਪਿੰਡ ਵਾਸੀ ਸ਼ਹੀਦ ਦੀ ਯਾਦਗਾਰ ਲਈ ਜੋ ਵੀ ਕਹਿਣਗੇ ਉਸ ਨੂੰ ਸੰਸਦ ਮੈਂਬਰ ਭਗਵੰਤ ਮਾਨ ਦੇ ਧਿਆਨ ’ਚ ਲਿਆ ਕੇ ਪੂਰਾ ਕਰਵਾਉਣ ਦਾ ਯਤਨ ਕਰਨਗੇ।
Advertisement
Advertisement
Advertisement
Advertisement
Advertisement
error: Content is protected !!