ਟੈਕਨੀਕਲ ਸਰਵਿਸਜ ਯੂਨੀਅਨ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਰਘਵੀਰ ਹੈਪੀ , ਬਰਨਾਲਾ 1 ਮਈ 2021
ਟੈਕਨੀਕਲ ਸਰਵਿਸਜ ਯੂਨੀਅਨ(ਰਜਿ) ਵੰਡ ਸਰਕਲ ਬਰਨਾਲਾ ਵੱਲੋਨ ਵੱਲੋਂ ਵੱਖੋ-ਵੱਖ ਬਿਜਲੀ ਘਰਾਂ ਅੱਗੇ ਮਈ ਦਿਵਸ ਦੇ ਸ਼ਹੀਦਾਂ ਦੀ ਯਾਦ ਵਿੱਚ ਸੂਹੇ ਪਰਚਮ ਲਹਿਰਾਉਣ ਤੋਂ ਬਾਅਦ ਬਿਜਲੀ ਘਰ ਅਤੇ ਦਫਤਰਾਂ ਅੱਗੇ ਕਿਸਾਨਾਂ-ਮਜਦੂਰਾਂ-ਮੁਲਾਜਮਾਂ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ, ਅਮਰ ਸ਼ਹੀਦਾਂ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ, ਇਨਕਲਾਬ ਜਿੰਦਾਬਾਦ ਅਤੇ ਸਾਮਰਾਜਬਾਦ-ਮੁਰਦਾਬਾਦ ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇ ਟੀ ਐਸ ਯੂ ਸਰਕਲ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ , ਸਕੱਤਰ ਬਲਵੰਤ ਸਿੰਘ, ਗੁਰਜੰਟ ਸਿੰਘ, ਕੁਲਵੀਰ ਸਿੰਘ, ਹਰਬੰਸ ਸਿੰਘ, ਰੁਲਦੂ ਸਿੰਘ, ਭੋਲਾ ਸਿੰਘ, ਹਾਕਮ ਨੂਰ,ਗੁਰਮੇਲ ਸਿੰਘ ਜੋਧਪੁਰ, ਹਾਕਮ ਸਿੰਘ ਨੂਰ, ਜਸਕਰਨ ਸਿੰਘ ਕਲਾਲਾ, ਰਾਜਪਤੀ, ਬਲੌਰ ਸਿੰਘ, ਮੁਖਤਿਆਰ ਸਿੰਘ, ਮਨਦੀਪ ਸਿੰਘ,ਨਰਾਇਣ ਦੱਤ, ਕਿਸਾਨ ਆਗੂ ਜਗਜੀਤ ਸਿੰਘ,ਪਰਗਟ ਸਿੰਘ,ਹਰਬੰਸ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਇੱਕ ਮਈ ਦਾ ਦਿਨ ਸਮੁੱਚੇ ਸੰਸਾਰ ਦੇ ਮਜਦੂਰ ,ਸਹੀਦਾਂ ਦੀਆਂ ਕੁਰਬਾਨੀਆਂ ਰਾਹੀ ਹਾਸਿਲ ਕੀਤੇ ਅੱਠ ਘੰਟੇ ਕੰਮ ਕਰਨ ਦੇ ਹੱਕ ਨੂੰ ਯਾਦ ਕਰਦਿਆ ਇਨਕਲਾਬੀ ਵਿਰਾਸਤ ਤੋ ਪ੍ਰੇਰਨਾ ਲੈ ਕੇ ਲੁੱਟ ਤੇ ਜਬਰ ਦੇ ਇਸ ਹੱਲੇ ਦਾ ਸੰਘਰੰਸ਼ਾਂ ਰਾਹੀ ਮੂੰਹ ਮੋੜਨ ਦਾ ਅਹਿਦ ਲੈ ਕੇ ਮਜਦੂਰ ਦਿਹਾੜੇ ਦੇ ਸਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਮਨਾ ਰਹੇ ਹਨ । ਕੇਦਰ ਦੀ ਮੋਦੀ ਸਰਕਾਰ ਵੱਲੋ ਬਿਜਲੀ ਸੋਧ ਬਿੱਲ 2020 ਪਾਸ ਕਰਕੇ ਵੰਡ ਖੇਤਰ ਦਾ ਮੁਕੰਮਲ ਨਿੱਜੀਕਰਣ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੀ ਆੜ ਹੇਠ ਸਰਕਾਰਾਂ ਤੇ ਮੈਨੇਜਮੈਟਾਂ ਵੱਲੋ ਮੁਲਾਜਮ ਵਿਰੋਧੀ ਨੀਤੀਆ ਨੂੰ ਲਾਗੂ ਕੀਤਾ ਜਾ ਰਿਹਾ, ਮੁਲਾਜਮਾਂ ਤੋ ਅੱਠ ਘੰਟੇ ਕੰਮ ਦੀ ਬਜਾਏ ਬਾਰਾਂ ਬਾਰਾਂ ਘੰਟੇ ਕੰਮ ਲਿਆ ਜਾ ਰਿਹਾ । ਮੁਲਾਜਮਾਂ ਦਾ ਪਿਛਲੇ ਲੰਮੇ ਲੰਮੇ ਸਮੇ ਤੋ ਪੰਜਾਬ ਸਰਕਾਰ ਡੀ ਏ ਜਾਮ ਕਰੀ ਬੈਠੀ ਹੈ।ਕੇਦਰ ਦੀ ਤਰਜ ਤੇ ਪੰਜਾਬ ਦੇ ਮੁਲਾਜਮਾਂ ਦੇ ਸਕੇਲ ਨਹੀ ਸੋਧੇ ਜਾ ਰਹੇ ।ਸਗੋ ਲਗਾਤਾਰ ਤਨਖਾਹਾਂ ਤੇ ਕਟੌਤੀ ਕਰਨ ਦੀਆ ਵਿੳਂੁਤਾਂ ਬਣਾਈਆ ਜਾ ਰਹੀਆ ਹਨ।
ਆਗੂਆਂ ਨੇ ਪਾਵਰਕਾਮ ਦੀ ਮਨੇਜਮੈਂਟ ਕੋਲੋਂ ਜੋਰਦਾਰ ਮੰਗ ਕੀਤੀ ਕਿ ਪਾਵਰਕਾਮ ਮੈਨਜਮੈਟ ਫੀਲਡ ਵਿੱਚ ਖਾਲੀ ਪਈਆਂ ਤਕਨੀਕੀ ਅਤੇ ਕਲੈਰੀਕਲ ਕਾਮਿਆਂ ਸਮੇਤ ਜੇਈ ਦੀਆਂ ਵੱਡੀ ਪੱਧ੍ਰ ਦੀਆਂਂਖਾਲੀ ਪਈਆਂ ਹਾਜਰਾਂ ਦੀ ਤਾਦਾਦ’ਚ ਅਸਾਮੀਆਂ ਪੈਡੀ ਸੀਜਨ ਤੋ ਪਹਿਲਾਂ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਮੁਲਾਜਮਾਂ ਦੀ ਘਾਟ ਨੂੰ ਪੂਰਾ ਕਰੇ।ਬੁਲਾਰਿਆਂ ਕਿਹਾ ਕਿ ਅੱਜ ਦਾ ਸਮਾਂ ਬਹੁਤ ਭਿਆਨਕ ਚੱਲ ਰਿਹਾ ਹੈ। ਇਸ ਸਮੇ ਬਿਜਲੀ ਮੁਲਾਜਮਾਂ ਨੂੰ ਪੂਰਾ ਸੁਚੇਤ ਰਹਿੰਦੇ ਹੋਏ ਆਪਣੀ ਡਿਊਟੀ ਦੇ ਨਾਲ ਨਾਲ ਆਪਣੀਆਂ ਜਾਇਜ ਹੱਕੀ ਮੰਗਾਂ ਲਈ ਆਪਣੀ ਜੋਰਦਾਰ ਆਵਾਜ ਉੱਠਾਉਦੇ ਹੋਏ ਸਟੇਟ ਕਮੇਟੀ ਦੇ ਹਰ ਪ੍ਰੋਗਰਾਮ / ਸੰਘਰਸ ਨੂੰ ਤਨਦੇਹੀ ਨਾਲ ਲਾਗੂ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।