ਮੇਲੇ ‘ਚ ਸਿੱਖਿਆ ਦੇ ਪ੍ਰਚਾਰ ਲਈ ਮਹਿਲਾ ਅਧਿਆਪਕਾਵਾਂ ਨੇ ਦਾਖਲਿਆਂ ਸੰਬੰਧੀ ਮੋਹਰੀ ਰੋਲ ਨਿਭਾਇਆ
ਅਨਮੋਲਪ੍ਰੀਤ ਸਿੱਧੂ, ਬਠਿੰਡਾ ,18 ਅਪ੍ਰੈਲ
ਮਾਈਸਰਖ਼ਾਨਾ ਪ੍ਰਾਚੀਨ ਇਤਿਹਾਸਕ ਧਰਤੀ ਤੇ 18 ਅਪ੍ਰੈਲ ਨੂੰ ਮਾਤਾ ਦੁਰਗਾ ਦੇਵੀ ਦਾ ਮੇਲਾ ਲਗਾਇਆ ਗਿਆ। ਜਿਸ ਦੌਰਾਨ ਮਾਤਾ ਦੁਰਗਾ ਜੀ ਦੇ ਮੇਲੇ ਤੇ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮਾਰਟ ਸਕੂਲਾਂ ਦੀ ਕਾਰਗੁਜ਼ਾਰੀ ਦਰਸਾਉਂਦੀਆਂ ਝਲਕੀਆਂ ਦਾ ਆਨੰਦ ਮਾਣਿਆ। ਇਸ ਮੇਲੇ ਵਿੱਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੱਬਾਂ ਭਾਰ ਹੋ ਕੇ ਪੂਰੇ ਯਤਨ ਕੀਤੇ ਗਏ। ਮੇਲੇ ‘ਚ ਉਚੇਚੇ ਤੌਰ ਤੇ ਪੁੱਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਿਵ ਪਾਲ ਗੋਇਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਇਕਬਾਲ ਸਿੰਘ ਬੁੱਟਰ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਅਤੇ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਮਾਈਸਰਖਾਨਾ ਮੰਦਰ ਦੁਰਗਾ ਮਾਤਾ ਦੀ ਪ੍ਰਾਚੀਨ ਇਤਿਹਾਸਕ ਧਰਤੀ ਉੱਪਰ ਪੰਜਾਬ ਦੇ ਸਰਕਾਰੀ ਸਮਾਰਟ ਸਕੂਲਾਂ ਦੀ ਬਦਲੀ ਨੁਹਾਰ ਸੰਬੰਧੀ ਪ੍ਰਦਰਸ਼ਨੀ ਲਗਾਈ ਗਈ। ਜਿਸ ਰਾਹੀਂ ਸਰਕਾਰੀ ਸਕੂਲਾਂ ਦੀਆਂ ਗਤੀਵਿਧੀਆਂ ਨੂੰ ਪੇਸ਼ ਕਰਦੀ ਸ਼ਾਨਦਾਰ ਪ੍ਰਦਰਸ਼ਨੀ ਕੀਤੀ ਗਈ। ਮੇਲੇ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਜੀਤ ਸਿੰਘ ਸੰਦੋਹਾ ਵੱਲੋਂ ਮਾਈਕ ਰਾਹੀਂ ਸਿੱਖਿਆ ਦਾ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਸਰਕਾਰੀ ਸਕੂਲਾਂ ਚ ਦਾਖਲੇ ਲਈ ਪ੍ਰੇਰਿਤ ਕੀਤਾ ਗਿਆ। ਮੇਵਾ ਸਿੰਘ ਸਿੱਧੂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਭੁਪਿੰਦਰ ਕੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਮੇਲੇ ਦੇ ਪ੍ਰਬੰਧਾਂ ਨੂੰ ਸਫਲ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਵੱਡੇ ਪੱਧਰ ਦਾਖਲਾ ਮੁਹਿੰਮ ਦੇ ਪ੍ਰਚਾਰ ਲਈ ਪ੍ਰਬੰਧ ਕੀਤੇ ਗਏ।
ਮੇਲੇ ਤੇ ਸਿੱਖਿਆ ਵਿਭਾਗ ਵੱਲੋਂ ਲਗਾਈਆਂ ਜਾਣ ਵਾਲੀਆਂ ਪ੍ਰਦਰਸ਼ਨੀਆਂ ‘ਚ ਸਿੱਖਿਆ ਵਿਭਾਗ ਵੱਲੋਂ ਦਾਖਲਿਆਂ ਅਤੇ ਸਿੱਖਿਆ ਦੇ ਪ੍ਰਚਾਰ ਲਈ ਨੇੜਲੇ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਡਿਊਟੀਆਂ ਨਿਭਾਈਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਭੀਮ ਸੈਨ ਸ਼ੇਖਪੁਰਾ, ਮਹਿੰਦਰਪਾਲ ਸਿੰਘ ਡੀ ਐਸ ਐਮ, ਰਣਜੀਤ ਸਿੰਘ ਮਾਨ ਪੜ੍ਹੋ ਪੰਜਾਬ ਕੋਆਰਡੀਨੇਟਰ, ਨਿਰਭੈ ਸਿੰਘ ਭੁੱਲਰ ਸਮਾਰਟ ਕੋਆਰਡੀਨੇਟਰ, ਪ੍ਰਿੰਸੀਪਲ ਕਰਮਜੀਤ ਸਿੰਘ, ਪ੍ਰਿੰਸੀਪਲ ਬਲਜਿੰਦਰ ਸਿੰਘ, ਲਖਵਿੰਦਰ ਸਿੰਘ ਬੀਪੀਈਓ ਮੌੜ, ਇੰਚਾਰਜ ਪ੍ਰਿੰਸੀਪਲ ਅਮਰਜੀਤ ਕੌਰ, ਬੀ ਐਮ ਟੀ ਜਗਜੀਤ ਸਿੰਘ ਮੌੜ, ਸੈਂਟਰ ਹੈੱਡ ਟੀਚਰ ਬਲਬੀਰ ਚੋਟੀਆਂ, ਸੈਂਟਰ ਹੈੱਡ ਟੀਚਰ ਗੁਰਜਿੰਦਰ ਕੁਮਾਰ, ਹੈੱਡ ਟੀਚਰ ਸੱਤਪਾਲ ਕੌਰ, ਜਸਵਿੰਦਰ ਚਹਿਲ, ਗੁਰਮੀਤ ਸਿੰਘ , ਚਰਨਜੀਤ ਕੌਰ ਈ ਟੀ ਟੀ, ਗੁਰਵਿੰਦਰ ਕੌਰ, ਰੇਨੂੰ ਬਾਲਾ, ਹੈੱਡ ਟੀਚਰ ਆਤਮਾ ਸਿੰਘ, ਕ੍ਰਿਸ਼ਨ ਸਿੰਘ, ਨੇਹਾ ਰਾਣੀ, ਸੁਖਜੀਤ ਕੌਰ, ਸਵਾਤੀ ਅਤੇ ਨੀਤੂ, ਗੁਰਤੇਜ ਸਿੰਘ , ਸਮੇਤ ਅਨੇਕਾਂ ਅਧਿਆਪਕਾਂ ਵੱਲੋਂ ਸਿੱਖਿਆ ਅਧਿਕਾਰੀਆਂ ਦੀ ਅਗਵਾਈ ‘ਚ ਵਿੱਦਿਅਕ ਪੋਸਟ ਲਗਾਇਆ ਗਿਆ।
ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ ਸਿੰਘ ਕਮਾਂਡੋ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਟੈਂਟ ਲਗਾ ਕੇ ਲਗਾਈ ਪੋਸਟ ਦੌਰਾਨ ਸਰਕਾਰੀ ਸਕੂਲਾਂ ਦੀ ਸਿੱਖਿਆ ਕਾਰਗੁਜ਼ਾਰੀ ਤੇ ਸ਼ਾਨਦਾਰ ਪ੍ਰਦਰਸ਼ਨੀ, ਨੁੱਕੜ ਨਾਟਕ, ਵਿੱਦਿਅਕ ਜਾਗੋ, ਐਲ.ਸੀ.ਡੀ. ਅਤੇ ਪ੍ਰੋਜੈਕਟਰਾ ਰਾਹੀਂ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਮਾਈਸਰਖਾਨਾ ਮਾਤਾ ਦੁਰਗਾ ਦੇ ਮੇਲੇ ਤੇ ਸਿੱਖਿਆ ਦੇ ਪ੍ਰਚਾਰ ਲਈ ਸਿੱਖਿਆ ਵਿਭਾਗ ਵੱਲੋਂ ਨਵੇਂ ਦਾਖਲਿਆਂ ਨੂੰ ਪ੍ਰਫੁੱਲਤ ਕਰਨ ਲਈ ਮਾਈਸਰਖਾਨਾ ਦੇ ਚਾਰ ਚੁਫੇਰੇ ਦਾਖਲਿਆਂ ਸੰਬੰਧੀ ਫਲੈਕਸ ਲਗਾਕੇ ਸਿੱਖਿਆ ਦੇ ਪ੍ਰਚਾਰ ਲਈ ਪੈਂਫਲਿਟ ਵੰਡੇ ਗਏ। ਇਸ ਮੌਕੇ ਆਸ ਪਾਸ ਦੇ ਸਕੂਲਾਂ ਦੇ ਅਧਿਆਪਕਾਂ ਨੇ ਮੇਲੇ ਵਿੱਚ ਦਾਖਲਿਆਂ ਸੰਬੰਧੀ ਪੋਸਟਰ ਵੰਡਣ ਲਈ ਤਨੋ ਮਨੋ ਮਿਹਨਤ ਨਾਲ ਡਿਊਟੀ ਨਿਭਾਈ। ਇਸ ਮੇਲੇ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀਆਂ ਸ਼ਾਨਦਾਰ ਪ੍ਰਦਰਸ਼ਨੀਆਂ ਲਈ ਸਰਪੰਚ ਸਤਨਾਮ ਸਿੰਘ, ਮੈਂਬਰ ਬਲਜਿੰਦਰ ਸਿੰਘ ਸਮੇਤ ਸਮੁੱਚੀ ਮਾਈਸਰਖਾਨਾ ਪੰਚਾਇਤ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।