ਪੱਤਰਕਾਰ ਮੇਜਰ ਸਿੰਘ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਬੀ.ਟੀ.ਐਨ, ਮਹਿਲ ਕਲਾਂ 06 ਮਾਰਚ 2021
ਆਜ਼ਾਦ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਵਜੀਦਕੇ ਦੀ ਪ੍ਰਧਾਨਗੀ ਹੇਠ ਕਲੱਬ ਦੇ ਸਰਪ੍ਰਸਤ ਬਲਦੇਵ ਸਿੰਘ ਗਾਗੇਵਾਲ ਦੇ ਦਫ਼ਤਰ ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ’ਚ ਕਲੱਬ ਆਗੂਆਂ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀਆ ਗਤੀਵਿਧੀਆਂ ਤੇ ਆਉਣ ਵਾਲੇ ਸਮੇਂ ’ਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਚਾਰ ਚਰਚਾਂ ਕੀਤੀ ਗਈ।
ਇਸ ਮੌਕੇ ਕਲੱਬ ਆਗੂਆਂ ਨੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਹੋਈ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਸਰਧਾਂਜ਼ਲੀ ਭੇਂਟ ਕੀਤੀ ਗਈ। ਇਸ ਮੌਕੇ ਕਲੱਬ ਦੀ ਨਵੀਂ ਚੋਣ ਕਲੱਬ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ ’ਚ ਬਲਦੇਵ ਸਿੰਘ ਗਾਗੇਵਾਲ ਨੂੰ ਕਲੱਬ ਦਾ ਮੁੱਖ ਸਰਪ੍ਰਸਤ,ਤਰਸੇਮ ਸਿੰਘ ਗਹਿਲ ਨੂੰ ਚੇਅਰਮੈਨ, ਸੁਸ਼ੀਲ ਕੁਮਾਰ ਬਾਂਸਲ ਨੂੰ ਵਾਈਸ ਚੇਅਰਮੈਨ,ਜਸਵੀਰ ਸਿੰਘ ਵਜੀਦਕੇ ਨੂੰ ਪ੍ਰਧਾਨ,ਜਸਵੰਤ ਸਿੰਘ ਲਾਲੀ ਨੂੰ ਜਨਰਲ ਸਕੱਤਰ, ਲਕਸ਼ਦੀਪ ਗਿੱਲ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸਹਿਜੜਾ ਤੇ ਹਰਪਾਲ ਸਿੰਘ ਪਾਲੀ ਵਜੀਦਕੇ ਨੂੰ ਖ਼ਜ਼ਾਨਚੀ,ਜਗਦੇਵ ਸਿੰਘ ਸੇਖੋਂ, ਸੰਦੀਪ ਗਿੱਲ ਤੇ ਗੁਰਜੀਤ ਸਿੰਘ ਕਲਾਲਾ ਨੂੰ ਮੈਂਬਰ ਚੁਣ ਲਿਆ ਗਿਆ।
ਇਸ ਮੌਕੇ ਬਲਦੇਵ ਸਿੰਘ ਗਾਗੇਵਾਲ,ਤਰਸੇਮ ਸਿੰਘ ਚੰਨਣਵਾਲ,ਜਸਵੀਰ ਸਿੰਘ ਵਜੀਦਕੇ ਤੇ ਜਸਵੰਤ ਸਿੰਘ ਲਾਲੀ ਨੇ ਕਿਹਾ ਕਿ ਕੋਰੋਨਾ ਕਾਲ ’ਚ ਸਮੁੱਚੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਵੱਲੋਂ ਫਰੰਟ ਲਾਈਨ ਤੇ ਕੰਮ ਕਰਦਿਆਂ ਘਰ ਬੈਠੇ ਲੋਕਾਂ ਨੂੰ ਸਹੀ ਜਾਣਕਾਰੀ ਮੁਹੱਈਆਂ ਕਰਵਾਈ ਗਈ ਉਥੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਬਚਾਅ ਲਈ ਜਾਰੀ ਹਦਾਇਤਾਂ ਸਬੰਧੀ ਵੀ ਜਾਗਰੁਕ ਕਰਨ ’ਚ ਅਹਿਮ ਰੋਲ ਨਿਭਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਕੋਰੋਨਾ ਸਬੰਧੀ ਵੈਕਸੀਨ ਲਗਾਉਣ ਦੇ ਮਾਮਲੇ ’ਚ ਪੰਜਾਬ ਸਰਕਾਰ ਪੱਤਰਕਾਰ ਭਾਈਚਾਰੇ ਨੂੰ ਅਣਗੋਲਿਆਂ ਕਰ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਕੋਰੋਨਾ ਦੌਰਾਨ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਪੱਤਰਕਾਰ ਭਾਈਚਾਰੇ ਨੂੰ ਕੋਰੋਨਾ ਵੈਕਸੀਨ ਪਹਿਲ ਦੇ ਅਧਾਰ ਤੇ ਦਿੱਤੀ ਜਾਵੇ ਤੇ ਫੀਲਡ ’ਚ ਕੰਮ ਕਰਨ ਵਾਲੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ।
ਫੋਟੋ ਕੈਪਸਨ-ਆਜ਼ਾਦ ਪ੍ਰੈਸ ਕਲੱਬ ਮਹਿਲ ਕਲਾਂ ਦੇ ਆਗੂ ਮੀਟਿੰਗ ਕਰਦੇ ਹੋਏ