ਇੱਕ ਮਿੰਨੀ ਕਹਾਣੀ :-ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ ਦੀ ਪੇਸ਼ਕਸ਼
ਇੱਕ ਪਿੰਡ ‘ਚ ਇਕ ਕੁੱਤਾ ਰਸਤੇ ਵਿੱਚ ਸੌ ਜਾਂਦਾ ਸੀ . ਜਦੋਂ ਕੋਈ ਉੱਥੋਂ ਲੰਘਦਾ ਤਾਂ ਉਹ ਉੱਠ ਕੇ ਪਾਸੇ ਚਲਾ ਜਾਂਦਾ। ਇਕ ਦਿਨ ਕੋਈ ਸਾਧੂ ਉੱਥੋ ਲੰਘਿਆ ਤਾਂ ਕੁੱਤਾ ਪਿਆ ਰਿਹਾ ਅਤੇ ਸਾਧ ਨੇ ਕੁੱਤੇ ਦੇ ਸੋਟੀ ਮਾਰੀ। ਕੁੱਤੇ ਨੇ ਸੋਚਿਆ ਕਿ ਮੈਂ ਇਸ ਨੂੰ ਕੁੱਝ ਕਿਹਾ ਨਹੀਂ ਸੀ, ਫਿਰ ਇਸ ਨੇ ਸੋਟੀ ਕਿਉਂ ਮਾਰੀ। ਉਸ ਨੇ ਸਾਧ ਦੀ ਸ਼ਿਕਾਇਤ ਕਰ ਦਿੱਤੀ। ਪਿੰਡ ਦੇ ਮੁਖੀ ਨੇ ਸਾਧ ਨੂੰ ਸੱਦ ਕੇ ਪੁੱਛਿਆਂ ਕਿ ਤੈਂ ਕੁੱਤੇ ਦੇ ਸੋਟੀ ਕਿਉ ਮਾਰੀ, ਤਾਂ ਸਾਧ ਨੇ ਕਿਹਾ “ ਅੱਗੇ ਜਦੋਂ ਕੋਈ ਲੰਘਦਾ ਹੈ ਤਾਂ ਇਹ ਉੱਠ ਕੇ ਪਰ੍ਹੇ ਚਲਾ ਜਾਂਦਾ ਹੈ। ਮੈਨੂੰ ਦੇਖ ਇਹ ਬੈਠਾ ਰਿਹਾ। ਮੈਨੂੰ ਲੱਗਿਆ ਕਿ ਇਹ ਮੈਨੂੰ ਵੱਢੇਂਗਾ। ਮੈਂ ਤਾਂ ਸੋਟੀ ਮਾਰੀ। ” ਮੁਖੀਏ ਨੇ ਕੁੱਤੇ ਨੂੰ ਪੁੱਛਿਆਂ ਕਿ ਤੂੰ ਕਿਉਂ ਨਹੀਂ ਉਠਿਆ। ਤਾਂ ਕੁੱਤੇ ਨੇ ਜਵਾਬ ਦਿੱਤਾ ਕਿ “ ਜਦੋਂ ਕੋਈ ਆਮ ਇਨਸਾਨ ਲੰਘਦਾ ਹੈ ਤਾਂ ਮੈਨੂੰ ਡਰ ਹੁੰਦਾ ਹੈ ਕਿ ਉਹ ਮੈਨੂੰ ਮਾਰੂ । ਜਿਸ ਕਰਕੇ ਮੈਂ ਪਾਸੇ ਹੋ ਜਾਂਦਾ ਹਾਂ। ਮੈਂ ਦੇਖਿਆਂ ਕਿ ਕੋਈ ਸਾਧੂ ਆ ਰਿਹਾ ਹੈ, ਜਿਸ ਤੋਂ ਮੈਨੂੰ ਕੋਈ ਡਰ ਨਹੀਂ। ” ਮੁਖੀਏ ਨੇ ਸੋਚਿਆ ਕਿ ਕਸੂਰ ਸਾਧੂ ਦਾ ਹੈ ਤੇ ਉਸ ਨੇ ਕੁੱਤੇ ਤੋਂ ਪੁੱਛਿਆਂ ਕਿ ਸਾਧ ਨੂੰ ਕੀ ਸਜ਼ਾ ਦਿੱਤੀ ਜਾਵੇ। ਤਾਂ ਕੁੱਤੇ ਨੇ ਆਖਿਆ ਕਿ “ ਸਾਧ ਨੂੰ ਕਹੋ ਕਿ ਆਪਣਾ ਚੋਲਾ ਲਾਹ ਕੇ ਉਹ ਆਮ ਕੱਪੜੇ ਪਾ ਲਵੇ। ਤਾਂ ਕਿ ਅੱਗੇ ਤੋਂ ਕਿਸੇ ਨੂੰ ਭੁਲੇਖਾ ਨਾ ਪਵੇ।