ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਤੇ ਐੈਸਡੀਐਮ ਨੇ ਸਾਂਝੀ ਰਸੋਈ ਵਿਚ ਖਾਧਾ ਖਾਣਾ
ਰਵੀ ਸੈਣ ਬਰਨਾਲਾ, 5 ਦਸੰਬਰ 2020
ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਲੋੜਵੰਦਾਂ ਨੂੰ ਸਿਰਫ 10 ਰੁਪਏ ਵਿਚ ਸੰਤੁਲਿਤ ਭੋਜਨ ਮੁਹੱਈਆ ਕਰਾਉਣ ਲਈ ਚਲਾਈ ਗਈ ਸਾਂਝੀ ਰਸੋਈ ਵਰਦਾਨ ਸਾਬਿਤ ਹੋ ਰਹੀ ਹੈ। ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਤੇ ਐੈਸਡੀਐਮ ਸ੍ਰੀ ਵਰਜੀਤ ਵਾਲੀਆ ਨੇ ਰੈੱਡ ਕ੍ਰਾਸ ਭਵਨ ਨੇੜੇ ਬਣੀ ਸਾਂਝੀ ਰਸੋਈ ’ਚ ਸਹੂਲਤਾਂ ਦਾ ਜਾਇਜ਼ਾ ਲਿਆ, ਉਥੇ ਸਾਂਝੀ ਰਸੋਈ ਵਿਚ ਖਾਣਾ ਵੀ ਖਾਧਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਸੰਕਟ ਤੋਂ ਬਾਅਦ ਸਾਂਝੀ ਰਸੋਈ ਦੀਆਂ ਸੇਵਾਵਾਂ 2 ਨਵੰਬਰ ਤੋਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਂਝੀ ਰਸੋਈ ਸੋਮਵਾਰ ਤੋਂ ਸ਼ੁੱਕਰਵਾਰ ਖੁੱਲ੍ਹੀ ਰਹਿੰਦੀ ਹੈ, ਜਿੱਥੇ 10 ਰੁਪਏ ਥਾਲੀ ਦਿੱਤੀ ਜਾਂਦੀ ਹੈ। ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਅਧੀਨ ਚਲਾਈ ਜਾ ਰਹੀ ਸਾਂਝੀ ਰਸੋਈ ਦੇ ਦੇਖ-ਰੇਖ ਕਰ ਰਹੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਕਰੀਬ 65 ਤੋਂ 70 ਵਿਅਕਤੀ ਸਾਂਝੀ ਰਸੋਈ ਵਿਚ ਖਾਣਾ ਖਾਂਦੇ ਹਨ।