ਜਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ‘ਚ ਪ੍ਰਧਾਨ ਪੰਕਜ ਬਾਂਸਲ ਤੇ ਸੈਕਟਰੀ ਦਰਸ਼ਨ ਸਿੰਮਕ ਨੇ ਮਾਰੀ ਬਾਜੀ

Advertisement
Spread information

ਮੀਤ ਪ੍ਰਧਾਨ ਨਿਤਨ ਅਤੇ ਜੁਆਇੰਟ ਸੈਕਟਰੀ ਬਣੇ ਸਾਮੰਤ ਕੁਮਾਰ


ਹਰਿੰਦਰ ਨਿੱਕਾ/ਕੁਲਵੰਤ ਰਾਏ ਗੋਇਲ, ਬਰਨਾਲਾ 6 ਨਵੰਬਰ 2020

            ਜਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਲਈ ਅੱਜ ਹੋਈ ਚੋਣ ਵਿੱਚ ਐਡਵੋਕੇਟ ਪੰਕਜ ਬਾਂਸਲ ਪ੍ਰਧਾਨ ਅਤੇ ਦਰਸ਼ਨ ਸਿੰਘ ਸਿੰਮਕ ਸੈਕਟਰੀ ਚੁਣੇ ਗਏ। ਇਸੇ ਤਰਾਂ ਮੀਤ ਪ੍ਰਧਾਨ ਨਿਤਨ ਕੁਮਾਰ ਅਤੇ ਜੁਆਇੰਟ ਸੈਕਟਰੀ ਸਾਮੰਤ ਕੁਮਾਰ ਨੂੰ ਚੁਣ ਲਿਆ ਗਿਆ। ਚੋਣ ਕਮੇਟੀ ਦੇ ਚੇਅਰਮੈਨ ਐਡਵੋਕੇਟ ਰੁਮਿੰਦਰਦੀਪ ਸਿੰਘ ਸੇਖੂ, ਐਡਵੋਕੇਟ ਕੁਲਵਿਜੇ ਸਿੰਘ ਅਤੇ ਐਡਵੋਕੇਟ ਸੰਦੀਪ ਕੁਮਾਰ ਨੇ ਚੋਣ ਨਤੀਜੇ ਦਾ ਐਲਾਨ ਕਰਦਿਆਂ ਦੱਸਿਆ ਕਿ ਪ੍ਰਧਾਨ ਦੀ ਚੋਣ ਲਈ ਖੜ੍ਹੇ ਉਮੀਦਵਾਰ ਐਡਵੋਕੇਟ ਪੰਕਜ ਬਾਂਸਲ ਨੇ 209 ਵੋਟਾ ਪ੍ਰਾਪਤ ਕਰਕੇ ਆਪਣੇ ਨੇੜਲੇ ਵਿਰੋਧੀ ਐਡਵੋਕੇਟ ਅਭੇ ਜਿੰਦਲ ਨੂੰ 26 ਵੋਟਾਂ ਦੇ ਫਰਕ ਨਾਲ ਹਰਾਇਆ। ਐਡਵੋਕੇਟ ਅਭੇ ਜਿੰਦਲ ਨੂੰ 183 ਅਤੇ ਐਡਵੋਕੇਟ ਪਰਮਜੀਤ ਸਿੰਘ ਮਸੌਣ ਨੂੰ 68 ਵੋਟਾਂ ਪਈਆਂ। ਮੀਤ ਪ੍ਰਧਾਨ ਚੁਣੇ ਗਏ ਨਿਤਨ ਕੁਮਾਰ ਨੇ 307 ਵੋਟਾਂ ਪ੍ਰਾਪਤ ਕਰਕੇ ਆਪਣੇ ਨੇੜਲੇ ਵਿਰੋਧੀ ਐਡਵੋਕੇਟ -ਮੁਨੀਸ਼ ਕੁਮਾਰ ਨੂੰ -154 ਵੋਟਾਂ ਦੇ ਫਰਕ ਨਾਲ ਹਰਾਇਆ। ਮੁਨੀਸ਼ ਕੁਮਾਰ ਨੂੰ ਸਿਰਫ 153 ਵੋਟਾਂ ਹੀ ਮਿਲੀਆਂ। ਸੈਕਟਰੀ ਚੁਣੇ ਗਏ ਐਡਵੋਕੇਟ ਦਰਸ਼ਨ ਸਿੰਘ ਸਿੰਮਕ ਨੇ 290 ਵੋਟਾਂ ਪ੍ਰਾਪਤ ਕਰਕੇ ਆਪਣੇ ਨੇੜਲੇ ਵਿਰੋਧੀ ਐਡਵੋਕੇਟ ਨਵੀਨ ਕੁਮਾਰ ਨੂੰ 118 ਵੋਟਾਂ ਦੇ ਫਰਕ ਨਾਲ ਹਰਾਇਆ। ਜੁਆਇੰਟ ਸੈਕਟਰੀ ਸਾਮੰਤ ਕੁਮਾਰ ਨੇ 248  ਵੋਟਾਂ ਪ੍ਰਾਪਤ ਕਰਕੇ ਆਪਣੇ ਨੇੜਲੇ ਵਿਰੋਧੀ ਐਡਵੋਕੇਟ ਯਸ਼ਪਾਲ ਜੋਸ਼ੀ ਨੂੰ 111 ਵੋਟਾਂ ਦੇ ਫਰਕ ਨਾਲ ਹਰਾਇਆ। ਜਦੋਂ ਕਿ ਐਡਵੋਕੇਟ ਯਸ਼ਪਾਲ ਜੋਸ਼ੀ ਨੂੰ 137 ਅਤੇ ਐਡਵੋਕੇਟ ਰਜਨੀ ਕੌਰ ਨੂੰ 76 ਵੋਟਾਂ ਮਿਲੀਆਂ। ਨਤੀਜੇ ਦਾ ਐਲਾਨ ਹੁੰਦਿਆਂ ਹੀ ਜੇਤੂ ਉਮੀਦਵਾਰਾਂ ਦੇ ਸਮਰਥਕ ਵਕੀਲਾਂ ਨੇ ਆਪੋ ਆਪਣੇ ਜੇਤੂ ਅਹੁਦੇਦਾਰ ਦੇ ਪੱਖ ਵਿੱਚ ਨਾਅਰੇ ਬਾਜੀ ਕਰਕੇ ਜਿੱਤ ਦੀ ਖੁਸ਼ੀ ਦਾ ਇਜਹਾਰ ਕੀਤਾ। 

Advertisement

         

           

Advertisement
Advertisement
Advertisement
Advertisement
Advertisement
error: Content is protected !!