ਬਸਪਾ ਨੇ ਫਰੀਦਕੋਟ ਚ 2 ਨਵੰਬਰ ਰੱਖੀ ਲੋਕ ਅਸੈਂਬਲੀ

Advertisement
Spread information

ਕਿਸਾਨਾਂ ਤੇ ਦਲਿਤ ਵਿਰੋਧੀ ਬਿੱਲਾਂ ਬਾਰੇ ਮੋਦੀ ਅਤੇ ਕੈਪਟਨ ਦੀ ਅਸਲੀਅਤ ਦਾ ਕਰਾਂਗੇ ਖੁਲਾਸਾ- ਲਾਲ ਸਿੰੰਘ ਸੁਲਹਾਣੀ


ਬੀਟੀਐਨ. ਮੋਗਾ 23 ਨਵੰਬਰ 2020

         ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿਛਲੇ ਦਿਨੀਂ ਖੇਤੀ ਸੁਧਾਰ ਬਿੱਲ ਦੇ ਨਾਂ ਤੇ ਪਾਸ ਕੀਤੇ ਕਿਸਾਨ ਤੇ ਮਜ਼ਦੂਰ ਵਿਰੋਧੀ ਬਿੱਲਾਂ ਨਾਲ ਪੰਜਾਬ ਅਤੇ ਪੂਰੇ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਧੋਖਾ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪਿਛਲੇ ਸਮੇਂ ਗਰੀਬ ਵਿਦਿਆਰਥੀਆਂ ਦੀ ਪੋਸਟ ਮੈਟਿ੍ਰਕ ਸ਼ਕਾਲਰਸ਼ਿਪ ਸਕੀਮ ਬੰਦ ਕਰ ਰੱਖੀ ਹੋਈ ਹੈ ਅਤੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਇਸ ਸੰਬੰਧੀ ਲਗਭਗ 64 ਕਰੋੜ ਤੋਂ ਜ਼ਿਆਦਾ ਦਾ ਘੋਟਾਲਾ ਕਰਕੇ ਗਰੀਬ ਬੱਚਿਆ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ। ਇਸ ਸੰਬੰਧੀ ਕੈਪਟਨ ਨੇ ਮੰਤਰੀ ਖ਼ਿਲਾਫ਼ ਕਾਰਵਾਈ ਤਾਂ ਕੀ ਕਰਨੀ ਸਗੋਂ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਸੰਬੰਧੀ ਸਮੂਹ ਕਿਸਾਨ ਜੰਥੇਬੰਦੀਆ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਵਿੱਚ ਹਨ। ਵਿਧਾਨ ਸਭਾ ਦੇ ਛੋਟੇ ਜਿਹਾ ਸੈਸ਼ਨ ਬੁਲਾ ਕਿ ਕੈਪਟਨ ਭਲੇ ਹੀ ਕੇਂਦਰੀ ਕਨੂੰਨਾਂ ਨੂੰ ਨਾਂ ਮੰਨਣ ਸੰਬੰਧੀ ਬਿੱਲ ਪਾਸ ਕਰਕੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਗਰੀਬ ਬੱਚਿਆ ਦੇ ਵਜ਼ੀਫ਼ੇ ਸੰਬੰਧੀ ਮੰਤਰੀ ਵਜ਼ੀਫ਼ੇ ਘੋਟਾਲੇ ਸੰਬੰਧੀ ਕੋਈ ਗੱਲ ਨਹੀਂ ਕੀਤੀ। ਬਹੁਜਨ ਸਮਾਜ ਪਾਰਟੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਆਦੇਸ਼ਾਂ ਮੁਤਾਬਕ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਤੇ ਇੰਚਾਰਜ ਵਿਪੁਲ ਕੁਮਾਰ ਦੀ ਦੇਖ ਰੇਖ ਹੇਠ ਸੂਬਾ ਪ੍ਰਧਾਨ ਡਾ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਸਮਾਨ ਸਮਾਨ ਸੋਚ ਲੋਕਾਂ ਅੱਗੇ ਰੱਖਣ ਲਈ ਪੰਜਾਬ ਭਰ ਵਿੱਚ ਰੋਸ ਪ੍ਰਦਾਰਸ਼ਨ ਤੇ ਧਰਨੇ ਲਗਾਕੇ ਸੰਘਾਰਸ਼ ਸ਼ੁਰੂ ਕੀਤਾ ਹੋਇਆ ਹੈ। ਭਲੇ ਹੀ ਪੰਜਾਬ ਅਸੈਬੰਲੀ ਦਾ ਸੈਸ਼ਨ ਉਠਾ ਦਿੱਤਾ ਹੈ ਅਤੇ ਬਿਨ੍ਹਾਂ ਸ਼ੱਕ ਬਸਪਾ ਕੋਲ ਕੋਈ ਵਿਧਾਇਕ ਨਹੀਂ ਪਰ ਲੋਕ ਅਸੰਬਲੀ ਫਰੀਦਕੋਟ 2 ਨਵੰਬਰ ਨੂੰ ਲਗਾਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੰਗਾ ਕੀਤਾ ਜਾਵੇਗਾ। ਇਹ ਵਿਚਾਰ ਅੱਜ ਇੱਥੇ ਮੋਗੇ ਦੀ ਸਥਾਨਕ ਰੈੱਸਟ ਹਾਊਸ ਵਿਖੇ ਜਿਲ੍ਹਾਂ ਮੋਗਾ ਦੇ ਆਹੁਦੇਦਾਰਾਂ ਤੇ ਹੋਰ ਸੀਨੀਅਰ ਵਰਕਰਾਂ ਦੀ 2 ਨਵੰਬਰ ਦੇ ਪ੍ਰੋਗਰਾਮ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਮੀਟਿੰਗ ਨੂੰ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸੱਕਤਰ ਸ ਲਾਲ ਸਿੰਘ ਸੁਲਹਾਣੀ ਨੇ ਪ੍ਰਗਾਟਏ। ਜਾਇਜ਼ ਲੈਣ ਉਪਰੰਤ ਉਹਨਾਂ ਦੱਸਿਆ ਕਿ ਮੋਗਾ ਜ਼ਿਲ੍ਹਾ ਤੋਂ ਵੱਡੀ ਪੱਧਰ ਤੇ ਵਰਕਰ ਫਰੀਦਕੋਟ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਤੀਸਰੇ ਬਦਲ ਦੀ ਤਲਾਸ਼ ਵਿੱਚ ਹਨ, ਅਤੇ ਬਸਪਾ ਵੱਲ ਆਸ ਨਾਲ ਤੱਕ ਰਹੇ ਹਨ । ਬਸਪਾ ਲੋਕਾਂ ਦੀਆ ਆਸਾਂ ਤੇ ਖਰ੍ਹਾ ਉਤਰੇਗੀ। ਮੀਟਿੰਗ ਦੀ ਪ੍ਰਧਾਨਗੀ ਜਿਲ੍ਹਾਂ ਪ੍ਰਧਾਨ ਹਰਦੇਵ ਸਿੰਘ ਤਖਾਣਵੱਧ ਨੇ ਕੀਤੀ। ਇਸ ਮੋਕੇ ਸੂਬਾ ਸੱਕਤਰ ਸੰਤ ਰਾਮ ਮੱਲੀਆਂ, ਜ਼ੋਨ ਇੰਚਾਰਜ ਕੇਵਲ ਸਿੰਘ ਸੈਦੋਕੇ, ਜ਼ਿਲ੍ਹਾ ਇੰਚਾਰਜ ਨਿਰੈਭ ਸਿੰਘ ਭਿੰਡਰ, ਜ਼ਿਲ੍ਹਾ ਜਨਰਲ ਸੱਕਤਰ ਗੁਰਪ੍ਰੀਤ ਸਿੰਘ ਘੱਲ ਕਲਾਂ, ਮੀਤ ਪ੍ਰਧਾਨ ਕੁਲਵੰਤ ਸਿੰਘ ਰਾਮਗੜ੍ਹੀਆ,ਬੀਬੀ ਸੁਨੀਤਾ ਰਾਣੀ ਇੰਚਾਰਜ ਮਹਿਲਾ ਸੰਗਠਨ ਜ਼ਿਲ੍ਹਾ ਮੋਗਾ, ਜ਼ਿਲ੍ਹਾ ਖਚਾਨਚੀ ਜਸਵੰਤ ਸਿੰਘ ਘਾਲੀ, ਜ਼ਿਲ੍ਹਾ ਸੱਕਤਰ ਗੁਰਚਰਨ ਸਿੰਘ ਧੂੜਕੋਟ, ਇੰਦਰਜੀਤ ਸਿੰਘ ਸੇਖਾ, ਸ ਸ਼ਿੰਦਰਪਾਲ ਸਿੰਘ ਰਿਟਾ sdo BSNL,ਹਲਕਾ ਮੋਗਾ ਪ੍ਰਧਾਨ ਡਾ ਬਲਜੀਤ ਸਿੰਘ, ਹਲਕਾ ਸੱਕਤਰ ਬੱਬੂ ਦੁੱਨੇਕੇ, ਸੀਨੀ. ਆਗੂ ਜਰਨੈਲ ਕਪੂਰੇ, ਕਰਨੈਲ ਸਿੰਘ ਕਾਲੇ ਕੇ, ਬਲਵੰਤ ਸਿੰਘ ਜੈਮਲਵਾਲਾ, ਲਖਵੀਰ ਸਿੰਘ ਬੁੱਘੀਪੁਰਾ, ਬਲਜਿੰਦਰ ਸਿੰਘ ਖਹਿਰਾ ਅਤੇ ਹੋਰ ਸੀਨੀਅਰ ਸਾਥੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!