ਕਿਸ਼ਤ 1 :- ਆਰ.ਟੀ.ਏ. ਦਫਤਰ ‘ਚ ਘਪਲੇਬਾਜੀ – ਟੈਂਪੂ ਕਿਸੇ ਦਾ ਚੜ੍ਹਾਇਆ ਨਾਮ ਕਿਸੇ ਹੋਰ ਦੇ ,,

Advertisement
Spread information

ਚਲਾਨ ਕੱਟਣ ਸਮੇਂ ਕਬਜੇ ‘ਚ ਲਈ ਆਰ.ਸੀ. ਨਵਾਂ ਨੰਬਰ ਅਲਾਟ ਕਰਕੇ ਮੋੜੀ


ਹਰਿੰਦਰ ਨਿੱਕਾ ਬਰਨਾਲਾ 4 ਅਕਤੂਬਰ 2020

ਰੀਜਨਲ ਟਰਾਂਸਪੋਰਟ ਦਫਤਰ ਸੰਗਰੂਰ ਅੰਦਰ ਉਸ ਸਮੇਂ ਬੜੀ ਹੀ ਅਜੀਬ ਕਿਸਮ ਦੀ ਘਪਲੇਬਾਜੀ ਸਾਹਮਣੇ ਆਈ , ਜਦੋਂ ਦਫਤਰ ਦੇ ਅਧਿਕਾਰੀਆਂ ਨੇ ਇੱਕ ਟੈਂਪੂ ਦਾ ਚਲਾਨ ਕੱਟਣ ਤੋਂ ਬਾਅਦ ਕਬਜੇ ਵਿੱਚ ਲਈ ਆਰ.ਸੀ. ਟੈਂਪੂ ਮਾਲਿਕ ਦੀ ਮਰਜੀ ਤੋਂ ਬਿਨਾਂ ਹੀ ਕਿਸੇ ਹੋਰ ਵਿਅਕਤੀ ਦੇ ਨਾਮ ਬਦਲ ਕੇ ਚੜ੍ਹਾ ਕੇ ਨਵੇਂ ਮਾਲਿਕ ਦੇ ਘਰ ਭੇਜ ਦਿੱਤੀ। ਹੈਰਾਨੀ ਦੀ ਗੱਲ ਹੋਰ ਵੀ ਦੇਖੋ ਕਿ ਨਵੀਂ ਆਰ.ਸੀ. ਤੇ ਟੈਂਪੂ ਦੇ ਮਾਲਿਕ ਦਾ ਹੀ ਨਹੀਂ, ਬਲਕਿ ਟੈਂਪੂ ਦਾ ਨੰਬਰ ਵੀ ਨਵਾਂ ਲਾ ਕੇ ਭੇਜ ਦਿੱਤਾ ਗਿਆ  । ਇਹ ਘਪਲੇਬਾਜੀ ਦੇਖ ਕੇ ਟੈਂਪੂ ਮਾਲਿਕ ਦੇ ਪੈਰਾਂ ਹੇਠੋਂ ਜਮੀਨ ਨਿੱਕਲ ਗਈ। ਕਿਉਂਕਿ ਨਾ ਤਾਂ ਉਸ ਨੇ ਟੈਂਪੂ ਕਿਸੇ ਨੂੰ ਵੇਚਿਆ ਹੈ ਤੇ ਨਾ ਹੀ ਟੈਂਪੂ ਦਾ ਨੰਬਰ ਕਿਸੇ ਹੋਰ ਨੂੰ ਅਲਾਟ ਕਰਨ ਲਈ ਕੋਈ ਅਰਜੀ ਪੇਸ਼ ਕੀਤੀ ਹੈ।

Advertisement

 ਟੈਂਪੂ ਦਾ ਨੰਬਰ ਹੀ ਬਦਲਿਆ, ਟੈਂਪੂ ਤਾਂ ਨਹੀਂ ਬਦਲਿਆ,,

ਨਿੱਕਾ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਬੀਕਾ ਸੂਚ ਪੱਤੀ ਹੰਡਿਆਇਆ ਨੇ ਦੱਸਿਆ ਕਿ ਕਈ ਮਹੀਨੇ ਪਹਿਲਾਂ ਉਸ ਦੇ ਟੈਂਪੂ ਨੰਬਰ-ਪੀ.ਏ. ਬੀ.2000 ਦਾ  ਚਲਾਨ ਆਰ.ਟੀ.ਏ. ਦੁਆਰਾ ਕੱਟਿਆ ਗਿਆ ਅਤੇ ਮੌਕੇ ਤੇ ਟੈਂਪੂ ਦੀ ਆਰ.ਸੀ. ਯਾਨੀ ਰਜਿਸਟ੍ਰੇਸ਼ਨ ਕਾਪੀ ਕਬਜੇ ਵਿੱਚ ਲੈ ਲਈ ਗਈ। ਜਦੋਂ ਚਲਾਨ ਕੱਟਿਆ ਗਿਆ , ਉਦੋਂ ਗੁਰਮੇਲ ਸਿੰਘ ਪੁੱਤਰ ਚੂਹੜ ਸਿੰਘ ਟੈਂਪੂ ਚਲਾ ਰਿਹਾ ਸੀ। ਕਈ ਵਾਰ ਟੈਂਪੂ ਦਾ ਚਲਾਨ ਭਰਕੇ ਆਰ.ਸੀ. ਲੈਣ ਲਈ , ਉਹ ਆਰ.ਟੀ.ਏ.  ਦਫਤਰ ਸੰਗਰੂਰ ਪਹੁੰਚਿਆ । ਪਰੰਤੂ ਨਾ ਉਸ ਦਾ ਚਲਾਨ ਭਰਵਾਇਆ ਗਿਆ ਅਤੇ ਨਾ ਹੀ ਆਰ.ਸੀ. ਦਿੱਤੀ ਗਈ। ਹੁਣ ਕਈ ਮਹੀਨਿਆਂ ਬਾਅਦ ਆਰ.ਟੀ.ਏ. ਦਫਤਰ ਦਾ ਕਰਮਚਾਰੀ ,ਗੁਰਮੇਲ ਸਿੰਘ ਦੇ ਘਰ , ਆਰ.ਸੀ. ਦੇਣ ਲਈ ਅਤੇ ਇੱਕ ਹਲਫੀਆਂ ਬਿਆਨ ਤੇ ਦਸਤਖਤ ਕਰਵਾਉਣ ਲਈ ਪਹੁੰਚ ਗਿਆ।

              ਜਦੋਂ ਉਨਾਂ ਕਾਪੀ ਦੇਖੀ ਤਾਂ ਉਹ ਹੈਰਾਨ ਰਹਿ ਗਿਆ ਕਿ ਆਰ.ਸੀ. ਹੀ ਗੁਰਮੇਲ ਸਿੰਘ ਦੇ ਨਾਮ ਤੇ ਚੜ੍ਹਾ ਦਿੱਤੀ ਗਈ ਅਤੇ ਆਰ.ਸੀ. ਤੇ ਟੈਂਪੂ ਦਾ ਨੰਬਰ ਪੀ.ਬੀ. 13 ਬੀ.ਕੇ. 3971 ਬਦਲ ਦਿੱਤਾ ਗਿਆ। ਇਹ ਦੇਖ ਕੇ ਪੂਰਾ ਪਰਿਵਾਰ ਦੰਗ ਰਹਿ ਗਿਆ ਕਿ ਨਾ ਉਨਾਂ ਟੈਂਪੂ ਗੁਰਮੇਲ ਸਿੰਘ ਨੂੰ ਵੇਚਿਆ ਹੈ ਅਤੇ ਨਾ ਹੀ ਉਨਾਂ ਕੋਈ ਵੀ ਦਸਤਾਵੇਜ ਆਰ.ਸੀ. ਅਤੇ ਟੈਂਪੂ ਦਾ ਨੰਬਰ ਅਤੇ ਮਾਲਿਕੀ ਟਰਾਂਸਫਰ ਕਰਨ ਲਈ ਜਮ੍ਹਾ ਕਰਵਾਏ ਹਨ। ਫਿਰ ਇਹ ਸਭ ਕੁਝ ਕਿਵੇਂ ਹੋ ਗਿਆ । ਉਨਾਂ ਕਿਹਾ ਕਿ ਆਰ.ਟੀ.ਏ. ਦਫਤਰ ਦੇ ਕਰਮਚਾਰੀ ਨੂੰ ਗੁਰਮੇਲ ਸਿੰਘ ਨੇ ਇਹ ਕਹਿ ਕੇ ਹਲਫੀਆ ਬਿਆਨ ਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਕਿ ਜਦੋਂ ਟੈਂਪੂ ਨੰਬਰ ਪੀ.ਏ.ਬੀ. 2000 ਉਸ ਦੇ ਨਾਮ ਪਰ ਹੈ ਹੀ ਨਹੀਂ, ਫਿਰ ਉਹ ਆਪਣਾ ਨੰਬਰ ਬਦਲ ਕੇ ਕਿਸੇ ਹੋਰ ਨੂੰ ਦੇਣ ਸਬੰਧੀ ਲਿਖ ਕੇ ਕਿਵੇਂ ਦੇ ਸਕਦਾ ਹੈ।

            ਨਿੱਕਾ ਸਿੰਘ ਨੇ ਕਿਹਾ ਕਿ ਜਦੋਂ ਉਨਾਂ ਆਰ.ਟੀ.ਏ. ਦਫਤਰ ਜਾ ਕੇ ਬਿਨਾਂ ਉਸ ਦੀ ਸਹਿਮਤੀ ਤੋਂ ਆਰ.ਸੀ. ਅਤੇ ਟੈਂਪੂ ਦਾ ਨੰਬਰ ਬਦਲਣ ਬਾਰੇ ਗੱਲ ਕੀਤੀ ਤਾਂ ਕਰਮਚਾਰੀਆਂ ਨੇ ਉਲਟਾ ਉਸ ਦਾ ਮਜਾਕ ਉਡਾਉਂਦਿਆਂ ਕਿਹਾ ਕਿ ਕੋਈ ਗੱਲ ਨਹੀਂ, ਆਰ.ਸੀ. ਤੇ ਮਾਲਿਕੀ ਅਤੇ ਟੈਂਪੂ ਦਾ ਨੰਬਰ ਹੀ ਬਦਲਿਆ, ਟੈਂਪੂ ਤਾਂ ਨਹੀਂ ਬਦਲਿਆ। ਨਿੱਕਾ ਸਿੰਘ ਨੇ ਆਲ੍ਹਾ ਅਧਿਕਾਰੀਆਂ ਤੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਉਨਾਂ ਕਿਹਾ ਕਿ ਜਾਣਬੁੱਝ ਕੇ ਆਰ.ਟੀ.ਏ. ਦਫਤਰ ਵੱਲੋਂ ਕੀਤੀ ਇਸ ਵੱਡੀ ਗੜਬੜੀ ਸਬੰਧੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਿਸ ਕੋਲ ਸ਼ਕਾਇਤ ਵੀ ਕਰੇਗਾ।

ਆਰ.ਟੀ.ਏ. ਛੀਨਾ ਨੇ ਕਿਹਾ, ਇਹ ਕਿਵੇਂ ਹੋ ਸਕਦੈ,,

ਟੈਂਪੂ ਦੀ ਮਾਲਿਕੀ ਅਤੇ ਨੰਬਰ ਟਰਾਂਸਫਰ ਕਰਨ ਸਬੰਧੀ ਪੁੱਛਣ ਤੇ ਆਰ.ਟੀ.ਏ. ਕਰਨਵੀਰ ਸਿੰਘ ਛੀਨਾ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ। ਮੈਂਨੂੰ ਵਟਸਅੱਪ ਤੇ ਟੈਂਪੂ ਦੇ ਦਸਤਾਵੇਜ ਸੈਂਡ ਕਰੋ, ਪੜਤਾਲ ਤੋਂ ਬਾਅਦ ਹੀ ਉਹ ਇਸ ਸਬੰਧੀ ਆਪਣਾ ਕੋਈ ਪੱਖ ਰੱਖ ਸਕਦਾ ਹੈ। ਆਰ.ਟੀ.ਏ. ਛੀਨਾ ਨੂੰ ਟੈਂਪੂ ਦੇ ਦਸਤਾਵੇਜ ਸੈਂਡ ਕਰਨ ਤੋਂ 2 ਦਿਨ ਬਾਅਦ ਵੀ ਛੀਨਾ ਨੇ ਆਪਣਾ ਕੋਈ ਪੱਖ ਨਹੀਂ ਰੱਖਿਆ। ਆਰ.ਟੀ.ਏ. ਦਫਤਰ ਦੀ ਇਸ ਵੱਡੀ ਘਪਲੇਬਾਜੀ ਤੋਂ ਸਾਫ ਹੁੰਦਾ ਹੈ ਕਿ ਦਾਲ ‘ਚ ਕਾਲਾ ਨਹੀਂ, ਬਲਕਿ ਪੂਰੀ ਦਾਲ ਹੀ ਕਾਲੀ ਹੈ।

Advertisement
Advertisement
Advertisement
Advertisement
Advertisement
error: Content is protected !!