*ਕੋਵਿਡ ਦੀਆਂ ਸਾਵਧਾਨੀਆਂ ਵਰਤਦਿਆਂ ਮਾਈਗ੍ਰੇਟਰੀ ਪਲਸ ਪੋਲੀਓ ਦੀ ਸ਼ੁਰੂਆਤ *22 ਸਤੰਬਰ ਤੱਕ ਚੱਲੇਗੀ ਮੁਹਿੰਮ
ਹਰਪ੍ਰੀਤ ਕੌਰ ਸੰਗਰੂਰ, 20 ਸਤੰਬਰ:2020
ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਹਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੀ.ਐੱਚ.ਸੀ. ਫ਼ਤਿਹਗੜ੍ਹ ਪੰਜਗਰਾਈਆਂ ਅਧੀਨ ਪੈਂਦੇ ਪਿੰਡਾਂ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਅਭਿਆਨ ਤਹਿਤ ਝੁੱਗੀਆਂ, ਭੱਠਿਆਂ, ਫ਼ੈਕਟਰੀਆਂ ਆਦਿ ਸਲੱਮ ਖੇਤਰਾਂ ਵਿੱਚ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਹ ਮੁਹਿੰਮ 20 ਤੋਂ 22 ਸਤੰਬਰ ਤੱਕ ਚੱਲੇਗੀ।
ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਦੱਸਿਆ ਕਿ ਇਸ ਸਬ ਨੈਸ਼ਨਲ ਇਮੂਨਾਇਜ਼ੇਸ਼ਨ ਦਿਵਸ ਤੇ ਮਾਈਗ੍ਰੇਟਰੀ ਵਸੋਂ ਦੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ 9 ਟੀਮਾਂ ਵੱਲੋਂ 20 ਤੋਂ 22 ਸਤੰਬਰ ਤੱਕ ਚੱਲਣ ਵਾਲੇ ਇਸ ਪੋਲੀਓ ਰਾਊਂਡ ਵਿੱਚ ਭੱਠਿਆਂ,ਫੈਕਟਰੀਆਂ,ਪੋਲਟਰੀ ਫਾਰਮਾਂ,ਝੁੱਗੀਆਂ,ਪਥੇਰਾਂ, ਸ਼ੈਲਰ,ਨਿਰਮਾਣ ਅਧੀਨ ਇਮਾਰਤਾਂ ਆਦਿ ਹਾਈ ਰਿਸਕ ਏਰੀਏ ਦੇ 0-5 ਸਾਲ ਦੇ ਲਗਪਗ 1124 ਬੱਚੇ ਕਵਰ ਕੀਤੇ ਜਾ ਰਹੇ ਹਨ।
ਬਲਾਕ ਐਜੂਕੇਟਰ ਸੋਨਦੀਪ ਸੰਧੂ ਤੇ ਸਿਹਤ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਵੇਂ ਭਾਰਤ ਵਿੱਚ 2011 ਤੋਂ ਬਆਦ ਪੋਲੀਉ ਦਾ ਕੋਈ ਵੀ ਕੇਸ ਨਹੀਂ ਮਿਲਿਆ ਪਰ ਫਿਰ ਵੀ ਸਾਡੇ ਗੁਆਢੀ ਦੇਸ਼ ਪਕਿਸਤਾਨ ਵਿੱਚ ਪੋਲੀਉ ਦੇ ਕੇਸ ਅਜੇ ਵੀ ਮਿਲ ਰਹੇ ਹਨ । ਭਾਰਤ ਦਾ ਪੋਲੀਉ ਮੁਕਤ ਦੇਸ਼ ਦਾ ਦਰਜਾ ਸਥਿਰ ਰੱਖਣ ਲਈ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਪਰ ਬਹੁਤ ਸਾਰੇ ਮਜ਼ਦੂਰ ਬਾਹਰਲੇ ਰਾਜਾਂ ਤੋ ਪੰਜਾਬ ਕੰਮ ਕਰਨ ਲਈ ਆਉਂਦੇ ਜਾਂਦੇ ਰਹਿੰਦੇ ਹਨ ਤੇ ਕਈ ਵਾਰ ਇਹ ਬੱਚੇ ਪੋਲੀਉ ਬੂੰਦਾਂ ਤੋ ਵਾਂਝੇ ਰਹਿ ਜਾਦੇ ਹਨ, ਜਿੰਨ੍ਹਾਂ ਨੂੰ ਇਸ ਵਿਸ਼ੇਸ਼ ਕੰਮਪੇਨ ਵਿਚ ਪੋਲੀਓ ਬੂੰਦਾਂ ਪਿਲਾਈਆਂ ਜਾਂਦੀਆਂ ਹਨ।