ਪਿੰਡਾਂ ਅੰਦਰ ਹੋ ਰਹੇ ਅਰਥੀ ਫੂਕ ਵਿਸ਼ਾਲ ਮੁਜਾਹਰੇ*
ਨੌਜਵਾਨ ਕਿਸਾਨਾਂ ਅਤੇ ਔਰਤਾਂ ਨੇ ਵੀ ਕਈ ਪਿੰਡਾਂ ਵਿਚ ਸੰਭਾਲੇ ਮੋਰਚੇ*
ਮਹਿਲ ਕਲਾਂ 20 ਸਤੰਬਰ (ਗੁਰਸੇਵਕ ਸਿੰਘ ਸਹੋਤਾ, ਡਾ ਮਿੱਠੂ ਮੁਹੰਮਦ, ਪਾਲੀ ਵਜੀਦਕੇ)
ਸੂਬੇ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੀ ਸਾਂਝ ਦਾ ਅਸਰ ਹੁਣ ਪਿੰਡਾਂ ਅੰਦਰ ਵੀ ਸਪੱਸ਼ਟ ਦਿਖਣਾ ਸ਼ੁਰੂ ਹੋ ਗਿਆ ਹੈ। । ਖੇਤੀ ਆਰਡੀਨੈਂਸਾਂ ਦੇ ਖਿਲਾਫ ਜਿਲ੍ਹਾ ਹੈਡਕੁਆਰਾਂ ਤੋਂ ਸ਼ੁਰੂ ਹੋ ਕੇ ਜੋਨ, ਰਾਜ ਅਤੇ ਦੇਸ਼ ਪੱਧਰੀ ਰੋਸ ਮੁਜਾਹਰਿਆਂ ਦੀ ਗੂੰਜ ਹੁਣ ਪਿੰਡਾਂ ਦੀਆਂ ਗਲੀਆਂ ਵਿੱਚ ਪੈਣ ਲੱਗ ਪਈ ਹੈ। ਵੱਧਦੇ ਰੋਸ ਦਾ ਅਸਰ ਹੀ ਹੈ ਕਿ ਕੇਂਦਰੀ ਹਕੂਮਤ ਦੀਆਂ ਅਰਥੀਆਂ ਸਾੜ੍ਹਨ ਦੇ ਪ੍ਰੋਗਰਾਮਾਂ ਵਿਚ ਨਿਗੂਣੀ ਗਿਣਤੀ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੀ ਗਿਣਤੀ ਹੁਣ ਸੈਂਕੜਿਆਂ ਤੱਕ ਸਹਿਜੇ ਹੀ ਅੱਪੜ ਗਈ। ਇਸ ਸਾਂਝ ਦਾ ਅਸਰ ਪਿੰਡਾਂ ਅੰਦਰ ਸਾਝੇ ਤੌਰ’ਤੇ ਹੋਏ ਅਰਥੀ ਸਾੜ੍ਹ ਮਾਜਾਹਰਿਆਂ ਵ੍ਵਿਚ ਬਹੁਤ ਸਾਰੇ ਥਾਵਾਂ’ਤੇ ਨੌਜਵਾਨਾਂ , ਕੁੱਝ ਥਾਵਾਂ ਤੇ ਔਰਤਾਂ ਸ਼ਾਮਿਲ ਵੀ ਹੋਈਆਂ ਅਤੇ ਮੋਰਚੇ ਵੀ ਸੰਭਾਲ ਲਏ ਹਨ ।
ਬਲਾਕ ਮਹਿਲ ਕਲਾਂ ਦੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਮਨਜੀਤ ਧਨੇਰ, ਜਗਰਾਜ ਹਰਦਾਸਪੁਰਾ, ਗੁਰਦੇਵ ਮਾਂਗੇਵਾਲ, ਅਮਰਜੀਤ ਕੌਰ ਅਮਨਦੀਪ ਸਿੰਘ ਰਾਏਸਰ, ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਕਲਾਂ, ਉਗਰਾਹਾਂ ਦੇ ਆਗੂ ਹਰਦੀਪ ਟੱਲੇਵਾਲ ,ਜੱਜ ਸਿੰਘ ਗਹਿਲ ਬੁੱਕਣ ਸਿੰਘ ਸੱਦੋਵਾਲ ,ਜਮਹੂਰੀ ਕਿਸਾਨ ਸਭਾ ਦੇ ਆਗੂ ਯਸ਼ਪਾਲ ਸਿੰਘ ਮਹਿਲ ਕਲਾਂ, ਅਮਰਜੀਤ ਸਿੰਘ ਕੁੱਕੂ ਆਦਿ ਆਗੂਆਂ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਮੋਦੀ ਸਰਕਾਰ ਦੀ ਅਰਥੀ ਸਾੜ੍ਹਕੇ ਮੁਜਾਹਰਾ ਕੀਤੇ ਗਏ। ਭਾਵੇਂ ਕਿ ਮੋਦੀ ਸਰਕਾਰ ਨੇ ਇਹ ਆਰਡੀਨੈਂਸ ( ਬਿਲ) ਲੋਕ ਸਭਾ ਵਿੱਚੋਂ ਵੀ ਪਾਸ ਕਰਵਾ ਲਏ , ਪਰ ਸੰਘਰਸ਼ ਸ਼ੀਲ ਕਾਫ਼ਲਿਆਂ ਦੇ ਗੁੱਸੇ ਹੋਰ ਦੂਣ ਸਵਾਏ ਹੀ ਹੋਏ ਹਨ ।
ਅਰਥੀ ਸਾੜ੍ਹ ਮੁਜਾਹਰਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਇਨਾਂ ਆਰਡੀਨੈਂਸਾਂ(ਬਿਲਾਂ) ਰਾਹੀਂ ਕਿਸਾਨੀ ਨੂੰ ਜਮੀਨ ਤੋਂ ਬੇਦਖਲ ਕਰਕੇ ਉਨਾਂ ਦੀ ਮੌਤ ਦੇ ਵਰੰਟ ਜਾਰੀ ਤਾਂ ਕੀਤੇ ਹੀ ਜਾ ਰਹੇ ਹਨ। ਪਰ ਇਨਾਂ ਆਰਡੀਨੈਂਸਾਂ(ਬਿਲਾਂ) ਦਾ ਮਾਰੂ ਅਸਰ ਸਿਰਫ ਕਿਸਾਨੀ ਤੱਕ ਸੀਮਤ ਰਹਿਣ ਵਾਲਾ ਨਹੀਂ ਸਗੋਂ ਇਸ ਦਾ ਅਸਰ ਆੜਤੀਆਂ, ਰੇਤ ਤੇਲ ਬੀਜ ਡੀਲਰਾਂ, ਛੋਟੇ ਕਾਰੋਬਾਰੀਆਂ, ਮੰਡੀਆਂ ਵਿੱਚ ਕੰਮ ਕਰਦੇ ਲੱਖਾਂ ਕਿਰਤੀ ਪ੍ਰੀਵਾਰਾਂ ਉੱਪਰ ਵੀ ਪਵੇਗਾ । ਅਰਥੀ ਫੂਕ ਮੁਜ਼ਾਹਰਿਆਂ ਵਿੱਚ ਸ਼ਾਮਲ ਨੌਜਵਾਨਾਂ ਨੇ ਵਿਸ਼ਵਾਸ ਦਬਾਇਆ ਕਿ ਉਹ ਪੂਰੀ ਤਨਦੇਹੀ ਨਾਲ ਇਸ ਘੋਲ ਵਿੱਚ ਕਿਸਾਨ ਜੱਥੇਬੰਦੀਆ ਦਾ ਸਾਥ ਦੇਣਗੇ । ਉਨਾਂ ਆਉਣ ਵਾਲੇ ਸਮੇਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਖ਼ਿਲਾਫ਼ ਤੂਫਾਨੀ ਵੇਗ ਨਾਲ ਉੱਠਣ ਵਾਲੇ ਸੰਘਰਸ਼ਾਂ ਵਿੱਚ ਕਿਸਾਨ ਔਰਤਾਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਹਾਲਤਾਂ ਦਾ ਹਾਂ ਪੱਖੀ ਅਹਿਮ ਮੋੜ ਕਰਾਰ ਦਿੱਦਿਆਂ ਨੌਜਵਾਨਾਂ ਅਤੇ ਔਰਤਾਂ ਦੀ 25 ਸਤੰਬਰ ਦੇ ਮੁਕੰਮਲ ਪੰਜਾਬ ਬੰਦ ( ਸੜਕੀ ਅਤੇ ਰੇਲ ਆਵਾਜਾਈ ਅਤੇ ਹਰ ਕਿਸਮ ਦਾ ਕਾਰੋਬਾਰ) ਵਿੱਚ ਸ਼ਮੂਲੀਅਤ ਹੋਰ ਵਧਾਉਣ ਦੀ ਲੋੜ ਤੇ ਜੋਰ ਦਿੱਤਾ। ਆਗੂਆਂ ਨੇ ਕਿਹਾ ਕਿ 25 ਸਤੰਬਰ ਦੇ ਪੰਜਾਬ ਅੰਦਰ ਮੁਕੰਮਲ ਬੰਦ ਅਤੇ ਉਸ ਤੋਂ ਪਹਿਲਾਂ ਹਫਤਾ ਭਰ ਮੋਦੀ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਜਾਰੀ ਰਹਿਣਗੇ।