2 ਬੂੰਦ ਜਿੰਦਗੀ ਦੀ- 20 ਤੋਂ 22 ਸਤੰਬਰ ਤੱਕ ਚੱਲੇਗੀ ਮਾਈਗਰੇਟਰੀ ਪਲਸ ਪੋਲੀਓ ਮੁਹਿੰਮ 

Advertisement
Spread information

ਸਿਵਲ ਸਰਜਨ ਨੇ ਕਿਹਾ, 9900 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲਿਉ ਬੂੰਦਾਂ


ਹਰਪ੍ਰੀਤ ਕੌਰ ਸੰਗਰੂਰ, 16 ਸਤੰਬਰ 2020 

            ਸਿਹਤ ਵਿਭਾਗ ਵੱਲੋਂ 20 ਤੋਂ 22 ਸਤੰਬਰ ਤੱਕ ਚਲਾਈ ਜਾ ਰਹੀ ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ ਜਿਲਾ ਸੰਗਰੂਰ ਵਿੱਚ ਅੰਦਾਜਨ 9900 ਮਾਈਗਰੇਟਰੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ। ਇਸ ਜਾਣਕਾਰੀ ਦਾ ਪ੍ਰਗਟਾਵਾ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਨੇ ਕਰਦਿਆਂ ਕਿਹਾ ਕਿ ਇਸ ਪੋਲੀਓ ਰਾਊਂਡ ਤਹਿਤ ਜਿਲਾ ਸੰਗਰੂਰ ਵਿੱਚ 0 ਤੋਂ 5 ਸਾਲ ਤੱਕ ਦੇ ਮਾਈਗਰੇਟਰੀ ਬੱਚਿਆਂ ਨੂ ਪੋਲੀਓ ਬੂੰਦਾਂ ਪਿਆਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਤਹਿਤ 3 ਦਿਨ 56 ਟੀਮਾਂ ਅਤੇ 21 ਮੋਬਾਇਲ ਟੀਮਾਂ ਘਰ-ਘਰ, ਝੁੱਗੀ-ਝੋਪੜੀਆਂ, ਭੱਠਿਆਂ ਅਤੇ ਫੈਕਟਰੀਆਂ ਵਿੱਚ ਜਾ ਕੇ 0 ਤੋਂ 5 ਸਾਲ ਤੱਕ ਦੇ ਮਾਈਗਰੇਟਰੀ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣਗੀਆਂ।
             ਡਾ. ਰਾਜ ਕੁਮਾਰ ਨੇ ਕਿਹਾ ਕਿ ਭਾਵੇਂ ਇਸ ਰਾਊਂਡ ਨੂੰ ਸਫਲ ਬਣਾਉਣ ਹਿੱਤ ਮਾਈਕਰੋਪਲਾਨ ਤਿਆਰ ਕੀਤਾ ਗਿਆ ਹੈ, ਜਿਸ ਅਨੁਸਾਰ ਬੂੰਦਾਂ ਪਿਆਈਆਂ ਜਾ ਰਹੀਆਂ ਹਨ, ਪਰ ਇਸ ਤੋਂ ਇਲਾਵਾ ਜਿੱਥੇ ਵੀ ਮਾਈਗਰੇਟਰੀ ਆਬਾਦੀ ਦਿਖਾਈ ਦਿੰਦੀ ਹੈ ਉੱਥੇ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ ਪਤਾ ਕੀਤਾ ਜਾਵੇਗਾ ਅਤੇ ਉਨਾਂ ਨੂੰ ਵੀ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ। ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ. ਹਰਮਿੰਦਰ ਸਿੰਘ ਨੇ ਕਿਹਾ ਕਿ ਇਸ ਪੋਲੀਓ ਰਾਊਂਡ ਦੇ ਨਿਰੀਖਣ ਵਾਸਤੇ 14 ਸੁਪਰਵਾਇਜ਼ਰ ਲਗਾਏ ਗਏ ਹਨ ਜੋ ਕਿ ਖਾਸ ਤੌਰ ਤੇ ਝੁੱਗੀਆਂ, ਭੱਠਿਆਂ ਅਤੇ ਹੋਰ ਅਜਿਹੀਆਂ ਥਾਵਾਂ ਤੇ ਜਾ ਕੇ ਮੁਹਿੰਮ ਦਾ ਨਿਰੀਖਣ ਕਰਨ ਦੇ ਨਾਲ-ਨਾਲ ਲੋਕਾਂ ਨੂੰ ਪੋਲੀਓ ਰੋਕਥਾਮ ਅਤੇ ਬੱਚਿਆਂ ਦੇ ਮੁਕੰਮਲ ਟੀਕਾਕਰਨ ਪ੍ਰਤੀ ਜਾਗਰੂਕ ਵੀ ਕਰਨਗੇ।  

Advertisement
Advertisement
Advertisement
Advertisement
Advertisement
error: Content is protected !!