ਮਹਿਲ ਕਲਾਂ 24 ਅਗਸਤ (ਗੁਰਸੇਵਕ ਸਿੰਘ ਸਹੋਤਾ, ਮਿੱਠੂ ਮੁਹੰਮਦ )
ਬਲਾਕ ਮਹਿਲ ਕਲਾਂ ਦੇ ਪਿੰਡ ਮੂੰਮ ਦੇ ਵਸਨੀਕ ਇੱਕ ਵਿਅਕਤੀ ਦੀ ਕਰੋਨਾ ਵਾਇਰਸ ਦੀ ਬਿਮਾਰੀ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਜਰਨੈਲ ਸਿੰਘ 62 ਸਾਲ ਪੁੱਤਰ ਏਕਮ ਸਿੰਘ ਵਾਸੀ ਮੂੰਮ ਨੂੰ ਪਿਛਲੇ ਦਿਨੀਂ ਬੁਖ਼ਾਰ ਤੇ ਖੰਘ ਦੀ ਸ਼ਿਕਾਇਤ ਹੋਈ ਸੀ ਉਸ ਤੋਂ ਬਾਅਦ ਉਸ ਨੂੰ ਬਰਨਾਲਾ , ਲੁਧਿਆਣਾ, ਮੁਹਾਲੀ ਅਤੇ ਫਰੀਦਕੋਟ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕੋਈ ਬਹੁਤੀ ਸਾਂਭ ਨਹੀਂ ਕੀਤੀ ਤੇ ਆਖਰਕਾਰ ਉਹ ਅੱਜ ਸਵੇਰੇ ਤਿੰਨ ਵਜੇ ਦੇ ਕਰੀਬ ਦਮ ਤੋੜ ਗਿਆ ਅਤੇ ਬਾਅਦ ਵਿੱਚ ਡਾਕਟਰਾਂ ਨੇ ਕਿਹਾ ਕਿ ਇਸ ਨੂੰ ਕਰੋਨਾ ਦੀ ਬਿਮਾਰੀ ਸੀ । ਪੀੜਤ ਪਰਿਵਾਰ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਇਸ ਬੀਮਾਰੀ ਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ ,ਦੂਜੇ ਪਾਸੇ ਮਰੀਜ਼ ਨੂੰ ਚੰਗੀ ਤਰ੍ਹਾਂ ਚੈੱਕ ਅੱਪ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਮਰੀਜ਼ ਨੂੰ ਸਾਂਭਿਆ ਜਾ ਰਿਹਾ ਹੈ ।ਇਸ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ।ਸਰਕਾਰੀ ਹਸਪਤਾਲ ਮਹਿਲ ਕਲਾਂ ਦੇ ਐਸਐਮਓ ਡਾਕਟਰ ਹਰਜਿੰਦਰ ਸਿੰਘ ਆਂਡਲੂ ਨੇ ਕਿਹਾ ਕਿ ਜਰਨੈਲ ਸਿੰਘ ਦੀ ਮੌਤ ਦੀ ਖਬਰ ਸਾਨੂੰ ਫੋਨ ਤੇ ਦਿੱਤੀ ਗਈ ਹੈ ,ਪਰ ਸਾਡੇ ਵੱਲੋਂ ਐਂਬੂਲੈਂਸ ਅਤੇ ਸਿਹਤ ਵਿਭਾਗ ਦੀ ਟੀਮ ਲਾਸ਼ ਲੈਣ ਲਈ ਰਵਾਨਾ ਕਰ ਦਿੱਤੀ ਗਈ ਹੈ। ਸਿਵਲ ਸਰਜਨ ਬਰਨਾਲਾ ਡਾ ਗੁਰਵਿੰਦਰ ਵੀਰ ਸਿੰਘ ਨੇ ਜਰਨੈਲ ਸਿੰਘ ਦੀ ਮੌਤ ਕਰੋਨਾ ਨਾਲ ਹੋਣ ਦੀ ਪੁਸ਼ਟੀ ਕੀਤੀ ।