ਅਰਸ਼ਦੀਪ ਕੌਰ ਨੇ ਕਿਹਾ , ਦਿੱਤੀ ਗਈ ਜਿੰਮੇਵਾਰੀ ਨੂੰ ਬਾਖੂਬੀ ਨਿਭਾਵਾਂਗੀ
ਬੰਧਨ ਤੋੜ ਸਿੰਘ ਬਰਨਾਲਾ,9 ਅਗਸਤ 2020
ਰੈਸਟ ਹਾਊਸ ਬਰਨਾਲਾ ਵਿਖੇ ਐਂਟੀ ਨਾਰਕੋਟਿਕ ਸੈੱਲ ਪੰਜਾਬ ਪ੍ਰਦੇਸ ਕਾਂਗਰਸ ਦੇ ਮਾਲਵਾ ਜੋਨ ਇੰਚਾਰਜ ਰਜਨੀਸ ਸ਼ਰਮਾ ਭੀਖੀ ਦੀ ਅਗਵਾਈ ਵਿੱਚ ਇੱਕ ਵਿਸੇਸ ਮੀਟਿੰਗ ਹੋਈ । ਜਿਸ ਵਿਚ ਬਰਨਾਲਾ ਜਿਲ੍ਹਾ ਐਂਟੀ ਨਾਰਕੋਟਿਕ ਔਰਤ ਸੈੱਲ ਦੀ ਚੇਅਰਪਰਸਨ ਅਰਸਦੀਪ ਕੌਰ ਨੂੰ ਨਿਯੁਕਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਰਜਨੀਸ ਸ਼ਰਮਾ ਭੀਖੀ ਨੇ ਕਿਹਾ ਕਿ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਵੱਲੋਂ ਸਾਰੇ ਪੰਜਾਬ ਅੰਦਰ ਸਮੁੱਚੇ ਸੈੱਲ ਨੂੰ ਗਠਿਤ ਕੀਤਾ ਜਾ ਰਿਹਾ ਅਤੇ ਨਸ਼ਿਆ ਖਿਲਾਫ ਕੰਮ ਕਰਨ ਵਾਲੇ ਵਰਕਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਅਤੇ ਪੰਜਾਬ ਅੰਦਰ ਨਸੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਤਕੜੀ ਮੁਹਿੰਮ ਵਿੱਢੀ ਹੋਈ ਹੈ । ਜਿਸ ਦੇ ਮੱਦੇਨਜਰ ਬਰਨਾਲਾ ਪੁਲਿਸ ਵੱਲੋਂ ਵੀ ਵੱਡੀ ਪੱਧਰ ਤੇ ਸਮਗਲਰਾਂ ਨੂੰ ਫੜਿਆ ਹੈ ਅਤੇ ਅੱਗੇ ਹੋਰ ਕਾਰਵਾਈ ਜਾਰੀ ਹੈ।
ਇਸ ਮੌਕੇ ਕਿਰਨਜੀਤ ਕੌਰ ਨੂੰ ਜਿਲ੍ਹਾ ਸਕੱਤਰ ਅਤੇ ਰਮਨਦੀਪ ਕੌਰ ਨੂੰ ਕਮੇਟੀ ਮੈਂਬਰ ਲਿਆ ਗਿਆ ਹੈ । ਇਸ ਮੌਕੇ ਜਿਲ੍ਹਾ ਚੇਅਰਮੈਨ ਬੰਧਨ ਤੋੜ ਸਿੰਘ, ਕਾਂਗਰਸ ਦੀ ਜਿਲ੍ਹਾ ਪ੍ਰਧਾਨ ਰੂਪੀ ਕੌਰ,ਸ਼ਹਿਰੀ ਚੇਅਰਮੈਨ ਰਾਣਾ ਰਣਦੀਪ ਸਿੰਘ ਔਜਲਾ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਾਜਬੀਰ ਸਿੰਘ ਰਾਣਾ, ਸੁਰਾਜ ਖਾਨ ਰਾਜੂ,ਦਰਸ਼ਨ ਸਿੰਘ ਕਾਲੇਕੇ, ਬੱਬੂ ਰੂੜੇਕੇ,ਗੁਰਭਗਤ ਸਿੰਘ,ਪਰਮਜੀਤ ਸਿੰਘ ਸੋਨੀ ਧਾਲੀਵਾਲ, ਕੁਲਵੀਰ ਸਿੰਘ ਸਰਪੰਚ ਆਦਿ ਸਮੇਤ ਹੋਰ ਆਗੂ ਤੇ ਵਰਕਰ ਹਾਜਰ ਸਨ।