“ਬੱਸ ਇੱਕ Call ‘ਤੇ ਮਾਨਸਿਕ ਤਣਾਅ ਦਾ ਖ਼ਾਤਮਾ: ਅੱਜ ਹੀ ਡਾਇਲ ਕਰੋ ਇਹ ਨੰਬਰ !”

Advertisement
Spread information

ਸੋਨੀ ਪਨੇਸਰ, ਬਰਨਾਲਾ 13 ਫਰਵਰੀ 2026 
         ਮਾਨਸਿਕ ਤੌਰ ਤੇ ਪ੍ਰੇਸ਼ਾਨ ਵਿਅਕਤੀਆਂ ਲਈ, ਤਣਾਅ ਦਾ ਹੱਲ ਹੁਣ ਸਿਰਫ ਇੱਕ ਫੋਨ ਕਾਰਲ ਦੀ ਦੂਰੀ ਤੇ ਹੀ ਹੋ ਸਕਦਾ ਹੈੇ। ਜੀ ਹਾਂ ਇਹ ਕੋਈ ਹੈਰਾਨ ਹੋਣ ਗੱਲ ਨਹੀਂ। ਸੂਬੇ ਦੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਹੁਕਮਾਂ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਪੱਤਰ ਅਨੁਸਾਰ ਮਾਨਸਿਕ ਸਿਹਤ ਸਮੱਸਿਆਵਾਂ ਦੇ ਹੱਲ ਲਈ ਟੌਲ ਫਰੀ ਹੈਲਪਲਾਈਨ ਨੰਬਰ 1800- 89- 14416 ਜਾਂ 14416 ਰਾਹੀਂ ਇਲਾਜ ਬਾਰੇ ਮੁਫ਼ਤ ਜਾਣਕਾਰੀ ਹਾਸਲ ਕਰ ਸਕਦੇ ਹਾਂ ।

ਇਹ ਫੋਟੋ ਅਸਲੀ ਨਹੀਂ ਹੈ,,,

      ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਕੇ ਮਾਨਸਿਕ ਤੰਦਰੁਸਤੀ ਲਈ ਸਰਕਾਰ ਦੁਆਰਾ 10 ਅਕਤੂਬਰ 2022 ਨੂੰ ਟੈਲੀ- ਮਾਨਸ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਡਾ. ਗਗਨਦੀਪ ਸਿੰਘ ਸੇਖੋਂ ਅਤੇ ਡਾ. ਲਿਪਸੀ ਮੋਦੀ ਮਾਨਸਿਕ ਰੋਗਾਂ ਦੇ ਮਾਹਿਰ ਜ਼ਿਲ੍ਹਾ ਨੋਡਲ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਉਪਭੋਗਤਾ ਘਰ ਬੈਠੇ, ਇਸ ਸੇਵਾ ਦਾ ਮੁਫ਼ਤ ਲਾਭ ਉਠਾ ਸਕਦੇ ਹਨ। ਕਾਲ ਕਰਨ ਵਾਲੇ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਟੈਲੀ-ਮਾਨਸ ਦੀ ਆਪਣੀ ਮੋਬਾਇਲ ਐਪ ਹੈ ਜਿਸ ਵਿੱਚ ਕਈ ਤਰ੍ਹਾਂ ਦੀਆਂ ਮਾਨਸਿਕ ਸਿਹਤ ਸਮੱਸਿਆਵਾਂ ਜਿਵੇਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ , ਉਦਾਸੀ, ਚਿੰਤਾ, ਨੀਂਦ ਨਾ ਆਉਣਾ, ਤਣਾਅ, ਵਹਿਮ ਭਰਮ, ਪ੍ਰੀਖਿਆ ਤਣਾਅ, ਵਿੱਤੀ ਤਣਾਅ, ਸੰਕਟ ਪ੍ਰਬੰਧਨ, ਪਰਿਵਾਰਕ ਮੁੱਦਿਆਂ ਬਾਰੇ ਅਤੇ ਆਪਣੇ ਆਪ ਨੂੰ ਮਾਰਨ ਦੇ ਵਿਚਾਰ ਆਦਿ ਬਾਰੇ ਸਲਾਹ ਮਸ਼ਵਰਾ ਫੋਨ ਕਾਲ ਰਾਹੀਂ ਪ੍ਰਦਾਨ ਕੀਤਾ ਜਾਂਦਾ ਹੈ।
        ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਅਤੇ ਸੁਖਪਾਲ ਸਿੰਘ ਸਹਾਇਕ ਨੇ ਦੱਸਿਆ ਕਿ  ਟੈਲੀ-ਮਾਨਸ ਟੌਲ ਫਰੀ ਨੰਬਰ ਰਾਹੀਂ ਉਪਭੋਗਤਾ ਆਪਣੀ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਦੇ ਅਨੁਸਾਰ ਸਲਾਹਕਾਰਾਂ, ਸਮਾਜ ਸੇਵਕਾਂ ਅਤੇ ਮਨੋਵਿਗਿਆਨੀਆਂ ਨਾਲ ਜੁੜ ਸਕਦੇ ਹਨ। ਟੈਲੀ- ਮਾਨਸ ਲੋੜ ਪੈਣ ‘ਤੇ ਵਿਅਕਤੀਗਤ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ। ਇਸ ਰਾਹੀਂ ਵੀਡੀਓ ਕਾਲ ਰਾਹੀਂ ਦਵਾਈ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।

Advertisement
Advertisement
Advertisement
Advertisement
error: Content is protected !!