ਪੌਜੇਟਿਵ ਵਿਅਕਤੀ ਦੇ ਸੰਪਰਕ ਵਾਲੇ 4 ਵਿਅਕਤੀਆਂ ਨੂੰ ਵੀ ਘਰਾਂ ਚ, ਕੀਤਾ ਇਕਾਂਤਵਾਸ
ਮਹਿਲ ਕਲਾਂ 23 ਜੁਲਾਈ (ਗੁਰਸੇਵਕ ਸਿੰਘ ਸਹੋਤਾ)
ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਸਿਵਲ ਸਰਜਨ ਬਰਨਾਲਾ ਡਾ ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਆਰ ਆਰ ਟੀਮ ਦੇ ਡਾਕਟਰ ਹਰਜੋਤ ਸ਼ਰਮਾ ਦੀ ਦੇਖ ਰੇਖ ਹੇਠ ਪਿੰਡ ਛੀਨੀਵਾਲ ਕਲਾਂ ਵਿਖੇ ਇੱਕ ਵਿਅਕਤੀ ਦੀ ਡੀ ਐੱਮ ਸੀ ਵਿਖੇ ਜਾਂਚ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਏ 4 ਵਿਅਕਤੀਆਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਚੈੱਕ ਅੱਪ ਕੀਤਾ ਅਤੇ ਸੈਂਪਲਿੰਗ ਲਈ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਭੇਜੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਘਰ ਅੰਦਰ ਹੀ ਇਕਾਂਤਵਾਸ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਆਰ ਆਰ ਦੀ ਟੀਮ ਦੇ ਡਾਕਟਰ ਹਰਜੋਤ ਸ਼ਰਮਾ ਇੰਸਪੈਕਟਰ ਜਗਸੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਐਮਸੀ ਵਿਖੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਤ ਵਿਅਕਤੀ ਦੀ ਜਾਂਚ ਰਿਪੋਰਟ ਪੋਜਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਿੱਚ ਆਏ ਕੁੱਲ 4 ਵਿਅਕਤੀਆਂ ਦਾ ਵਿਭਾਗ ਸਿਹਤ ਵਿਭਾਗ ਦੀ ਟੀਮ ਵੱਲੋਂ ਚੈਕਅੱਪ ਕਰਕੇ ਜਾਂਚ ਲਈ ਸੈਂਪਲਿੰਗ ਲਈ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਭੇਜਿਆ ਗਿਆ ਹੈ । ਉਨ੍ਹਾਂ ਕਿਹਾ ਕਿ ਡੀਐਮਸੀ ਵਿੱਚੋ ਪੋਜਟਿਵ ਆਏ ਮਰੀਜ਼ ਨੂੰ ਵੀ ਉਸ ਦੇ ਘਰ ਛੀਨੀਵਾਲ ਕਲਾਂ ਵਿਖੇ ਇਕਾਂਤਵਾਸ ਕੀਤਾ ਗਿਆ । ਸਿਹਤ ਵਿਭਾਗ ਟੀਮ ਦੇ ਖੁਸ਼ਵਿੰਦਰ ਕੁਮਾਰ , ਜੁਗਰਾਜ ਸਿੰਘ , ਅਜਾਇਬ ਸਿੰਘ , ਪ੍ਰਮੇਲ ਕੌਰ ਅਤੇ ਆਸ਼ਾ ਵਰਕਰਾਂ ਵੀ ਮੌਕੇ ਤੇ ਹਾਜ਼ਰ ਸਨ।