Skip to content
- Home
- ਮੈਡਲਾਂ ਦਾ ਢੇਰ, ਟੰਡਨ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ…
Advertisement

ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ 10 ਮੈਡਲ ਜਿੱਤਕੇ ਸਕੂਲ ਦਾ ਨਾ ਰੋਸ਼ਨ ਕੀਤਾ
ਮਨ ਲਾ ਕੇ ਸਿਖਿਆ, ਧਿਆਨ ਨਾਲ ਕੀਤੀ ਪ੍ਰੈਕਟਿਸ ਦਾ ਫਲ, ਮੈਡਲਾਂ ਦੇ ਰੂਪ ‘ਚ ਮਿਲਿਆ – ਸ਼ਿਵ ਸਿੰਗਲਾ
ਮੈਡਲ ਸਕੂਲ ਲਈ ਮਾਣ ਦਾ ਪਲ ਅਤੇ ਹੋਰ ਬੱਚਿਆਂ ਲਈ ਪ੍ਰੇਰਣਾ – ਸ਼ਿਵ ਸਿੰਗਲਾ
21 ਰਾਜ, 700 ਖਿਡਾਰੀ-ਟੰਡਨ ਸਕੂਲ ਦੇ ਸੂਰਮਿਆਂ ਨੇ ਨੈਸ਼ਨਲ ਕਰਾਟੇ ‘ਚ 10 ਮੈਡਲ ਜਿੱਤ ਕੇ ਲਿਹਰਾਈ ਤਿਰੰਗੀ ਸ਼ਾਨ
ਰਘਵੀਰ ਹੈਪੀ, ਬਰਨਾਲਾ 29 ਨਵੰਬਰ 2025
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਟੰਡਨ ਸਕੂਲ ਦੇ ਵਿਦਿਆਰਥੀਆਂ ਨੇ ਨੌਵੀਂ ਕਰਾਟੇ ਆਲ ਇੰਡੀਆ ਚੈਂਪੀਅਨਸ਼ਿਪ 2025 ਵਿੱਚ ਮੈਡਲ ਜਿੱਤੇ। ਇਹ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਨੋਇਡਾ ਦੇ ਇੰਡੋਰ ਸਟੇਡੀਅਮ ਉੱਤਰਪ੍ਰਦੇਸ਼ ਵਿਖੇ ਕਰਵਾਈ ਗਈ।
ਇਸ ਕਰਾਟੇ ਚੈਂਪੀਅਨਸ਼ਿਪ ਵਿਚ ਪੂਰੇ ਭਾਰਤ ਭਰ ਤੋਂ 21 ਸਟੇਟ ਦੇ 700 ਵਿਦਿਆਰਥੀਆਂ ਨੇ ਭਾਗ ਲਿਆ। ਇਹ ਮੁਕਾਬਲਾ ਬਹੁਤ ਹੀ ਤਗੜਾ ਸੀ ਪਰ ਬੱਚਿਆਂ ਨੇ ਹੌਂਸਲੇ, ਅਨੁਸ਼ਾਸਨ ਅਤੇ ਮਿਹਨਤ ਨਾਲ ਹਰ ਚੁਣੌਤੀ ਦਾ ਸਾਹਮਣਾ ਕੀਤਾ। ਇਸ ਮੁਕਾਬਲੇ ਵਿਚ ਦਿਲਰਾਜ ਸਿੰਘ ਨੇ ਸਿਲਵਰ ਮੈਡਲ ਜਿੱਤਿਆ ਅਤੇ ਅਨੁਸ਼ ,ਹਰਜੋਤ ਸਿੰਘ ,ਦੀਦਾਰਜੋਤ ਸਿੰਘ ,ਜਸਕਰਨ ਸਿੰਘ ,ਸਮਰਪ੍ਰੀਤ ਸਿੰਘ ,ਹੰਸਿਕਾ ,ਅਮਨਜੋਤ ਕੌਰ ,ਨੇਫਿਯਾ ਅਤੇ ਗੁਰਨੂਰਪ੍ਰੀਤ ਕੌਰ ਨੇ ਬਰੌਂਜ਼ ਮੈਡਲ ਵੱਖ-ਵੱਖ ਕੈਟੇਗਰੀਆਂ ਵਿੱਚ ਜਿੱਤ ਕੇ ਸਕੂਲ, ਮਾਪਿਆਂ ਅਤੇ ਕੋਚ ਦਾ ਨਾਮ ਰੌਸ਼ਨ ਕੀਤਾ।
ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਂਸਲ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਮੈਡਲ ਜਿੱਤ ਕੇ ਬੱਚਿਆਂ ਨੇ ਸਾਬਤ ਕੀਤਾ ਕਿ ਜੇ ਮਨ ਵਿੱਚ ਜਜ਼ਬਾ ਤੇ ਦਿਲ ਵਿੱਚ ਹਿੰਮਤ ਹੋਵੇ ਤਾਂ ਕੋਈ ਵੀ ਮੰਜਿਲ ਦੂਰ ਨਹੀਂ ਰਹਿ ਸਕਦੀ। ਸਕੂਲ ਵਿੱਚ ਇਸ ਕਾਮਯਾਬੀ ਨੂੰ ਲੈ ਕੇ ਖ਼ੁਸ਼ੀ ਦਾ ਮਾਹੌਲ ਹੈ। ਮੈਡਮ ਨੇ ਆਪਣੇ ਬੱਚਿਆਂ ਦੀ ਇਸ ਕਾਮਯਾਬੀ ‘ਤੇ ਖ਼ੁਸ਼ੀ ਜਤਾਈ ਅਤੇ ਕੋਚ ਜਗਸੀਰ ਵਰਮਾ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਅਧਿਆਪਕਾਂ ਨੇ ਬੱਚਿਆਂ ਦੀ ਪ੍ਰਾਪਤੀ ‘ਤੇ ਮਾਣ ਜਤਾਇਆ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਲਗਨ ਅਤੇ ਦਿਨ-ਰਾਤ ਦੀ ਪ੍ਰੈਕਟਿਸ ਦਾ ਨਤੀਜਾ ਹੈ।
ਸਕੂਲ ਦੇ ਐਮ ਡੀ ਸ਼ਿਵ ਸਿੰਗਲਾ ਨੇ ਵੀ ਬੱਚਿਆਂ ਦੀ ਹੌਸਲਾ-ਅਫਜ਼ਾਈ ਕਰਦਿਆਂ ਕਿਹਾ ਕਿ ਕਰਾਟੇ ਨੇਸ਼ਨਲ ਚੈਂਪਿਅਨਸ਼ਿਪ ਦੌਰਾਨ ਸਕੂਲ ਦੇ ਹੋਣਹਾਰ ਬੱਚਿਆਂ ਨੇ ਮੈਡਲ ਜਿੱਤੇ, ਮੈਂ ਇਸ ਜਿੱਤ ਤੇ ਇਹਨਾਂ ਬੱਚਿਆਂ ਨੂੰ ਵਧਾਈ ਦਿੰਦਾ ਹਾਂ ਅਤੇ ਇਹਨਾਂ ਦੇ ਕੋਚ ਨੂੰ ਵੀ ਵਧਾਈ ਦਿੰਦਾ ਹਾਂ ਜਿਹਨਾਂ ਦੀ ਮਿਹਨਤ ਅਤੇ ਮਾਰਗ ਦਰਸ਼ਨ ਸਦਕਾ ਇਹ ਮੁਕਾਮ ਹਾਸਿਲ ਹੋਇਆ ਹੈ।
ਸਿੰਗਲਾ ਨੇ ਕਿਹਾ ਕਿ ਬੱਚਿਆਂ ਨੇ ਮਨ ਲਾ ਕੇ ਸਿਖਿਆ, ਧਿਆਨ ਨਾਲ ਪ੍ਰੈਕਟਿਸ ਕੀਤੀ ਅਤੇ ਇਸ ਦਾ ਫਲ ਉਨ੍ਹਾਂ ਨੂੰ ਮੈਡਲਾਂ ਦੇ ਰੂਪ ਵਿੱਚ ਮਿਲਿਆ। ਖੇਡਾਂ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੀਆਂ ਹਨ ਅਤੇ ਉਨ੍ਹਾਂ ਵਿੱਚ ਅਨੁਸ਼ਾਸਨ, ਸਿਹਤਮੰਦ ਜੀਵਨ ਤੇ ਟੀਮਵਰਕ ਵਰਗੀਆਂ ਗੁਣ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੈਡਲ ਸਕੂਲ ਲਈ ਮਾਣ ਦਾ ਪਲ ਹਨ ਅਤੇ ਹੋਰ ਬੱਚਿਆਂ ਲਈ ਪ੍ਰੇਰਣਾ। ਇਸ ਕਾਮਯਾਬੀ ਨਾਲ ਸਕੂਲ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਇਹ ਨਾ ਕੇਵਲ ਅਕਾਦਮਿਕ ਵਿੱਚ, ਬਲਕਿ ਖੇਡਾਂ ਵਿੱਚ ਵੀ ਉੱਤਮ ਪ੍ਰਦਰਸ਼ਨ ਕਰਨ ਵਾਲੇ ਬੱਚੇ ਤਿਆਰ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਬੱਚਿਆਂ ਦੀ ਹਰ ਤਰ੍ਹਾਂ ਦੀ ਟੈਲੈਂਟ ਨਿਖਾਰਨ ਲਈ ਹਮੇਸ਼ਾਂ ਤਤਪਰ ਹੈ ਅਤੇ ਅੱਗੇ ਵੀ ਇਨ੍ਹਾਂ ਨੂੰ ਵਧੀਆ ਮੌਕੇ ਅਤੇ ਸਹੂਲਤਾਂ ਦਿੱਤੀਆਂ ਜਾਣਗੀਆਂ।
Advertisement

Advertisement

Advertisement

Advertisement

error: Content is protected !!