ਮਿਸ਼ਨ ਫਤਿਹ- ਦੁਕਾਨਦਾਰੋ ਹੋ ਜਾਉ ਸੁਚੇਤ, ਮਾਸਕ ਨਾ ਪਾਉਣ ਵਾਲਿਆਂ ਦੇ ਕੱਟੇ ਜਾਣਗੇ ਚਲਾਨ

Advertisement
Spread information

ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸ਼ਹਿਰਵਾਸੀਆਂ ਦਾ ਸਹਿਯੋਗ ਜਰੂਰੀ–ਵਧੀਕ ਡਿਪਟੀ ਕਮਿਸ਼ਨਰ


ਲੱਖੀ ਗੁਆਰਾ ਮਲੇਰਕੋਟਲਾ , 21 ਜੁਲਾਈ 2020

          ਮਿਸ਼ਨ ਫਤਹਿ ਮੁਹਿੰਮ ਦੇ ਤਹਿਤ ਮਾਲੇਰਕੋਟਲਾ ਸ਼ਹਿਰ ਵਿਚੋਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਦੇ ਲਈ ਜਾਗਰੂਕਤਾ ਮੁਹਿੰਮ ਜਾਰੀ ਹੈ। ਇਸੇ ਲੜੀ ਦੇ ਮੱਦੇਨਜ਼ਰ ਅੱਜ ਸਥਾਨਕ ਰੈਸਟ ਵਿਖੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ ਤ੍ਰਿਪਾਠੀ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ ਵੱਖ ਦੁਕਾਨਦਾਰਾਂ ਨਾਲ ਅਹਿਮ ਮੀਟਿੰਗ ਹੋਈ। 

Advertisement
             ਮੀਟਿੰਗ ਮੌਕੇ ਵਿਸ਼ੇਸ਼ ਤੌਰ ਤੇ ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਵੀ ਹਾਜ਼ਰ ਸਨ। ਸ੍ਰੀ ਤ੍ਰਿਪਾਠੀ ਨੇ ਕਰਿਆਨਾ ਐਸੋਸੀਏਸ਼ਨ, ਕੱਪੜਾ ਐਸੋਸੀਏਸ਼ਨ, ਈ ਰਿਕਸ਼ਾ, ਹੋਲਸੇਲ ਕਰਿਆਣਾ ਐਸੋਸੀਏਸ਼ਨ ਦੇ ਆਏ ਨੁਮਾਇੰਦਿਆਂ ਨੂੰ ਮਾਸਕ ਦੀ ਵਰਤੋਂ ਕਰਨ ਲਈ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਵਿਸੇਸ ਤੌਰ ਤੇ ਮਾਸਕ ਪਾਉਣ ਲਈ ਜਾਗਰੂਕ ਕੀਤਾ ਜਾਵੇ ਅਤੇ ਮਾਸਕ ਵੀ ਵੰਡੇ ਜਾਣਗੇ।
             ਸ੍ਰੀ ਤ੍ਰਿਪਾਠੀ ਨੇ ਕਿਹਾ ਕਿ ਜੇਕਰ ਸ਼ਹਿਰ ਅੰਦਰ ਦੁਕਾਨਦਾਰਾਂ ਵੱਲੋਂ ਜਾਣ ਬੁੱਝ ਕੇ ਮਾਸਕ ਨਾ ਪਾਉਣ ਦਾ ਮਾਮਲਾ ਸਾਮ੍ਹਣੇ ਆਇਆ ਤਾਂ ਅਜਿਹੇ ਦੁਕਾਨਦਾਰਾਂ ਦੇ ਚਾਲਾਨ ਕੀਤੇ ਜਾਣਗੇ, ਜਿਸ ਦੇ ਲਈ ਦੁਕਾਨਦਾਰ ਖੁਦ ਜਿੰਮੇਵਾਰ ਹੋਵੇਗਾ। ਉਨ੍ਹਾ ਕਿਹਾ ਕਿ ਹਰੇਕ ਦੁਕਾਨਦਾਰ ਦੁਕਾਨ ’ਤੇ ਖਰੀਦਦਾਰੀ ਕਰਨ ਆਉਣ ਵਾਲੇ ਗ੍ਰਾਹਕ ਨੂੰ ਵੀ ਮਾਸਕ ਪਾਉਣ ਲਈ ਜਾਗਰੂਕ ਕਰੇ, ਜਿਸਦੇ ਵਿੱਚ ਦੁਕਾਨਦਾਰ ਅਤੇ ਗ੍ਰਾਹਕ ਦੋਵਾਂ ਦੀ ਸੁਰੱਖਿਆ ਹੈ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਮੁੜ ਦੁਹਰਾਇਆ ਕਿ ਪ੍ਰਸ਼ਾਸਨ ਦੀ ਮੁਹਿੰਮ ’ਚ ਵੱਧ ਚੜ੍ਹ ਕੇ ਸਹਿਯੋਗ ਕੀਤਾ ਜਾਵੇ, ਤਾਂ ਜੋ ਮਲੇਰਕੋਟਲਾ ਸ਼ਹਿਰ ਵਿੱਚ ਕਰੋਨਾ ਦੀ ਚੈਨ ਨੂੰ ਤੋੜਿਆ ਜਾ ਸਕੇ।  
Advertisement
Advertisement
Advertisement
Advertisement
Advertisement
error: Content is protected !!