-ਗਾਇਕ ਗਗਨਦੀਪ ਦੀ ਮੌਤ ਲਈ ਜਿੰਮੇਵਾਰ 4 ਦੋਸ਼ੀ ਗਿਰਫਤਾਰ, 3 ਹੋਰਾਂ ਦੀ ਤਲਾਸ਼ ਜਾਰੀ- ਐਸਐਸਪੀ ਗੋਇਲ

Advertisement
Spread information

ਨਸ਼ੇ ਦੀ ੳਵਰਡੋਜ਼ ਨਾਲ ਗਾਇਕ ਗਗਨਦੀਪ ਦੀ ਹੋਈ ਮੌਤ ਦਾ ਮਾਮਲਾ

ਨਾਮਜ਼ਦ ਦੋਸ਼ੀ ਹਰਪ੍ਰੀਤ ਦੀ ਪਤਨੀ ਨੇ ਕਿਹਾ ,ਪੁਲਿਸ ਦੀ ਕਹਾਣੀ ਨਿਰਾ ਝੂਠ ਦਾ ਪੁਲੰਦਾ

ਅਸਲ ਦੋਸ਼ੀਆਂ ਨੂੰ ਬਚਾਉਣ ਲਈ ਪੁਲਿਸ ਨੇ ਮੇਰੇ ਪਤੀ ਨੂੰ 2 ਝੂਠੇ ਕੇਸਾਂ ਚ,ਫਸਾਇਆ- ਵਰਿੰਦਰਪਾਲ ਕੌਰ


ਹਰਿੰਦਰ ਨਿੱਕਾ  ਬਰਨਾਲਾ, 7 ਜੁਲਾਈ 2020

9 ਦਿਨ ਪਹਿਲਾਂ ਮਹਿਲ ਕਲਾਂ ਦੇ ਰਹਿਣ ਵਾਲੇ ਨੌਜਵਾਨ ਗਾਇਕ ਗਗਨਦੀਪ ਸਿੰਘ ਉਰਫ ਗੱਗੂ ਦੀ ਨਸ਼ੇ ਦੀ ਉਵਰਡੋਜ਼ ਕਾਰਣ ਹੋਈ ਮੌਤ ਲਈ ਕਥਿਤ ਤੌਰ ਤੇ ਜਿੰਮੇਵਾਰ ਉਸ ਦੇ ਦੋਸਤ 4 ਨੌਜਵਾਨਾਂ ਨੂੰ ਪੁਲਿਸ ਨੇ ਗਿਰਫਤਾਰ ਕੀਤਾ ਹੈ। ਜਦੋਂ ਕਿ 3 ਹੋਰ ਦੋਸ਼ੀਆਂ ਦੀ ਪੁਲਿਸ ਤਲਾਸ਼ ਕਰ ਰਹੀ ਹੈ। ਮੀਡੀਆ ਨੁੰ ਇਹ ਜਾਣਕਾਰੀ ਐਸਐਸਪੀ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਉੱਧਰ ਪੁਲਿਸ ਦੁਆਰਾ ਪੇਸ਼ ਕੀਤੀ  ਇਸ ਕਹਾਣੀ ਦਾ ਦੂਸਰਾ ਪੱਖ ਨਾਮਜ਼ਦ ਦੋਸ਼ੀ ਹਰਪ੍ਰੀਤ ਸਿੰਘ ਦੀ ਪਤਨੀ ਤੇ ਈ.ਜੀ.ਐਸ. ਟੀਚਰ ਵਰਿੰਦਰਪਾਲ ਕੌਰ ਨੇ ਪੱਤਰਕਾਰਾਂ ਸਾਹਮਣੇ ਹੰਝੂ ਭਰੀਆਂ ਅੱਖਾਂ ਨਾਲ ਬਿਆਨ ਕਰਕੇ ਪੁਲਿਸ ਦੀ ਕਹਾਣੀ ਤੇ ਸਵਾਲੀਆਂ ਚਿੰਨ੍ਹ ਖੜ੍ਹੇ ਕਰ ਦਿੱਤੇ ਹਨ। ਪਰੰਤੂ ਪੁਲਿਸ ਅਧਿਕਾਰੀਆਂ ਨੇ ਨਾਮਜ਼ਦ ਦੋਸ਼ੀ ਹਰਪ੍ਰੀਤ ਸਿੰਘ ਦੀ ਪਤਨੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ਼ ਕਰ ਦਿੱਤਾ ਹੈ ।

Advertisement

ਪਹਿਲਾਂ 174 ਦੀ ਕਾਰਵਾਈ, ਫਿਰ ਕੀਤਾ ਪੁਲਿਸ ਨੇ ਹੱਤਿਆ ਦਾ ਕੇਸ ਦਰਜ਼

28/29 ਜੂਨ ਦੀ ਦਰਮਿਆਨੀ ਰਾਤ ਨੂੰ ਨਸ਼ੇ ਦੀ ਉਵਰਡੋਜ ਨਾਲ ਗਗਨਦੀਪ ਸਿੰਘ ਉਰਫ ਗੱਗੂ ਪੁੱਤਰ ਸੁਖਦੇਵ ਸਿੰਘ ਨਿਵਾਸੀ ਸੋਢੇ ਪੱਤੀ ਮਹਿਲ ਕਲਾਂ ਦੀ ਮੌਤ ਹੋ ਗਈ। ਪੁਲਿਸ ਨੇ ਮੌਤ ਦਾ ਸੱਚ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ 174 ਸੀਆਰਪੀਸੀ ਦੇ ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਵੀ ਵਾਰਿਸਾਂ ਦੇ ਸਪੁਰਦ ਕਰ ਦਿੱਤੀ। ਮ੍ਰਿਤਕ ਦੇ ਪਿਤਾ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਸੱਚ ਮੀਡੀਆ ਸਾਹਮਣੇ ਵੀ ਬਿਆਨ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਮੁਖਬਰ ਦੀ ਸੂਚਨਾ ਤੇ 5/6 ਅਣਪਛਾਤਿਆਂ ਦੇ ਖਿਲਾਫ ਅਧੀਨ ਜੁਰਮ 304 ਆਈਪੀਸੀ ਦੇ ਤਹਿਤ ਥਾਣਾ ਮਹਿਲ ਕਲਾਂ ਚ, ਕੇਸ ਦਰਜ਼ ਵੀ ਕਰ ਦਿੱਤਾ। ਆਖਿਰ ਪੁਲਿਸ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਵਿੱਚੋਂ 7 ਦੋਸ਼ੀਆਂ ਦੀ ਸ਼ਿਨਾਖਤ ਹੋ ਗਈ ਅਤੇ 4 ਦੋਸ਼ੀਆਂ ਨੂੰ ਗਿਰਫਤਾਰ ਕਰਕੇ 6 ਜੂਨ ਨੂੰ ਜੇਲ੍ਹ ਵੀ ਭੇਜ਼ ਦਿੱਤਾ।

ਐਸਐਸਪੀ ਨੇ ਕਿਹਾ ਜਲਦ ਕਾਬੂ ਕਰ ਲਵਾਂਗੇ 3 ਹੋਰ ਦੋਸ਼ੀ

ਐਸਐਸਪੀ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਚ, ਦੱਸਿਆ ਕਿ ਪੁਲਿਸ ਨੇ ਹੱਤਿਆ ਦੇ ਇਸ ਕੇਸ ਵਿੱਚ ਹਰਦੀਪ ਸਿੰਘ ਉਰਫ ਦੀਪਾ, ਹਰਵਿੰਦਰ ਸਿੰਘ ਉਰਫ ਲਾਡੀ, ਹਰਪ੍ਰੀਤ ਸਿੰਘ ਤੇ ਕੇਵਲ ਕ੍ਰਿਸ਼ਨ ਸਾਰੇ ਨਿਵਾਸੀ ਮਹਿਲ ਕਲਾਂ ਨੂੰ ਨਾਮਜ਼ਦ ਕਰਕੇ ਗਿਰਫਤਾਰ ਕੀਤਾ ਗਿਆ ਹੈ। ਜਦੋਂ ਕਿ ਮਹਿਲ ਕਲਾਂ ਦੇ ਹੀ ਰਹਿਣ ਵਾਲੇ ਜਤਿੰਦਰ ਕੁਮਾਰ ਉਰਫ ਬਬਲੀ, ਰੁਪਿੰਦਰ ਕੁਮਾਰ ਉਰਫ ਸੋਨੀ ਅਤੇ ਅਰਸ਼ਦੀਪ ਸਿੰਘ ਅਰਸ਼ੀ ਨੂੰ ਵੀ ਕੇਸ ਚ, ਦੋਸ਼ੀ ਨਾਮਜ਼ਦ ਕੀਤਾ ਗਿਆ। ਇੱਨਾਂ ਤਿੰਨੋਂ ਦੋਸ਼ੀਆਂ ਨੂੰ ਵੀ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ। ਉੱਨਾਂ ਕਿਹਾ ਕਿ ਪੁਲਿਸ ਨੂੰ ਇਹ ਸਫਲਤਾ ਪ੍ਰੱਗਿਆ ਜੈਨ ਏ.ਐਸ.ਪੀ ਮਹਿਲ ਕਲਾਂ ਅਤੇ ਐਸਐਚਉ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਮਿਲੀ ਹੈ।

ਪੁਲਿਸ ਨੇ 1 ਹਫਤੇ ਚ, ਦਰਜ਼ ਕੀਤੇ 2 ਝੂਠੇ ਕੇਸ-ਵਰਿੰਦਰਪਾਲ ਕੌਰ

            ਨਾਮਜ਼ਦ ਦੋਸ਼ੀ ਹਰਪ੍ਰੀਤ ਸਿੰਘ ਦੀ ਪਤਨੀ ਵਰਿੰਦਰਪਾਲ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਦੀ ਘੜੀ ਪੂਰੀ ਕਹਾਣੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਵਰਿੰਦਰਪਾਲ ਕੌਰ ਨੇ ਦੱਸਿਆ ਕਿ ਪੁਲਿਸ 30 ਜੂਨ ਦੀ ਰਾਤ ਨੂੰ ਉਸ ਦੇ ਪਤੀ ਨੂੰ ਘਰੋਂ ਨਹਾਉਂਦੇ ਨੂੰ ਗਿਰਫਤਾਰ ਕਰਕੇ ਲੈ ਗਈ। ਜਦੋਂ ਕਿ ਪੁਲਿਸ ਨੇ ਉਸ ਨੂੰ 280 ਗ੍ਰਾਮ ਚਿੱਟੇ ਸਹਿਤ ਹੋਰ ਦੋਸ਼ੀਆਂ ਸਣੇ 1 ਜੁਲਾਈ ਨੂੰ ਥਾਣਾ ਠੁੱਲੀਵਾਲ ਵਿਖੇ ਦਰਜ਼ ਕੇਸ ਚ, ਗਿਰਫਤਾਰ ਕੀਤਾ ਦਿਖਾਇਆ ਹੈ। ਉਨਾਂ ਕਿਹਾ ਕਿ ਪੁਲਿਸ ਨੇ ਹੁਣ ਕੁਝ ਦਿਨ ਪਹਿਲਾਂ ਉਸ ਨੂੰ ਗਾਇਕ ਗਗਨਦੀਪ ਸਿੰਘ ਦੀ ਉਵਰਡੋਜ਼ ਨਾਲ ਹੋਈ ਮੌਤ ਦੇ ਕੇਸ ਚ, ਵੀ ਝੂਠਾ ਹੀ ਨਾਮਜ਼ਦ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪੁਲਿਸ ਦੀ ਕਹਾਣੀ ਦਾ ਨਿਰਾ ਝੂਠ ਦਾ ਪੁਲੰਦਾ ਹੈ, ਪੁਲਿਸ ਦਾ ਝੂਠ ਉਨਾਂ ਦੇ ਘਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਤੋਂ ਵੀ ਸਾਹਮਣੇ ਆ ਜਾਵੇਗਾ। ਉਨਾਂ ਭਰੇ ਮਨ ਨਾਲ ਕਿਹਾ ਕਿ ਪੁਲਿਸ ਨੇ 1 ਹਫਤੇ ਅੰਦਰ ਹੀ ੳਸਦੇ ਪਤੀ ਤੇ 2 ਝੂਠੇ ਕੇਸ ਦਰਜ਼ ਕਰਕੇ ਉਸਦਾ ਹੱਸਦਾ ਵੱਸਦਾ ਘਰ ਉਜਾੜ ਦਿੱਤਾ ਹੈ। 

Advertisement
Advertisement
Advertisement
Advertisement
Advertisement
error: Content is protected !!