ਡੇਰਾ ਪ੍ਰੇਮੀਆਂ ਨੇ ਡੇਰਾ ਸਿਰਸਾ ਮੁਖੀ ਦੇ ਜਨਮ ਦਿਨ ਤੇ ਅਜ਼ਾਦੀ ਦਿਵਸ ਮੌਕੇ ਲਾਏ ਪੌਦੇ

Advertisement
Spread information

ਅਸ਼ੋਕ ਵਰਮਾ, ਬਠਿੰਡਾ, 14 ਅਗਸਤ 2024

       ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਅਤੇ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਅੱਜ ਜ਼ਿਲ੍ਹਾ ਬਠਿੰਡਾ ’ਚ ਡੇਰਾ ਪੈਰੋਕਾਰਾਂ ਨੇ 32415 ਪੌਦੇ ਲਾਏ ਅਤੇ  ਬਲਕਿ ਬੱਚਿਆਂ ਵਾਂਗ ਉਨ੍ਹਾਂ ਦੀ ਸੰਭਾਲ ਕਰਨ ਦਾ ਪ੍ਰਣ ਵੀ ਲਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਇਨ੍ਹਾਂ ਪੌਦਿਆਂ ਦੀ ਪੂਰੀ ਤਰ੍ਹਾਂ ਸਾਂਭ-ਸੰਭਾਲ ਵੀ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਬਲਾਕ ਬਠਿੰਡਾ ਦੀ ਸਾਧ ਸੰਗਤ ਨੇ ਸ਼ੇਰਦਿਲ ਐਂਡ ਕੋਰ ਕ੍ਰਿਕਟ ਕਲੱਬ ਮਾਨਸਾ ਰੋਡ ਵਿਖੇ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ।

                 ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਾਰਡ ਨੰਬਰ 16 ਦੇ ਕੌਂਸਲਰ ਬਲਰਾਜ ਸਿੰਘ ਪੱਕਾ, ਜਿੰਮੇਵਾਰ ਸੇਵਾਦਾਰਾਂ ਅਤੇ ਸਾਧ ਸੰਗਤ ਨੇ ਪੌਦੇ ਲਾਏ ।  ਇਸ ਮੌਕੇ ਬਲਾਕ ਬਠਿੰਡਾ ’ਚ 3557 ਪੌਦੇ ਲਗਾਏ ਗਏ। ਇਸ ਤੋਂ ਇਲਾਵਾ ਬਲਾਕ ਰਾਜਗੜ੍ਹ ਸਲਾਬਤਪੁਰਾ ’ਚ 2500, ਬਲਾਕ ਮੌੜ ਮੰਡੀ ’ਚ 2046, ਬਲਾਕ ਰਾਮਪੁਰਾ ’ਚ 1717, ਬਲਾਕ ਮਹਿਮਾ ਗੋਨਿਆਣਾ ’ਚ 3450, ਬਲਾਕ ਚੁੱਘੇ ਕਲਾਂ ’ਚ 2515, ਬਲਾਕ ਬਾਂਡੀ ’ਚ 3250, ਬਲਾਕ ਤਲਵੰਡੀ ਸਾਬੋ ’ਚ 2850, ਬਲਾਕ ਰਾਮਾਂ-ਨਸੀਬਪੁਰਾ ’ਚ 2880, ਬਲਾਕ ਬਾਲਿਆਂਵਾਲੀ ’ਚ 3150 ਅਤੇ ਬਲਾਕ ਭੁੱਚੋ ਮੰਡੀ ਦੀ ਸਾਧ ਸੰਗਤ ਵੱਲੋਂ 4500 ਪੌਦੇ ਲਗਾਏ ਗਏ।  
Advertisement
Advertisement
Advertisement
Advertisement
error: Content is protected !!