ਤਾਵਿਸ, ਧਨੌਲਾ ( ਬਰਨਾਲਾ ) 8 ਫਰਵਰੀ 2024
ਭੋਲੇ-ਭਾਲੇ ਲੋਕਾਂ ਦੀ ਲੁੱਟ ਖਸੁੱਟ ਕਰਨ ਵਾਲੇ ਟ੍ਰੈਵਲ ਏਜੰਟਾਂ ਕੋਲ ਲੋਕਾਂ ਦੇ ਫਸੇ ਹੋਏ ਕਰੋੜਾਂ ਰੁਪਏ ਦਿਵਾਉਣ ਲਈ ਆਪਣੇ ਹੀ ਤੌਰ ਤਰੀਕਿਆਂ ਨਾਲ ਜੱਦੋਜਹਿਦ ਕਰਨ ਵਾਲੇ ਸ਼ੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਉੱਤੇ ਦਰਜ ਕੇਸਾਂ ਨੂੰ ਰੱਦ ਕਰਕੇ, ਬਿਨਾਂ ਜਮਾਨਤ ਉਸ ਦੀ ਰਿਹਾਈ ਲਈ ਵਿੱਢੇ ਸੰਘਰਸ਼ ਦੌਰਾਨ ਹੋਈ ਭੰਨਤੋੜ ਦੀ ਘਟਨਾ ਨੇ ਭਾਨਾ ਸਿੱਧੂ ਦੇ ਪਰਿਵਾਰਕ ਮੈਂਬਰਾਂ , ਲੱਖਾ ਸਿਧਾਨਾ ਸਣੇ ਸਤਾਰਾਂ ਜਣਿਆਂ ਨੂੰ ਨਾਮ ਸਹਿਤ ਨਾਮਜਦ ਕਰਕੇ,200 ਹੋਰ ਅਣਪਛਾਤੇ ਵਿਅਕਤੀਆਂ ਨੂੰ ਇੱਕ ਹੋਰ ਪਰਚੇ ਵਿੱਚ ਉਲਝਾ ਲਿਆ ਹੈ। ਇਹ ਨਵਾਂ ਕੇਸ ਬਡਬਰ ਟੋਲ ਪਲਾਜਾ ਤੇ 3 ਫਰਵਰੀ ਨੂੰ ਵਾਪਰੀ ਘਟਨਾ ਦੇ ਸਬੰਧ ਵਿੱਚ ਥਾਣਾ ਧਨੌਲਾ ਦੇ ਐਸ.ਐਚ.ਓ ਨਿਰਮਲਜੀਤ ਸਿੰਘ ਦੀ ਸ਼ਕਾਇਤ ਪਰ, ਉਸੇ ਹੀ ਦਿਨ ਦਰਜ ਕੀਤਾ ਗਿਆ ਸੀ। ਪਰੰਤੂ ਪੁਲਿਸ ਵੱਲੋਂ ਮੈਟਰ ਇੱਨਾਂ ਟੌਪ ਸੀਕਰੇਟ ਰੱਖਿਆ ਗਿਆ ਕਿ ਪਲ-ਪਲ ਦੀ ਰਿਪੋਰਟਿੰਗ ਕਰਨ ਵਾਲਿਆਂ ਨੂੰ ਵੀ ਇਸ ਦੀ ਭਿਣਕ, ਪਰਚਾ ਦਰਜ ਹੋਣ ਤੋਂ 6 ਦਿਨ ਬਾਅਦ ਯਾਨੀ ਅੱਜ ਹੀ ਲੱਗ ਸਕੀ। ਨਾਮਜਦ ਦੋਸ਼ੀਆਂ ਪਰ ਦੋਸ਼ ਹੈ ਕਿ ਇੱਨ੍ਹਾਂ ਨੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਕਰਨ ਵੱਲ ਜਾ ਰਹੇ ਸੈਂਕੜੇ ਲੋਕਾਂ ਨੂੰ ਭੜਕਾ ਕੇ ਡਿਊਟੀ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਉੱਪਰ ਹਮਲਾ ਕਰਨ ਲਈ ਅਤੇ ਸਰਕਾਰੀ ਪ੍ਰੋਪਰਟੀ ਦੀ ਭੰਨਤੋੜ ਲਈ ਭੜਕਾਇਆ। ਇੱਥੇ ਹੀ ਬੱਸ ਨਹੀਂ। ਮੁਦਈ ਐਸ.ਐਚ.ਓ ਨੇ ਆਪਣੇ ਬਿਆਨ ਵਿੱਚ ਇਹ ਵੀ ਲਿਖਾਇਆ ਕਿ ਭੀੜ ‘ਚੋਂ ਇੱਕ ਵਿਅਕਤੀ ਨੇ ਸੀਆਈਏ ਬਰਨਾਲਾ ਦੇ , ਇੱਥੇ ਲਾਅ ਐਂਡ ਆਰਡਰ ਦੀ ਡਿਊਟੀ ਦੇ ਰਹੇ ਏਐਸਆਈ ਜਗਦੀਪ ਸਿੰਘ ਦੀ ਛਾਤੀ ਤੇ ਕਿਰਪਾਨ ਨਾਲ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰਕੇ,ਉਸ ਨੂੰ ਜਖਮੀ ਵੀ ਕਰ ਦਿੱਤਾ ਸੀ।
ਪਰਚੇ ਵਿੱਚ ਨਾਮਜ਼ਦ ਵਿਅਕਤੀ ਇਹ ਹਨ-