ਹਰਿੰਦਰ ਨਿੱਕਾ, ਪਟਿਆਲਾ 8 ਫਰਵਰੀ 2024
ਉਹ ਰਾਜਪੁਰਾ ਦੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਵਿੱਚ ਆਈ ਹੋਈ ਸੀ, ਤੇ ਇੱਕ ਵਿਅਕਤੀ ਨੇ ਫੋਨ ਕਰਕੇ, ਉਸ ਨੂੰ ਹਪਸਤਾਲ ‘ਚੋਂ ਬਾਹਰ ਬੁਲਾਇਆ । ਜਦੋਂ ਉਹ ਹਸਪਤਾਲ ਵਿੱਚੋਂ ਬਾਹਰ ਆਈ ਤਾਂ ਬਾਹਰ ਖੜ੍ਹੇ ਦੋ ਜਣੇ, ਉਸ ਨੂੰ ਆਪਣੇ ਨਾਲ ਖੇਤ ਦੀ ਇੱਕ ਮੋਟਰ ਪਰ ਲੈ ਗਏ। ਅਣਪਛਾਤੇ ਦੋਸ਼ੀਆਂ ਨੇ ਉਸ ਨਾਲ ਸਮੂਹਿਕ ਤੌਰ ਤੇ ਜਬਰ ਜਿਨਾਹ (ਗੈਂਗਰੇਪ) ਕੀਤਾ ਅਤੇ ਮੋਟਰ ਦੇ ਕਮਰੇ ਵਿੱਚ ਬੰਦ ਕਰਕੇ ਫਰਾਰ ਹੋ ਗਏ। ਦਿਲ ਦਹਿਲਾ ਦੇਣ ਵਾਲਾ ਇਹ ਘਟਨਾਕ੍ਰਮ 5 ਫਰਵਰੀ ਦੀ ਦੇਰ ਰਾਤ ਥਾਣਾ ਖੇੜੀ ਗੰਡਿਆ ਦੇ ਖੇਤਰ ਵਿੱਚ ਪੈਂਦੇ ਦੋ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿੱਚ ਦੀਆਂ ਮੋਟਰਾਂ ਤੇ ਵਾਪਰਿਆ।
ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨ ‘ਚ ਪੀੜਤਾ ਨੇ ਦੱਸਿਆ ਕਿ 5 ਫਰਵਰੀ 2024 ਨੂੰ ਸਮਾਂ ਕਰੀਬ 11 ਵਜੇ ਸਵੇਰ ਦਾ ਹੋਵੇਗਾ। ਉਹ ਰਾਜਪੁਰਾ ਦੇ ਨਾਮੀ ਪ੍ਰਾਈਵੇਟ ਹਸਪਾਤਲ ਵਿਖੇ ਆਈ ਹੋਈ ਸੀ। ਉਦੋਂ ਮੁਦਈ ਨੂੰ ਇੱਕ ਵਿਅਕਤੀ ਦਾ ਫੋਨ ਆਇਆ, ਜਿਹੜਾ ਖੁਦ ਨੂੰ ਸਰਪੰਚ ਦੱਸ ਰਿਹਾ ਸੀ। ਉਸ ਨੇ ਮੁਦਈ ਨੂੰ ਹਸਪਤਾਲ ਵਿੱਚੋਂ ਬਾਹਰ ਮਿਲਣ ਲਈ ਕਿਹਾ, ਜਦੋਂ ਮੁਦਈ ਹਸਪਾਤਲ ਦੇ ਬਾਹਰ ਗਈ ਤਾਂ ਦੋ ਨਾ-ਮਾਲੂਮ ਵਿਅਕਤੀ ਸਕੂਟਰੀ ਸਮੇਤ ਉੱਥੇ ਖੜ੍ਹੇ ਸਨ, ਜੋ ਮੁਦਈ ਨੂੰ ਸਕੂਟਰੀ ਪਰ ਬਿਠਾ ਕੇ ਪਿੰਡ ਦੌਣ ਕਲਾਂ ਦੀ ਕਿਸੇ ਮੋਟਰ ਪਰ ਲੈ ਗਏ, ਜਿੱਥੇ ਦੋ ਹੋਰ ਨਾ-ਮਾਲੂਮ ਵਿਅਕਤੀ ਵੀ ਹਾਜਰ ਸਨ। ਚਾਰੋਂ ਜਣਿਆਂ ਨੇ ਮੁਦਈ ਨੂੰ ਧੱਕੇ ਨਾਲ ਸ਼ਰਾਬ ਪਿਲਾਈ ਅਤੇ ਧੱਕੇ ਨਾਲ ਹੀ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਮੁਦਈ ਅਨੁਸਾਰ ਫਿਰ ਸਮਾਂ ਕਰੀਬ 11.00 ਵਜੇ ਰਾਤ ਨੂੰ ਨਸ਼ੇ ਦੀ ਹਾਲਤ ਵਿੱਚ ਨਾ-ਮਾਲੂਮ ਵਿਅਕਤੀਆਂ ਵਿੱਚੋਂ, ਇੱਕ ਜੋ ਖੁਦ ਨੂੰ ਸਰਪੰਚ ਕਹਿ ਰਿਹਾ ਸੀ ਅਤੇ ਉਸ ਦਾ ਇੱਕ ਹੋਰ ਦੋਸਤ ਪੀੜਤਾ ਨੂੰ ਪਿੰਡ ਬੱਠਲੀ ਦੀ ਇੱਕ ਮੋਟਰ ਪਰ ਲੈ ਗਏ ਅਤੇ ਜ਼ੋਰ ਜਬਰਦਸਤੀ ਕੀਤੀ। ਵਿਰੋਧ ਕਰਨ ਤੇ ਦੋਸ਼ੀ ਉਸ ਦੀ ਕੁੱਟਮਾਰ ਕਰਕੇ ਮੋਟਰ ਦੇ ਕੋਠੇ ਵਿੱਚ ਬੰਦ ਕਰਕੇ ਬਾਹਰੋ ਕੁੰਡੀ ਲਗਾ ਕੇ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਫਿਰ ਅਗਲੇ ਦਿਨ ਮੋਟਰ ਦੇ ਮਾਲਕਾਂ ਨੇ ਆ ਕੇ ਬਾਹਰੋਂ ਕੁੰਡੀ ਖੋਲੀ। ਪੁਲਿਸ ਨੇ ਮੁਦਈ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, ਚਾਰ ਅਣਪਛਾਤਿਆਂ ਦੇ ਖਿਲਾਫ ਅਧੀਨ ਜ਼ੁਰਮ 376(D),342 IPC ਤਹਿਤ ਥਾਣਾ ਖੇੜੀ ਗੰਡਿਆ ਵਿਖੇ ਕੇਸ ਦਰਜ ਕਰਕੇ, ਫੋਨ ਕਾਲ ਦੇ ਅਧਾਰ ਅਤੇ ਹਸਪਤਲਾ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਦੇ ਦੋਏ ਦੋਸ਼ੀਆਂ ਦੀ ਤਲਾਸ਼ ਅਤੇ ਗਹਿਰਾਈ ਨਾਲ ਪੂਰੇ ਘਟਨਾਕ੍ਰਮ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।