ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਮਨਾਇਆ ਸੜਕ ਸੁਰੱਖਿਆ ਹਫ਼ਤਾ

Advertisement
Spread information
ਅਸ਼ੋਕ ਵਰਮਾ , ਫੁੱਲੋਖਾਰੀ (ਬਠਿੰਡਾ) 18 ਜਨਵਰੀ 2024
   ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਰਾਸ਼ਟਰੀ ਸੁਰੱਖਿਆ ਹਫ਼ਤੇ ਦੇ ਹਿੱਸੇ ਵਜੋਂ ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ, ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ ਆਪਣੀਆਂ ਡਰਾਈਵਿੰਗ ਆਦਤਾਂ ਨੂੰ ਬਦਲ ਕੇ ਤਬਦੀਲੀ ਕਰੇ ਥੀਮ ਤਹਿਤ  ਸੜਕ ਸੁਰੱਖਿਆ ਹਫ਼ਤਾ ਮਨਾਇਆ ਜਿਸ ਦਾ ਮੰਤਵ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ, ਸੜਕ ਹਾਦਸਿਆਂ ਨੂੰ ਘਟਾਉਣਾ ਅਤੇ ਸੀਟ ਬੈਲਟ ਤੇ ਹੈਲਮੇਟ ਵਰਗੇ ਸੁਰੱਖਿਆ ਉਪਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਸੀ। ਇਹ ਮੁਹਿੰਮ ਅਸੁਰੱਖਿਅਤ ਡਰਾਈਵਿੰਗ ਵਿਵਹਾਰ ਨੂੰ ਠੀਕ ਕਰਨ, ਵਿਅਕਤੀਆਂ ਨੂੰ ਹਾਦਸਿਆਂ ਦੀ ਸੰਭਾਵਨਾ ਬਾਰੇ ਸੰਵੇਦਨਸ਼ੀਲ ਬਣਾਉਣ ਅਤੇ ਅਸੁਰੱਖਿਅਤ ਡਰਾਈਵਿੰਗ ਵਿਵਹਾਰ ਨੂੰ ਠੀਕ ਕਰਨ ਲਈ ਸੜਕ ਸੁਰੱਖਿਆ ਨਿਯਮਾਂ ਨੂੰ ਅਪਣਾਉਣ ਲਈ ਸਹਾਇਤਾ ਦਾ ਅਹਿਮ ਹਿੱਸਾ ਸੀ।
                       ਸੜਕ ਸੁਰੱਖਿਆ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਦੀ ਇੱਕ ਲੜੀ ਚਲਾਈ ਗਈ ਜਿਸ ਵਿੱਚ ਕਰਮਚਾਰੀ, ਵਰਕਰ ਅਤੇ ਟਾਊਨਸ਼ਿਪ ਵਿੱਚ ਰਹਿਣ ਵਾਲੇ ਪਰਿਵਾਰ ਵੀ ਸ਼ਾਮਲ ਹੋਏ। ਇਸ ਜਾਗਰੂਕਤਾ ਮੁਹਿੰਮ ਦੌਰਾਨ ਵਿਸ਼ੇਸ਼ ਮਾਹਰ ਰਿਟਾਇਰਡ ਕਰਨਲ ਆਰ ਕੇ ਸ਼ਰਮਾ ਨੇ ਆਪਣੇ ਤਜਰਬੇ ਨਾਲ ਨਾ ਸਿਰਫ ਕਰਮਚਾਰੀਆਂ ਅਤੇ ਵਰਕਰਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਬਲਕਿ ਉਨ੍ਹਾਂ ਦੀ ਰੋਕਥਾਮ ਲਈ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਵੀ ਦੱਸਿਆ।ਇਸ ਮੌਕੇ ਕਰਮਚਾਰੀਆਂ ਦੀ ਭਾਗੀਦਾਰੀ ਲਈ ਕਰਾਸਵਰਡ ਕੁਇਜ਼, ਕਲਿੱਕ ਅਤੇ ਵਿਨ ਮੁਕਾਬਲੇ ਕਰਵਾਏ ਗਏ। ਵਾਹਨ ਚਾਲਕਾਂ ਸਮੇਤ ਫੋਰਕਲਿਫਟ ਡਰਾਈਵਿੰਗ ਲਈ ਵਿਸ਼ੇਸ਼ ਤੌਰ ’ਤੇ ਦੋ ਰੋਜ਼ਾ ਸਿਖਲਾਈ ਸੈਸ਼ਨ ਵੀ ਕਰਵਾਇਆ ਗਿਆ।           
                           ਇਸ ਤੋਂ ਇਲਾਵਾ ਗੋਦਾਮਾਂ, ਕੰਟੀਨਾਂ, ਪਾਰਕਿੰਗ ਅਤੇ ਹੋਰ ਥਾਵਾਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ, ਕਾਮਿਆਂ ਅਤੇ ਸਵਾਰੀਆਂ ਲਈ ਦਿੱਲੀ ਤੋਂ ਵਿਸ਼ੇਸ਼ ਤੌਰ ’ਤੇ ਨਾਟਕ ਮੰਡਲੀ ਦੀ ਆਵਾਜ਼ ਰਾਹੀਂ ਆਕਰਸ਼ਕ  ਨਾਟਕ ਖੇਡ੍ਹੇ ਗਏ। ਐਚਐਮਈਐਲ ਟਾਊਨਸ਼ਿਪ ਵਿੱਚ ਰਹਿਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸੜਕ ਸੁਰੱਖਿਆ ਹਫ਼ਤੇ ਨਾਲ ਜੋੜਨ ਲਈ ਪੋਸਟਰ ਮੇਕਿੰਗ ਮੁਕਾਬਲੇ ਅਤੇ ਕੈਨੋਪੀ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇਸ ਦੌਰਾਨ ਵੂਮੈਨ ਐਕਟੀਵਿਟੀ ਕਲੱਬ ਅਤੇ ਸੇਫਟੀ ਟੀਮ ਨੇ ਸਾਂਝੇ ਤੌਰ ’ਤੇ ਸੜਕ ਸੁਰੱਖਿਆ ਹਫ਼ਤੇ ਤਹਿਤ ਜਾਗਰੂਕਤਾ ਕੈਂਪ ਵੀ ਲਾਇਆ  ਜਿਸ ’ਚ ਕਰਮਚਾਰੀਆਂ ਦੇ ਪਰਿਵਾਰਾਂ ਨੇ ਹਿੱਸਾ ਲਿਆ। ਇਸ ਮੌਕੇ ਕਰਨਲ ਆਰ.ਕੇ ਸ਼ਰਮਾ ਨੇ ਸੜਕ ਸੁਰੱਖਿਆ ਨਿਯਮਾਂ ਦੀ ਗੰਭੀਰਤਾ ਬਾਰੇ ਜਾਣਕਾਰੀ ਦਿੱਤੀ।
Advertisement
Advertisement
Advertisement
Advertisement
Advertisement
error: Content is protected !!