ਅਸ਼ੋਕ ਵਰਮਾ , ਬੁਢਲਾਡਾ 15 ਜਨਵਰੀ 2024
ਕੁਲਰੀਆਂ ਦੇ ਅਬਾਦਕਾਰ ਕਿਸਾਨਾਂ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਝੂਠੇ ਕੇਸਾਂ ਦੀ ਵਾਪਸੀ ਨੂੰ ਲੈ ਕੇ ਡੀਐਸਪੀ ਬੁਢਲਾਡਾ ਦੇ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਚੱਲ ਰਹੇ ਪੱਕੇ ਮੋਰਚੇ ਦੌਰਾਨ ਅੱਜ ਤੇਰਵੇਂ ਦਿਨ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ 19 ਜਨਵਰੀ ਵਾਲੇ ਦਿਨ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਅਤੇ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਵਿਧਾਇਕ ਦੇ ਨਾਲ ਨਾਲ ਪੁਲਿਸ ਸਿਆਸੀ ਗੁੰਡਾ ਗੱਠਜੋੜ ਖਿਲਾਫ ਪੂਰੇ ਜੋਰਾਂ ਸ਼ੋਰਾਂ ਤੇ ਅਰਥੀ ਫੂਕ ਮੁਜਾਹਰਾ ਕਰਨ ਦਾ ਸੱਦਾ ਕੀਤਾ ਹੈ। ਠੰਢ ਦੇ ਬਾਵਜੂਦ ਅੱਜ ਦੇ ਮੋਰਚੇ ਦੌਰਾਨ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਪ੍ਰੀਵਾਰਾਂ ਦੀਆਂ ਔਰਤਾਂ ਨੇ ਹਾਜ਼ਰੀ ਭਰੀ ਅਤੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕੀਤੀ।.
ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਪਿੰਡ ਕੁੱਲਰੀਆਂ ਦੇ ਆਬਾਦਕਾਰ ਕਿਸਾਨਾਂ ਵੱਲੋਂ ਜੋ ਜਮੀਨ ਦੀ ਲੜਾਈ ਲੜੀ ਜਾ ਰਹੀ ਹੈ ਉਸ ਦਾ ਕਾਰਨ ਵਿੱਚ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੀਆਂ ਜਮੀਨਾਂ ਖੋਹਣ ਦੀਆਂ ਨੀਤੀਆਂ ਤਹਿਤ ਕਿਸਾਨਾਂ ਨੂੰ ਜਮੀਨ ਤੋਂ ਬੇਦਖਲ ਕਰਨਾ ਹੈ । ਉਹਨਾਂ ਕਿਹਾ ਕਿ ਕਾਸ਼ਤਕਾਰ ਅਤੇ ਆਬਾਦਕਾਰ ਕਿਸਾਨਾਂ ਨੂੰ ਜਮੀਨ ਤੋਂ ਬੇਦਖਲ ਹੀ ਨਹੀਂ ਸਗੋਂ ਲਗਾਤਾਰ ਕਿਸਾਨਾਂ ਦੇ ਉੱਤੇ ਗੁੰਡਾ ਢਾਣੀ ਵੱਲੋਂ ਗੱਡੀਆਂ ਨਾਲ ਹਮਲੇ ਕਰਕੇ ਪੁਲਿਸ ਅਤੇ ਪੰਜਾਬ ਸਰਕਾਰ ਦੀ ਸ਼ਹਿ ਦੇ ਉੱਤੇ ਗੰਭੀਰ ਫੱਟੜ ਕੀਤਾ ਗਿਆ ਹੈ । ਇਸ ਦਾ ਸਬੂਤ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ, ਕਿਸਾਨਾਂ ਦੇ ’ਤੇ ਹੀ ਝੂਠੇ ਮੁਕਦਮੇ ਦਰਜ ਕਰਨ ਤੋਂ ਮਿਲਦਾ ਹੈ । ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਇੱਕ ਪਾਸੇ ਤਾਂ ਲੋਕ ਮਿਲਣੀ ਦਾ ਢੋਂਗ ਰਚਾ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਕੈਬਨਿਟ ਵਿੱਚ ਵਿਚਾਰੇ ਮਸਲੇ ਨੂੰ ਵੀ ਦਰਕਿਨਾਰ ਕੀਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਾਰਪੋਰੇਟ ਪੱਖੀ ਖੋਟੇ ਮਨਸੂਬੇ ਨੂੰ ਕਦਾਚਿੱਤ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ ਸਗੋਂ ਕਿਸਾਨ ਸੂਬਾ ਸਰਕਾਰ ਅਤੇ ਜਿਲ੍ਹਾ ਪੁਲਿਸ ਪ੍ਰਸ਼ਾਸਨ ਦਾ ਦੋਗਲਾ ਚਿਹਰਾ ਲੋਕਾਂ ਸਾਹਮਣੇ ਨੰਗਾ ਕਰਨਗੇ। ਸੂਬਾ ਸਨੀਅਰ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 19 ਜਨਵਰੀ ਦੇ ਭਗਵੰਤ ਸਿੰਘ ਮਾਨ ਦੇ ਬਰਨਾਲਾ ਦੌਰੇ ਦਾ ਜਥੇਬੰਦੀ ਵੱਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ ਅਤੇ ਹਲਕਾ ਬੁਢਲਾਡਾ ਵਿਧਾਇਕ ਅਤੇ ਪੁਲਿਸ ਪ੍ਰਸ਼ਾਸਨ ਦਾ ਸ਼ਹਿਰ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ । ਅੱਜ ਦੇ ਸੰਬੋਧਨ ਕਰਨ ਵਾਲੇ ਆਗੂਆਂ ਦੇ ਵਿੱਚ ਮਹਿੰਦਰ ਸਿੰਘ ਬਾਲਿਆਂਵਾਲੀ, ਹਰੀ ਸਿੰਘ ਬੁੱਗਰ, ਤਰਸੇਮ ਸਿੰਘ ਜਗਰਾਉਂ, ਬਲਾਕ ਬੁਢਲਾਡਾ ਦੇ ਜਗਜੀਵਨ ਸਿੰਘ ਹਸਨਪੁਰ, ਗੁਰਜੰਟ ਸਿੰਘ ਬੁਢਲਾਡਾ, ਪਾਲਾ ਸਿੰਘ ਕੁਲਰੀਆਂ, ਬਲਾਕ ਝੁਨੀਰ ਦੇ ਹਰਬੰਸ ਟਾਂਡੀਆਂ ਅਤੇ ਬਲਜੀਤ ਸਿੰਘ ਭੈਣੀ ਬਾਘਾ ਆਦਿ ਆਗੂ ਮੌਜੂਦ ਸਨ ।

Advertisement