ਸੈਂਕੜੇ ਬੋਰੀਆਂ ਸਣੇ, ਪੁਲਿਸ ਦੇ ਧੱਕੇ ਚੜ੍ਹੇ ਭੁੱਕੀ ਤਸਕਰ

Advertisement
Spread information
ਅਸ਼ੋਕ ਵਰਮਾ ,ਬਠਿੰਡਾ 15 ਜਨਵਰੀ 2024
        ਬਠਿੰਡਾ ਪੁਲਿਸ ਨੇ 22 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਟਰੱਕ ਨੰਬਰ ਪੀ.ਬੀ 10 ਜੀ.ਐੱਕਸ 9648 ਵੀ ਕਬਜੇ ’ਚ ਲਿਆ ਹੈ । ਜਿਸ ’ਚ ਇਹ ਭੁੱਕੀ ਲਿਆਂਦੀ ਜਾ ਰਹੀ ਸੀ। ਨਸ਼ਾ ਤਸਕਰਾਂ ਨੇ ਇਹ ਭੁੱਕੀ 110 ਗੱਟਿਆਂ ਵਿੱਚ ਇਸ ਢੰਗ ਨਾਲ ਪਾਈ ਹੋਈ ਸੀ ਕਿ ਕਿਸੇ ਨੂੰ ਇਸ ਦੀ ਭਿਣਕ ਨਾਂ ਪੈ ਸਕੇ ਪਰ ਨਸ਼ਾ ਤਸਕਰ ਪੁਲਿਸ ਦੀਆਂ ਚੌਕਸ ਨਿਗਾਹਾਂ ਤੋਂ ਨਾਂ ਬਚ ਸਕੇ ਅਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜਮਾਂ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਜੀਤ ਸਿੰਘ ਪਿੰਡ ਰਾਉਕੇ ਕਲਾਂ ਜਿਲ੍ਹਾ ਮੋਗਾ ਅਤੇ ਸੁਰਜੀਤ ਸਿੰਘ ਪੁੱਤਰ ਬਖਤੌਰ ਸਿੰਘ ਪਿੰਡ ਧੌਲਾਂ ਜਿਲ੍ਹਾ ਲੁਧਿਆਣਾ ਵਜੋਂ ਕੀਤੀ ਗਈ ਹੈ। ਪੁਲਿਸ ਅਨੁਸਾਰ ਦੋਵੇਂ ਡਰਾਈਵਰ ਹਨ ਅਤੇ ਇੰਨ੍ਹਾਂ ਦੀ ਉਮਰ 40-45 ਸਾਲ ਹੈ, ਜਿੰਨ੍ਹਾਂ ਨੇ ਕਮਾਈ ਦਾ ਸੌਖਾ ਸਾਧਨ ਲੱਭਿਆ ਸੀ ਜੋ ਸਫਲ ਨਾਂ ਹੋ ਸਕਿਆ।
            ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜਮ ਇਹ ਭੁੱਕੀ ਰਾਜਸਥਾਨ ਦੇ  ਕੋਟਾ ਸ਼ਹਿਰ ਤੋਂ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਐੱਸ.ਪੀ ਡਿਟੈਕਟਿਵ ਬਠਿੰਡਾ ਅਜੈ ਗਾਂਧੀ ਦੀ ਨਿਗਰਾਨੀ ਹੇਠ  ਨਸ਼ਿਆਂ ਦੇ ਖਾਤਮੇ ਅਤੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਚਲਾਈ ਜਾ ਰਹੀ ਮੁਹਿੰਮ ਤਹਿਤ ਇਹ ਸਫਲਤਾ ਸੀ.ਆਈ.ਏ. ਸਟਾਫ-2 ਬਠਿੰਡਾ ਨੂੰ੍ਚ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਦੀ ਟੀਮ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ  ਰਿੰਗ ਰੋਡ ਬਠਿੰਡਾ ’ਤੇ ਇੱਕ ਟਰੱਕ  ਵਿੱਚੋਂ 110 ਗੱਟੇ ਭੁੱਕੀ ਚੂਰਾ ਪੋਸਤ ਜਿਸ ਦਾ ਵਜ਼ਨ ਕੁੱਲ 22 ਕੁਇੰਟਲ ਬਣਦਾ ਬਰਾਮਦ ਕੀਤੀ ਹੈ।ਇਸ ਸਬੰਧ ਵਿੱਚ ਥਾਣਾ ਕੈਨਾਲ ਕਲੋਨੀ ਵਿਖੇ ਸੁਖਦੇਵ ਸਿੰਘ ਪੁੱਤਰ ਜੀਤ ਸਿੰਘ ਪਿੰਡ ਰਾਉਕੇ ਕਲਾਂ ਅਤੇ ਸੁਰਜੀਤ ਸਿੰਘ ਪੁੱਤਰ ਬਖਤੌਰ ਸਿੰਘ ਪਿੰਡ ਧੌਲਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।
             ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਦੇ ਅਗਲੇ ਪਿਛਲੇ ਸਬੰਧਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ  ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਮੁਤਾਬਕ  ਸੁਖਦੇਵ ਸਿੰਘ ਪੁੱਤਰ ਜੀਤ ਸਿੰਘ ਪਿੰਡ ਰਾਉਕੇ ਕਲਾਂ ਜਿਲ੍ਹਾ ਮੋਗਾ ਖਿਲਾਫ ਥਾਣਾ 21 ਨਵੰਬਰ 2014 ਨੂੰ ਬੱਧਨੀ ਕਲ਼ਾਂ  100 ਗਰਾਮ ਹੈਰੋਇਨ ਬਰਾਮਦਗੀ ਸਬੰਧੀ ਮੁਕੱਦਮਾ ਦਰਜ ਹੋਇਆ ਸੀ ਜਿਸ ’ਚ ਡੇਢ ਸਾਲ ਸਜ਼ਾ ਕੱਟਣ ਮਗਰੋਂ 2018 ਵਿੱਚ ਫਰੀਦਕੋਟ ਜੇਲ੍ਹ ਵਿੱਚੋਂ ਬਾਹਰ ਆਇਆ ਹੈ। ਇਸੇ ਤਰਾਂ ਹੀ ਸੁਰਜੀਤ ਸਿੰਘ ਪੁੱਤਰ ਬਖਤੌਰ ਸਿੰਘ ਪਿੰਡ ਧੌਲਾਂ ਜਿਲ੍ਹਾ ਲੁਧਿਆਣਾ ਖਿਲਾਫ ਥਾਣਾ ਸਦਰ ਜਗਰਾੳਂ ਜਿਲ੍ਹਾ ਲੁਧਿਆਣਾ ’ਚ ਸਾਲ 2022 ’ਚ ਮੁਕੱਦਮਾ ਨੰਬਰ 165 ਧਾਰਾ 323,331 ਤਹਿਤ ਦਰਜ ਹੋਇਆ ਸੀ। 
Advertisement
Advertisement
Advertisement
Advertisement
Advertisement
error: Content is protected !!