ਹਰਿੰਦਰ ਨਿੱਕਾ , ਪਟਿਆਲਾ 11 ਜਨਵਰੀ 2024
ਜਿਲ੍ਹੇ ਦੇ ਪਿੰਡ ਡਰੋਲੀ ਦੇ ਸਰਪੰਚ ਨੇ ਸ਼ਾਮਲਾਟ ਜਮੀਨ ਦੀ ਬੋਲੀ ਦੇ ਪੂਰੇ ਪੈਸੇ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਤੋਂ ਟਾਲਾ ਕੀ ਵੱਟਿਆਂ ਤਾਂ ਪੰਚਾਇਤ ਸੈਕਟਰੀ ਨੇ ,ਸਰਪੰਚ ਖਿਲਾਫ ਗਬਨ ਦਾ ਪਰਚਾ ਦਰਜ ਕਰਵਾ ਦਿੱਤਾ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਗ੍ਰਾਮ ਪੰਚਾਇਤ ਪਿੰਡ ਡਰੋਲੀ ਦੇ ਪੰਚਾਇਤ ਸਕੱਤਰ ਦਸ਼ਮੇਸ਼ ਸਿੰਘ ਪੁੱਤਰ ਦੇਵ ਸਿੰਘ ,ਥਾਣਾ ਸਦਰ ਸਮਾਣਾ ਨੇ ਦੱਸਿਆ ਕਿ ਸਾਲ 2023-24 ਦੀ ਸ਼ਾਮਲਾਟ ਜਮੀਨ ਦੀ ਬੋਲੀ ਕੁੱਲ 18,61,930 ਰੁਪਏ ਵਿੱਚ ਹੋਈ ਸੀ। ਪਰੰਤੂ ਪਿੰਡ ਦੇ ਸਰਪੰਚ ਜਸਪਾਲ ਸਿੰਘ ਪੁੱਤਰ ਸ਼ਮਿੰਦਰ ਸਿੰਘ ਵੱਲੋ ਹੁਣ ਤੱਕ ਸਿਰਫ 13,23,500 ਰੁਪਏ ਹੀ ਗ੍ਰਾਮ ਪੰਚਾਇਤ ਦੇ ਖਾਤੇ ਵਿੱਚ ਜਮ੍ਹਾ ਕਰਵਾਏ ਗਏ। ਜੋ ਦੋਸ਼ੀ ਨੇ ਬਾਕੀ ਬਚਦੇ 5,38,430 ਰੁਪਏ ਦਾ ਗਬਨ ਕੀਤਾ ਹੈ। ਸ਼ਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਪੰਚਾਇਤ ਸਕੱਤਰ ਦੀ ਤਰਫੋਂ ਸਰਪੰਚ ਜਸਪਾਲ ਸਿੰਘ ਦੇ ਖਿਲਾਫ ਅਧੀਨ ਜੁਰਮ 406 ਆਈਪੀਸੀ ਤਹਿਤ ਥਾਣਾ ਸਦਰ ਸਮਾਣਾ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਨਾਮਜ਼ਦ ਦੋਸ਼ੀ ਸਰਪੰਚ ਦੀ ਤਲਾਸ਼ ਸ਼ੁਰੂ ਕਰ ਦਿੱਤੀ।