ਠੰਢੀ ਸੜਕ ਤੇ ਤੱਤੀ ਹੋਈ ਪੁਲਿਸ, ਦਬੋਚ ਲਏ ਤਿੰਨ ਲੁਟੇਰੇ

Advertisement
Spread information

ਅਸ਼ੋਕ ਵਰਮਾ ,ਬਠਿੰਡਾ 10 ਜਨਵਰੀ 2024

         ਬਠਿੰਡਾ ਪੁਲਿਸ ਦੇ ਸੀ.ਆਈ.ਏ. ਸਟਾਫ-1 ਨੇ ਬਠਿੰਡਾ ਦੀ ਠੰਢੀ ਸੜਕ ਤੇ ਹੋਈ ਹਥਿਅਰਾਂ ਦੀ ਨੋਕ ਤੇ ਸਾਢੇ 7 ਲੱਖ  ਰੁਪਏ ਦੀ ਲੁੱਟ ਮਾਮਲੇ ’ਚ ਸ਼ਾਮਲ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਪਿਸਤੌਲ ਅਤੇ ਲੁੱਟੇ ਪੈਸੇ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜਮਾਂ ਦੀ ਪਛਾਣ ਗੁਰਦਾਸ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬਹਿਮਣ ਜੱਸਾ ਸਿੰਘ , ਹਰਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਗੁਰਜੰਟ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਅਤੇ ਸੱਤਨਾਮ ਸਿੰਘ ਪੁੱਤਰ ਲਖਵਿੰਦਰ ਸਿੰਘ ਵਸੀ ਲਾਲ ਸਿੰਘ ਬਸਤੀ ਬਠਿੰਡਾ ਦੇ ਤੌਰ ਤੇ ਕੀਤੀ ਗਈ ਹੈ। ਵੱਡੀ ਗੱਲ ਇਹ ਹੈ ਕਿ ਤਿੰਨਾਂ ਮੁਲਜਮਾਂ ਦੀ ਉਮਰ 24 ਸਾਲ ਹੈ ਜੋ ਪੈਸਿਆਂ ਦੇ ਲਾਲਚ ਵਿੱਚ ਭਰ ਜੁਆਨੀ ’ਚ ਅਪਰਾਧੀ ਬਣ ਗਏ।
            ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਅਤੇ ਐੱਸ.ਪੀ ਡਿਟੈਕਟਿਵ ਬਠਿੰਡਾ ਅਜੈ ਗਾਂਧੀ ਦੀ ਨਿਗਰਾਨੀ ਵਿੱਚ ਲੁੱਟਾਂ-ਖੋਹਾਂ ਕਰਨ ਵਾਲਿਆਂ ਅਤੇ ਸ਼ਰਾਰਤੀ ਅਨਸਰਾਂ ਤੇ ਨਜਰ ਰੱਖਣ ਦੀ ਮੁਹਿੰਮ ਤਹਿਤ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਇਆ ਤਾਂ ਲੁੱਟ ਦਾ ਮਾਲਾ ਸੁਲਝ ਗਿਆ। ਐਸਐਸਪੀ ਨੇ ਦੱਸਿਆ ਕਿਰਾਹੁਲ ਨਰੂਕਾ ਪੁੱਤਰ ਹੀਰਾ ਸਿੰਘ ਵਾਸੀ ਸੁਰਖਪੀਰ ਰੋਡ ਬਠਿੰਡਾ ਨੇ ਪੁਲਿਸ ਨੂੰ ਦੱਸਿਆ ਸੀ  ਕਿ ਮੁੱਦਈ ਸਪਾਇਸ ਮਨੀ ਮਾਇਕਰੋ ਫਾਇਨਾਂਸ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਜੋ ਕੰਪਨੀ ਦਾ ਕੈਸ਼ ਇਕੱਠਾ ਹੁੰਦਾ ਹੈ ਉਸਨੂੰ ਉਹ ਇੰਡੀਅਨ ਬੈਂਕ ਦੇ ਏ.ਟੀ.ਐੱਮ ਵਿੱਚ ਜਮਾਂ ਕਰਾ ਦਿੰਦਾ ਹੈ।  ਉਹ 8 ਜਨਵਰੀ ਨੂੰ 7 ਲੱਖ90 ਹਜ਼ਾਰ ਰੁਪਏ ਜਮਾਂ ਕਰਾਉਣ ਲਈ ਠੰਡੀ ਸੜਕ ਮੁਲਤਾਨੀਆ ਪੁੱਲ ਬਠਿੰਡਾ ਜਾ ਰਿਹਾ ਸੀ ਤਾਂ ਅਣ-ਪਛਾਤੇ ਵਿਅਕਤੀ ਮੋਟਰਸਾਈਕਲ ਪਰ ਸਵਾਰ ਹੋ ਕੇ ਪਿਸਤੌਲ ਦੀ ਨੋਕ ਪਰ ਉਸ ਕੋਲੋਂ ਬੈਗ ਖੋਹ ਕੇ ਲੈ ਗਏ।
                  ਉਨ੍ਹਾਂ ਦੱਸਿਆ ਕਿ ਥਾਣਾ ਕੈਨਾਲ ਕਲੋਨੀ ਵਿਖੇ ਇਸ ਸਬੰਧ ਵਿੱਚ ਮਿਤੀ 9 ਜਨਵਰੀ ਨੂੰ ਧਾਰਾ 394,120-ਬੀ ਹਿੰ.ਦੰ., 25/54/59 ਅਸਲਾ ਐਕਟ ਤਹਿਤ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਦੀ ਹਦਾਇਤ ਅਨੁਸਾਰ ਸੀ.ਆਈ.ਏ-1 ਬਠਿੰਡਾ ਦੀ ਪੁਲਿਸ ਪਾਰਟੀ ਨੇ ਬਠਿੰਡਾ- ਡੱਬਵਾਲੀ ਮੇਨ ਰੋਡ ਤੋਂ ਲਿੰਕ ਸੜਕ ਫੋਕਲ ਪੁਆਇੰਟ ਨੇੜਿਓਂ ਸਤਨਾਮ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਦਾਸ ਸਿੰਘ ਨੂੰ ਸਮੇਤ ਮੋਟਰਸਾਈਕਲ ਹੀਰੋ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕਰਕੇ ਖੋਹ ਕੀਤੇ 7 ਲੱਖ 50 ਹਜ਼ਾਰ ਰੁਪਏ ਅਤੇ ਇੱਕ ਪਿਸਤੌਲ 315 ਬੋਰ ਦੇਸੀ ਸਮੇਤ ਇੱਕ ਜਿੰਦਾ ਰੌਂਦ ਬਰਾਮਦ ਕੀਤਾ ਹੈ।ਪੁੱਛ ਗਿੱਛ ਦੌਰਾਨ ਸਾਹਮਣੇ ਆਇਆ  ਹੈ ਕਿ ਸਤਨਾਮ ਸਿੰਘ ਮੁਦੱਈ ਦੇ ਨਾਲ ਹੀ ਸਪਾਇਸ ਮਨੀ ਮਾਇਕਰੋ ਫਾਇਨਾਂਸ ਕੰਪਨੀ ਵਿੱਚ ਹੀ ਕੰਮ ਕਰਦਾ ਹੈ ਜਿਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ।
          ਪੁਲਿਸ ਅਨੁਸਾਰ ਹਰਪ੍ਰੀਤ ਸਿੰਘ ਨੇ ਕੈਫੇ ਚਲਾਉਣ ਅਤੇ ਸਤਨਾਮ ਸਿੰਘ ਨੇ ਘਰ ਪਾਉਣ ਲਈ ਕਰਜਾ  ਲਿਆ ਹੋਇਆ ਸੀ ਜਿਸ ਦੀ ਅਦਾਇਗੀ  ਕਰਨ ਲਈ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਲਜਮਾਂ  ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਗੁਰਦਾਸ ਸਿੰਘ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸ ਖਿਲਾਫ ਇੱਕ ਥਾਣਾ ਤਲਵੰਡੀ ਸਾਬੋ ਸਮੇਤ ਤਿੰਨ ਮੁਕੱਦਮੇ ਦਰਜ ਹਨ। ਇਸੇ ਤਰਾਂ ਹੀ ਸੱਤਨਾਮ ਸਿੰਘ ਖਿਾਫ ਸਾਲ 2019 ਦੌਰਾਨ ਥਾਣਾ ਕੈਨਾਲ ਕਲੋਨੀ ਵਿੱਚ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੋਇਆ ਸੀ। ਪੁਲਿਸ ਅਨੁਸਾਰ ਹਰਪ੍ਰੀਤ ਸਿੰਘ ਦਾ ਕੋਈ ਅਪਰਜਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਐਸਐਸਪੀ ਨੇ ਦੱਸਿਆ ਕਿ ਲੁੱਟ ਦੀ ਇਸ ਵਾਰਦਾਤ ਨਾਲ ਜੋੜੇ ਤਮਾਮ ਪਹਿਲੂਆਂ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

Advertisement
Advertisement
Advertisement
Advertisement
Advertisement
Advertisement
error: Content is protected !!