‘ਤੇ ਇੰਝ ਫੜ੍ਹੀ ਗਈ ਟੈਕਸ ਚੋਰੀ… ਇਨਾਮ ਪਾਉਣ ਲਈ ਲਾਂਚ ਸਕੀਮ ਨੇ ਖੋਲ੍ਹੀ ਪੋਲ..!

Advertisement
Spread information

‘ਬਿੱਲ ਲਿਆਓ, ਇਨਾਮ ਪਾਓਂ ਸਕੀਮ ਰਾਹੀਂ ਅਣ-ਰਜਿਸਟਰਡ ਵਪਾਰੀਆਂ ਨੂੰ ਜੀ.ਐਸ.ਟੀ. ਐਕਟ ਅਧੀਨ ਕੀਤਾ ਰਜਿਸਟਰਡ

ਗਗਨ ਹਰਗੁਣ , ਬਰਨਾਲਾ, 10 ਜਨਵਰੀ 2024
       ਪੰਜਾਬ ਸਰਕਾਰ ਵੱਲੋਂ ਚਲਾਈ ਗਈ ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਜ਼ਿੱਥੇ ਲੋਕਾਂ ਨੂੰ ਵਸਤੂਆਂ ਦੀ ਖਰੀਦ ਉਪਰੰਤ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨ ਦਾ ਇੱਕ ਵਿਸ਼ੇਸ਼ ਉਪਰਾਲਾ ਸਾਬਿਤ ਹੋ ਰਿਹਾ ਹੈ । ਉੱਥੇ ਹੀ ਇਸ ਸਕੀਮ ਨਾਲ ਟੈਕਸ ਦੀ ਹੋ ਰਹੀ ਚੋਰੀ ਨੂੰ ਬੇਪਰਦ ਕਰਨ ਲਈ ਜੀਐਸਟੀ ਵਿਭਾਗ ਨੂੰ ਵੱਡਾ ਫਾਇਦਾ ਵੀ ਮਿਲਣਾ ਸ਼ੁਰੂ ਹੋ ਗਿਆ ਹੈ।  ਇਸ ਸਕੀਮ ਤਹਿਤ ਜਿਹੜੇ ਖਪਤਕਾਰਾਂ ਦੁਆਰਾ ਇਸ ਸਕੀਮ ਸਬੰਧੀ ਮੇਰਾ ਬਿੱਲ ਐਪ ਉਪਰ ਬਿੱਲ ਅਪਲੋਡ ਕੀਤੇ ਜਾਂਦੇ ਹਨ , ਉਹਨਾਂ ਵਿੱਚੋਂ ਡਰਾਅ ਦੁਆਰਾ ਲਾਭਪਾਤਰੀਆਂ ਨੂੰ ਨਕਦ ਇਨਾਮ ਵੀ ਜਾਰੀ ਕੀਤੇ ਜਾਂਦੇ ਹਨ। ਅਤੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਨੋਟਿਸ ਜ਼ਾਰੀ ਕਰਕੇ,ਉਨਾਂ ਨੂੰ ਰਜਿਸਟਰਡ ਕੀਤਾ ਜਾ ਰਿਹਾ ਹੈ ਅਤੇ ਜ਼ੁਰਮਾਨੇ ਵੀ ਵਸੂਲੇ ਜਾ ਰਹੇ ਹਨ। ਯਾਨੀ ਇਹ ਸਕੀਮ ਖਪਤਕਾਰਾਂ ਨੂੰ ਵਸਤੂਆਂ ਦੀ ਖਰੀਦ ਦੇ ਸਮੇਂ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਜਾਗਰੂਕ ਕਰਨ ‘ਚ ਬਹੁਤ ਮਦਦਗਾਰ , ਵਿਭਾਗ ਲਈ ਟੈਕਸ ਚੋਰੀ ਕਰਨ ਵਾਲਿਆਂ ਦੀ ਸ਼ਨਾਖਤ ਕਰਨ ਵਿੱਚ ਲਾਹੇਵੰਤ ਸਾਬਿਤ ਹੋ ਰਹੀ ਹੈ।
   ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਰਾਜ ਕਰ, ਬਰਨਾਲਾ  ਸ੍ਰੀ ਹਿਤੇਸ਼ਵੀਰ ਗੁਪਤਾ ਨੇ ਦੱਸਿਆ ਕਿ ਗੁਡਜ਼ ਸਰਵਿਸ ਟੈਕਸ (ਜੀ.ਐਸ.ਟੀ.) ਵਿਭਾਗ ਵੱਲੋਂ ਆਮ ਜਨਤਾ ਨੂੰ ਵਸਤੂਆਂ ਦੀ ਖਰੀਦ ਤੋਂ ਬਾਅਦ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਬਿੱਲ ਲਿਆਓ, ਇਨਾਮ ਪਾਓ’  ਸਕੀਮ ਚਲਾਈ ਗਈ ਹੈ। ਜਿਸ ਦੇ ਤਹਿਤ ਆਬਕਾਰੀ ਦਫ਼ਤਰ, ਬਰਨਾਲਾ ਵੱਲੋਂ ਪਬਲਿਕ ਥਾਵਾਂ ‘ਤੇ ਸਟੈਂਡਿੰਗ ਬੋਰਡ, ਸ਼ੋਸ਼ਲ ਮੀਡੀਆ ਅਤੇ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਲਗਾਏ ਗਏ। ਜਿਸ ਦੇ ਸਿੱਟੇ ਵੱਜੋਂ ਆਮ ਜਨਤਾ ਵੱਲੋਂ ਮੇਰਾ ਬਿੱਲ ਐਪ ‘ਤੇ ਅਪਲੋਡ ਕੀਤੇ ਗਏ ਖਰੀਦੋ-ਫਰੋਤ ਦੇ ਬਿੱਲਾਂ ਅਤੇ ਹੋਰ ਜਾਣਕਾਰੀ ਦੀ ਮਦਦ ਨਾਲ ਆਬਕਾਰੀ ਵਿਭਾਗ ਵੱਲੋਂ  ਉਹ ਡੀਲਰ ਜੋ ਪਿਛਲੇ ਕਈ ਮਹੀਨਿਆਂ ਤੋਂ ਵਿੱਕਰੀ ਕੀਤੇ ਮਾਲ ਦੇ ਕੱਚੇ ਬਿੱਲ ਕਟਕੇ ਟੈਕਸ ਦੀ ਚੋਰੀ ਕਰ ਰਹੇ ਸਨ। ਉਹਨਾਂ ਵਪਾਰੀਆਂ ਦਾ ਡਾਟਾ ਅਤੇ ਰਿਟਰਨਾ ਚੈੱਕ ਕਰਕੇ ਨੋਟਿਸ ਜਾਰੀ ਕਰਕੇ ਬਣਦੀ ਕਾਰਵਾਈ ਕਰਨ ਉਪਰੰਤ ਬਣਦਾ ਟੈਕਸ ਤੇ ਜੁਰਮਾਨਾ ਵਸੂਲਿਆ ਗਿਆ। ਇਸ ਤੋਂ ਇਲਾਵਾ ਇਸ ਐਪ ਰਾਹੀਂ ਕਈ ਅਣ-ਰਜਿਸਟਰਡ ਡੀਲਰਾਂ ਦਾ ਵੀ ਪਤਾ ਚਲਿਆ ਜੋ ਕਿ ਜੀ.ਐਸ.ਟੀ. ਐਕਟ ਅਧੀਨ ਰਜਿਸਟਰੇਸ਼ਨ ਦੇ ਦਾਇਰੇ ਵਿੱਚ ਆਉਂਦੇ ਸਨ ਪ੍ਰੰਤੂ ਉਹਨਾਂ ਨੇ ਜੀ.ਐਸ.ਟੀ. ਰਜਿਸਟਰੇਸ਼ਨ ਪ੍ਰਾਪਤ ਨਹੀਂ ਕੀਤੀ ਹੋਈ ਸੀ । ਅਜਿਹੇ ਡੀਲਰਾਂ ਨੂੰ ਜੀ.ਐਸ.ਟੀ. ਐਕਟ-2017 ਦੀ ਉਲੰਘਣਾ ਕਰਨ ਕਾਰਨ ਨੋਟਿਸ ਜਾਰੀ ਕੀਤੇ ਗਏ।

Advertisement
Advertisement
Advertisement
Advertisement
Advertisement
error: Content is protected !!