ਟ੍ਰਾਈਡੈਂਟ ਗਰੁੱਪ ਨੇ ਪਛਾਣ ‘ਤੇ ਉੱਤਮਤਾ ਨੂੰ ਦਰਸਾਉਂਦਾ ਮਨਾਇਆ ਵਿਜ਼ਨ ਦਿਵਸ-2024

Advertisement
Spread information
ਗਗਨ ਹਰਗੁਣ , ਬਰਨਾਲਾ / ਪੰਜਾਬ 6 ਜਨਵਰੀ 2024
       ਟੈਕਸਟਾਈਲ ਖੇਤਰ ਦੀ ਮੋਹਰੀ ਕੰਪਨੀ ਟ੍ਰਾਈਡੈਂਟ ਗਰੁੱਪ ਨੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਸਥਿਤ ਆਪਣੇ ਸੰਘੇਡ਼ਾ ਪਲਾਂਟ ਵਿੱਚ ਵਿਜ਼ਨ ਦਿਵਸ-2024 ਮਨਾਇਆ। ਸਮਾਗਮ ਦਾ ਉਦੇਸ਼ ਟ੍ਰਾਈਡੈਂਟ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਪਛਾਣਨਾ ਅਤੇ ਸਨਮਾਨਿਤ ਕਰਨਾ ਸੀ, ਜੋ ਕੰਪਨੀ ਦੇ ਬੁਨਿਆਦੀ ਸਿਧਾਂਤਾਂ ਅਤੇ ਭਵਿੱਖ ਦੇ ਦ੍ਰਿਸ਼ਟੀਕੋਣ ਦੀ ਮਿਸਾਲ ਦਿੰਦੇ ਹਨ। ਟ੍ਰਾਈਡੈਂਟ ਗਰੁੱਪ ਦੇ ਸਮੁੱਚੇ ਮਾਰਗ ਦਰਸ਼ਕ ਦ੍ਰਿਸ਼ਟੀਕੋਣ ਦੇ ਤਹਿਤ ‘‘ਚੁਣੌਤੀ ਦੁਆਰਾ ਪ੍ਰੇਰਿਤ”, ‘‘ਅਸੀਂ ਜੀਵਨ ਵਿੱਚ ਮੁੱਲ ਜੋਡ਼ਾਂਗੇ” ਅਤੇ ‘‘ਇਕੱਠੇ ਅਸੀਂ ਵਿਸ਼ਵ ਪੱਧਰ ‘ਤੇ ਖੁਸ਼ਹਾਲ ਹੋਵਾਂਗੇ””, ਦੇ ਤਹਿਤ ਇਸ ਮੌਕੇ ਨੇ ਸਾਰਿਆਂ ਲਈ ਪਛਾਣ, ਮਨੋਰੰਜਨ ਅਤੇ ਗਿਆਨ ਨੂੰ ਜੋਡ਼ਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ। ਜਿਸ ਨਾਲ ਸਾਰਿਆਂ ਵਿੱਚ ਕੰਪਨੀ ਦੇ ਵਿਜ਼ਨ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਵਧੀ।
ਇਸ ਮੌਕੇ ’ਤੇ ਬੋਲਦਿਆਂ, ਪਦਮ ਸ਼ਿਰੀ ਰਜਿੰਦਰ ਗੁਪਤਾ, ਚੇਅਰਮੈਨ ਐਮਰੀਟਸ, ਟ੍ਰਾਈਡੈਂਟ ਗਰੁੱਪ ਨੇ ਕਿਹਾ ਕਿ, ‘‘ਵੱਖਰਾ ਹੋਣਾ ਸਾਧਾਰਨ ਹੈ” ਦੇ ਫ਼ਲਸਫੇ ’ਤੇ ਚੱਲਦਿਆਂ, ਗਤੀਸ਼ੀਲ ਟ੍ਰਾਈਡੈਂਟ ਗਰੁੱਪ ਨੇ ਪਿਛਲੇ ਸਾਲ ਲਗਾਤਾਰ ਵਿਕਾਸ ਦਾ ਅਨੁਭਵ ਕੀਤਾ ਹੈ। ਉਨ੍ਹਾਂ ਕਿਹਾ ਕਿ ਟ੍ਰਾਈਡੈਂਟ ਮਜ਼ਬੂਤ ਤੋਂ ਹੋਰ ਮਜ਼ਬੂਤ ਹੋਏ ਅਤੇ ਨਵੇਂ ਮੌਕਿਆਂ ਨੂੰ ਅਪਣਾ ਕੇ ਨਵੇਂ ਦਿਸਹੱਦਿਆਂ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸ਼ੁਕਰਗੁਜ਼ਾਰੀ ਅਤੇ ਨਿਮਰਤਾ ਦੀਆਂ ਆਪਣੀਆਂ ਜਡ਼੍ਹਾਂ ਨਾਲ ਜੁਡ਼ੇ ਰਹਿੰਦੇ ਹੋਏ, ਅਸੀਂ ਅੱਜ ਇੱਕ ਉੱਜਵਲ ਅਤੇ ਬਿਹਤਰ ਭਵਿੱਖ ਵੱਲ ਵਧਣ ਲਈ ਤਿਆਰ ਹਾਂ।
 ਵਿਜ਼ਨ ਦਿਵਸ-2024 ਦੇ ਜਸ਼ਨ ਵਿੱਚ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਲ ਟ੍ਰਾਈਡੈਂਟ ਦੀ ਅਤੀਤ ਵਿੱਚ ਲੰਮੀ ਯਾਤਰਾ ’ਤੇ ਇੱਕ ਝਾਤ ਪੁਆਈ ਗਈ। ਕੰਪਨੀ ਦੇ ਨੇਤਾਵਾਂ ਨੇ ਇਸ ਸਮਾਗਮ ਨੂੰ ਹੋਰ ਵੀ ਸਾਰਥਕ ਬਣਾਉਂਦੇ ਹੋਏ ਆਪਣੇ ਕੀਮਤੀ ਤਜਰਬੇ, ਸੂਝ ਅਤੇ ਮਾਰਗਦਰਸ਼ਨ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਗਿਆ। ਸਮਾਗਮ ਦੀ ਖਾਸ ਗੱਲ ਇਹ ਸੀ ਕਿ ਟ੍ਰਾਈਡੈਂਟ ਗਰੁੱਪ ਦੇ ਵਿਜ਼ਨ ਦੇ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਪੁਰਸਕਾਰ ਦਿੱਤੇ ਗਏ। ਉੱਤਮਤਾ ਵੱਲ ਆਪਣੀ ਅਟੁੱਟ ਯਾਤਰਾ ਨੂੰ ਜਾਰੀ ਰੱਖਦੇ ਹੋਏ, ਵਿਜ਼ਨ ਦਿਵਸ-2024 ਦੇ ਜਸ਼ਨ ਨੇ ਟ੍ਰਾਈਡੈਂਟ ਗਰੁੱਪ ਦੇ ਵਿਜ਼ਨ ਪ੍ਰਤੀ ਸਮੂਹਿਕ ਸਮਰਪਣ ਅਤੇ ਪ੍ਰੇਰਨਾ ਦੀ ਭਾਵਨਾ ਦੇ ਪਲ ਨੂੰ ਸਦਾ ਲਈ ਯਾਦਗਾਰੀ ਬਣਾ ਦਿੱਤਾ।
Advertisement
Advertisement
Advertisement
Advertisement
Advertisement
error: Content is protected !!