ਹਰਿੰਦਰ ਨਿੱਕਾ , ਪਟਿਆਲਾ 18 ਨਵੰਬਰ 2023
ਖਾਣ ਪੀਣ ਦੀਆਂ ਘਟੀਆ ਕਵਾਲਿਟੀ ਦੀਆਂ ਵਸਤਾਂ ਰੱਖਣ ਵਾਲੇ ਫੈਕਟਰੀ ਮਾਲਿਕ ਨੂੰ ਬਚਾਉਂਦਾ- ਬਚਾਉਂਦਾ ਪਟਿਆਲਾ ਦਾ ਫੂਡ ਸੇਫਟੀ ਅਫਸਰ ਖੁਦ ਵੀ ਫਸ ਗਿਆ। ਪੁਲਿਸ ਨੇ ਫੈਕਟਰੀ ਮਾਲਿਕ ਅਤੇ ਸਿਹਤ ਮਹਿਕਮੇ ਦੇ ਫੂਡ ਸੇਫਟੀ ਅਫਸਰ ਦੇ ਖਿਲਾਫ ਅਪਰਾਧਿਕ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਦਾ ਅਮਲ ਸ਼ੁਰੂ ਕਰ ਦਿੱਤਾ ਹੈ।
ਪੁਲਿਸ ਨੂੰ ਦਿੱਤੀ ਲਿਖਤੀ ਸ਼ਕਾਇਤ ਵਿੱਚ ਮੁਦਈ ਵਿਜੈ ਕੁਮਾਰ ਜਿਲਾ ਸਿਹਤ ਅਫਸਰ ਕਮ ਡੈਜੀਗਨੇਡਟ ਅਫਸਰ (ਫੂਡ ਸੇਫਟੀ) ਦਫਤਰ ਸਿਵਲ ਸਰਜਨ ਪਟਿਆਲਾ ਨੇ ਦੱਸਿਆ ਕਿ 6/11/2023 ਨੂੰ ਮੁਦਈ ਵੱਲੋਂ ਆਪਣੀ ਟੀਮ ਸਮੇਤ ਰਜਿੰਦਰ ਕੁਮਾਰ ਮਾਲਕ RK Chilling Center 219-C Focal Point Patiala ਤੋਂ ਖਾਣ-ਪੀਣ ਦੀ ਸਮੱਗਰੀ ਦੇ ਸੈਂਪਲ ਭਰੇ ਗਏ ਸੀ। ਜਿਸ ਵਿੱਚ 500 ਕਿਲੋਗ੍ਰਾਮ ਪਨੀਰ, ਬਨਸਪਤੀ 15 ਕਿਲੋਗ੍ਰਾਮ , ਸਕੀਮਡ ਮਿਲਕ ਪਾਉਡਰ 15 ਕਿਲੋਗ੍ਰਾਮ ਸੀਲ ਕੀਤਾ ਗਿਆ ਸੀ। ਉਕਤ ਸੈਂਪਲਾ ਦੀ ਰਿਪੋਰਟ ਆਉਣ ਪਰ ਪਤਾ ਲੱਗਾ ਕਿ ਪਨੀਰ ਦੀ ਗੁਣਵੱਤਾ ਸਬਸਟੈਡਰਡ ਹੈ ਅਤੇ ਸਕੀਮਡ ਮਿਲਕ ਵੀ ਅਸੁਰੱਖਿਤ (UNSAFE) ਹੈ।
ਮੁਦਈ ਨੇ ਦੱਸਿਆ ਕਿ RK Chilling Center 219-C Focal Point Patiala ਦੇ ਮਾਲਿਕ ਰਜਿੰਦਰ ਕੁਮਾਰ ਨੂੰ ਨੋਟਿਸ ਦਿੱਤਾ ਗਿਆ ਕਿ ਇਨ੍ਹਾਂ ਸੈਂਪਲਾਂ ਦਾ ਦੁਬਾਰਾ ਟੈਸਟ ਕਰਾਉਣਾ ਹੈ। ਪਰੰਤੂ ਰਜਿੰਦਰ ਕੁਮਾਰ ਨੇ ਟੈਸਟ ਕਰਾਉਣ ਤੋਂ ਮਨਾ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਜੋ ਇਹ ਸੀਲਡ ਸਮਾਨ ਨਸ਼ਟ ਕਰਨ ਲਈ ਦੋਸ਼ੀ ਐਫ.ਐਸ.ਓ. ਸੰਦੀਪ ਸਿੰਘ ਵੱਲੋ ਮੁਦਈ ਨੂੰ ਪੱਤਰ ਵੀ ਦਿੱਤਾ ਗਿਆ । ਬਾਅਦ ਪੜਤਾਲ ਮੁਦਈ ਨੂੰ ਪਤਾ ਲੱਗਿਆ ਕਿ ਸੰਦੀਪ ਸਿੰਘ ਵੱਲੋ ਸਮਾਨ ਦੀ ਸੀਲ ਤੋੜਨ ਉਪਰੰਤ ਪਨੀਰ 5 ਕੁਇੰਟਲ ਦੀ ਜਗ੍ਹਾ ਕੇਵਲ 1 ਕੁਆਇੰਟਲ ਹੀ ਪਾਇਆ ਗਿਆ ਸੀ। ਹਿਸ ਤਰਾਂ ਦੋਵਾਂ ਦੋਸ਼ੀਆਂ ਨੇ ਆਪਸੀ ਮਿਲੀ ਭੁਗਤ ਕਰਕੇ 4 ਕੁਇੰਟਲ ਪਨੀਰ ਖੁਰਦ-ਬੁਰਦ ਕਰ ਦਿੱਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮੁਦਈ ਦੀ ਸ਼ਕਾਇਤ ਦੇ ਅਧਾਰ ਪਰ, RK Chilling Center 219-C Focal Point Patiala ਦੇ ਮਾਲਿਕ ਰਜਿੰਦਰ ਕੁਮਾਰ ਅਤੇ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਦੇ ਖਿਲਾਫ ਅਧੀਨ ਜੁਰਮ 409/272 IPC, Sec 16 (1AA), 16 (1B) of Prevention of food Adulteration Act 1954 ਤਹਿਤ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਕੇਸ ਦਰਜ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ ਹੈ।