ਜਿ਼ਲ੍ਹੇ ਫਾਜਿ਼ਲਕਾ ਨੂੰ ਪ੍ਰਯਟਨ ਦੇ ਮੰਚ ਤੇ ਚਮਕਾਏਗਾ ਪੰਜਾਬ ਹੈਂਡੀਕਰਾਫਟ ਫੈਸਟੀਵਲ

Advertisement
Spread information

ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 4 ਨਵੰਬਰ 2023

            ਸਰਹੱਦੀ ਜਿ਼ਲ੍ਹੇ ਫਾਜਿ਼ਲਕਾ ਵਿਖੇ ਪਹਿਲੀ ਵਾਰ ਹੋ ਰਹੇ ਪੰਜਾਬ ਹੈਂਡੀਕਰਾਡਟ ਫੈਸਟੀਵਲ ਵਿਚ ਜਿੱਥੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਰਾਜਾਂ ਦੀ ਕਲਾ ਦੇ ਸ਼ਾਨਦਾਰ ਰੰਗ ਵੇਖਣ ਨੂੰ ਮਿਲਣਗੇ ਉਥੇ ਹੀ ਇਸ ਮੇਲੇ ਵਿਚ ਸਥਾਨਕ ਸਮੇਤ ਪੰਜਾਬ ਦ ਵੱਖ ਵੱਖ ਜਿ਼ਲਿ੍ਹਆਂ ਤੋਂ ਹਸਤ ਨਿਰਮਤ ਸਮਾਨ ਦੀਆਂ ਸਟਾਲਾਂ ਵੀ ਵਿਸੇਸ਼ ਖਿੱਚ ਕੇਂਦਰ ਹੋਣਗੀਆਂ।
     ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤ ਸਭਿਆਚਾਰ ਮਾਮਲੇ ਵਿਭਾਗ ਦ ਮੰਤਰੀ ਅਨਮੋਲ ਗਗਨ ਮਾਨ ਦੀ ਪ੍ਰੇਰਣਾ ਨਾਲ ਹੋ ਰਹੇ ਇਸ ਫੈਸਟੀਵਲ ਨਾਲ ਫਾਜਿ਼ਲਕਾ ਜਿ਼ਲ੍ਹੇ ਨੂੰ ਇਕ ਪ੍ਰਯਟਨ ਕੇਂਦਰ ਵਜੋਂ ਸਥਾਪਿਤ ਕਰਨ ਵਿਚ ਵੀ ਮਦਦ ਮਿਲੇਗੀ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਵਿਚ ਦੇਬੀ ਮਖਸੂੁਸਪੁਰੀ, ਸੂਫੀ ਗਾਇਕ ਸੁਮੰਗਲ ਅਰੋੜਾ ਤੋਂ ਇਲਾਵਾ ਅਨੇਕਾਂ ਨਾਮੀ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਣਗੇ। ਨਾਲ ਹੀ ਪੰਜਾਬ, ਹਰਿਆਣਾ, ਰਾਜਸਥਾਨ ਦੇ ਲੋਕ ਕਲਾਕਾਰ ਵੀ ਆਪਣੀਆਂ ਲੋਕ ਕਲਾਵਾਂ ਦੀ ਪੇਸ਼ਕਾਰੀ ਦੇਣਗੇ।
      ਇਸ ਤੋਂ ਬਿਨ੍ਹਾਂ ਹੱਥ ਨਾਲ ਬਣੇ ਸਮਾਨ ਦੇ ਸਟਾਲ ਵਿਸੇਸ਼ ਖਿੱਚ ਦਾ ਕੇਂਦਰ ਹੋਣਗੇ ਅਤੇ ਆ ਰਹੇ ਦਿਵਾਲੀ ਦੇ ਤਿਓਹਾਰ ਦੇ ਮੱਦੇਨਜਰ ਇੱਥੋਂ ਬਹੁਤ ਹੀ ਸ਼ਾਨਦਾਰ ਸਮਾਨ ਦੀ ਖਰੀਦਦਾਰੀ ਦਾ ਮੌਕੇ ਫਾਜਿ਼ਲਕਾ ਦੇ ਲੋਕਾਂ ਨੂੰ ਮਿਲੇਗਾ। ਇਸ ਮੌਕੇ ਹੱਥ ਨਾਲ ਬਣੇ ਆਚਾਰ, ਮੁਰੱਬੇ ਦੀਆਂ ਸਟਾਲਾਂ ਤੋਂ ਇਲਾਵਾ ਸ਼ਹਿਦ, ਫੁਲਕਾਰੀ, ਜੁੱਤੀ, ਪੰਜਾਬੀ ਸੂਟ, ਡੈਕੋਰੇਸ਼ਨ ਨਾਲ ਸੰਬੰਧਤ ਸਮਾਨ, ਵਿਸੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਤਿਆਰ ਕੀਤੇ ਸਮਾਨ, ਫਰਨੀਚਰ, ਬਾਂਸ ਤੋਂ ਬਣੇ ਸਮਾਨ, ਆਰਗੈਨਿਕ ਭੋਜਨ, ਅੰਜੀਰ ਸਟਾਲ, ਮਿੱਟੀ ਦੇ ਦੀਵੇ, ਕੱਢਾਈ ਵਰਕ, ਚਿਕਣਕਾਰੀ, ਲੇਡੀਜ਼ ਸੂਟ, ਪੁਸ਼ਤਕ ਪ੍ਰਦਰਸ਼ਨੀ ਨਾਲ ਸਬੰਧਤ ਸਟਾਲਾਂ ਵੀ ਵਿਸੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਸਤੋਂ ਬਿਨ੍ਹਾਂ ਵੱਖ ਵੱਖ ਰਾਜਾਂ ਦੇ ਭੋਜਨ ਇਸ ਫੈਸਟੀਵਲ ਨੂੰ ਹੋਰ ਵੀ ਦਿਲਚਸਪ ਬਣਾਉਣਗੇ।ਇਹ ਮੇਲਾ ਹਰ ਰੋਜ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਚੱਲਿਆ ਕਰੇਗਾ।
       ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਪੰਜਾਬ ਹੈਂਡੀਕਰਾਫਟ ਫੈਸਟੀਵਲ ਨੂੰ ਪਲਾਸਟਿਕ ਮੁਕਤ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਮੇਲੇ ਤੋਂ ਬਾਅਦ ਸਥਾਨਕ ਥਾਂਵਾਂ ਤੇ ਕੋਈ ਕੂੜਾ ਕਰਕਟ ਨਾ ਹੋਵੇ। ਇਸ ਲਈ ਇੱਥੇ ਸਟਾਲਾਂ ਲਗਾਉਣ ਵਾਲੇ ਲੋਕਾਂ ਨੂੰ ਵੀ ਬਕਾਇਦਾ ਪ੍ਰੇਰਿਤ ਕੀਤਾ ਜਾ ਰਿਹਾ ਹੈ।

Advertisement
Advertisement
Advertisement
Advertisement
Advertisement
Advertisement
error: Content is protected !!