ਹਰਿੰਦਰ ਨਿੱਕਾ , ਬਰਨਾਲਾ 25 ਅਕਤੂਬਰ 2023
ਕਿਸੇ ਦੀ ਸੁਪਾਰੀ ਲੈ ਕੇ ਕਤਲ ਕਰਨ ਦੀਆਂ ਘਟਨਾਵਾਂ ਤਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਪਰ ਹੁਣ ਤਾਂ ਸੁਪਾਰੀ ਲੈ ਕੇ ਅਗਵਾ ਕਰਨ ਅਤੇ ਸ਼ਰੇਆਮ ਫਿਰੌਤੀ ਲੈ ਕੇ ਅਗਵਾ ਵਪਾਰੀ ਨੂੰ ਛੱਡਣ ਦਾ ਗੰਭੀਰ ਮਾਮਲਾ,ਸਾਹਮਣੇ ਆਇਆ ਹੈ। ਨਾ ਕੋਈ ਅਗਵਾਕਾਰਾਂ ਦੀ ਸ਼ਨਾਖਤ ਤੇ ਨਾ ਹੀ ਅਗਵਾਕਾਰਾਂ ਦੀ ਗੱਡੀ ਦਾ ਕੋਈ ਨੰਬਰ,ਅਜਿਹੇ ਹਾਲ਼ਤ ‘ਚ ਪੁਲਿਸ ਲਈ ਦੋਸ਼ੀਆਂ ਦੀ ਸ਼ਨਾਖਤ ਕਰਕੇ, ਉਨ੍ਹਾਂ ਫੜ੍ਹਨਾ Police ਲਈ ਵੱਡੀ ਚੁਣੌਤੀ ਬਣ ਗਿਆ ਹੈ। ਵਪਾਰੀ ਨਾਲ ਵਾਪਰੀ ਇਸ ਘਟਨਾ ਨੂੰ 40 ਘੰਟੇ ਬੀਤ ਚੁੱਕੇ ਹਨ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਜੰਗੀ ਪੱਧਰ ਤੇ ਜ਼ਾਰੀ ਹੈ,ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
40 ਘੰਟਿਆਂ ਬਾਅਦ ਵੀ FIR ਤੋਂ ਅੱਗੇ ਨਹੀਂ ਵਧੀ ਤਫਤੀਸ਼ !
ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਵਿਕਰਮ ਗਰਗ ਪੁੱਤਰ ਸਤਪਾਲ ਗਰਗ ਵਾਸੀ ਮਾਨ ਕਲੋਨੀ ਸੰਗਰੂਰ ਨੇ ਦੱਸਿਆ ਕਿ ਉਹ ਆਪਣੀ ਇਨੋਵਾ ਕਾਰ ਤੇ ਬਠਿੰਡਾ ਤੋਂ ਸੰਗਰੂਰ ਵੱਲ ਜਾ ਰਿਹਾ ਸੀੇ । ਵਖਤ ਸ਼ਾਮ ਤਕਰੀਬਨ 7 ਕੁ ਵਜੇ , ਜਦੋਂ ਉਹ ਸੰਗਰੂਰ-ਬਰਨਾਲਾ ਮੁੱਖ ਸੜਕ ਮਾਰਗ ਉੱਤੇ ਹਰੀਗੜ ਨਹਿਰ ਪੁੱਲ ਪਰ ਪੁੱਜਿਆਂ ਤਾਂ ਇੱਕ ਦਮ ਇੱਕ ਕਾਰ ,ਉਸ ਦੀ ਕਾਰ ਦੇ ਅੱਗੇ ਆ ਕੇ ਰੁੱਕ ਗਈ। ਕਾਰ ਵਿੱਚੋਂ ਤਿੰਨ ਜਣੇ, ਬਾਹਰ ਨਿੱਕਲੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ । ਉਨ੍ਹਾਂ ਪਾਸ ਦਾਹ ਲੋਹਾ ਫੜੇ ਹੋਏ ਸੀ। ਉਹ ਤਿੰਨੋ ਜਣੇ,ਮੁਦਈ ਦੀ ਗੱਡੀ ਵਿੱਚ ਬੈਠ ਗਏ । ਉਹ ਉਸ ਨੂੰ ਕਹਿੰਦੇ ਕਿ ਤੇਰੀ ਸਾਨੂੰ ਸੁਪਾਰੀ ਮਿਲੀ ਹੈ ਜਾਂ ਤਾਂ ਤੂੰ ਪੈਸੇ ਦੇ ਨਹੀ , ਫਿਰ ਤੇਰੀ ਸੁਪਾਰੀ ਦੇਣ ਵਾਲੇ ਨੇ ਤਾਂ ਸਾਨੂੰ ਪੈਸੇ ਦੇ ਹੀ ਦੇਣੇ ਹਨ । ਮੁਦਈ ਮੁਤਾਬਕ ਫਿਰ ਉਹ ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸੀ, ਇਨੋਵਾ ਗੱਡੀ ਨੂੰ ਕਿਸੇ ਅਣਪਛਾਤੇ ਰਾਹਾਂ ਵੱਲ ਅਗਵਾ ਕਰਕੇ ਲੈ ਗਏ ‘ਤੇ ਰਾਹ ਵਿੱਚ ਉਸ ਦੀ ਕੁੱਟਮਾਰ ਵੀ ਕੀਤੀ।
ਡਰਾਈਵਰ ਨੂੰ ਪੈਸੇ ਲੈਣ ਘਰੇ ਭੇਜਿਆ,,,
ਵਿਕਰਮ ਗਰਗ ਨੇ ਦੱਸਿਆ ਕਿ ਅਗਵਾਕਾਰਾਂ ਨੇ ਮੇਰੇ ਡਰਾਈਵਰ ਨੂੰ ਮੇਰੇ ਘਰੇ ਭੇਜ ਦਿੱਤਾ ਅਤੇ ਮੇਰੇ ਤੋਂ ਅਗਵਾਕਾਰਾਂ ਨੇ ਮੇਰੇ ਘਰਦਿਆਂ ਨੂੰ ਫੋਨ ਕਰਵਾਇਆ ਕਿ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਅਤੇ ਪਾਰਟੀ ਨਾਲ ਸਮਝੌਤਾ 7 ਲੱਖ ਰੁਪਏ ਵਿੱਚ ਹੋ ਗਿਆ । ਮੇਰੇ ਕਹਿਣ ਪਰ, ਮੇਰੇ ਘਰਦਿਆਂ ਨੇ ਡਰਾਈਵਰ ਨੂੰ 7 ਲੱਖ ਰੁਪਏ ਦੇ ਦਿੱਤੇ। ਜਿਹੜੇ ਉਸ ਨੇ ਲਿਆ ਕੇ ਦੋਸ਼ੀਆਂ ਨੂੰ ਦੇ ਦਿੱਤੇ । ਮੁਦਈ ਅਨੁਸਾਰ ਅਗਵਾਕਾਰਾਂ ਨੇ ,ਉਸ ਦਾ ਇੱਕ ਫੋਨ ਭੰਨ ਦਿੱਤਾ ਅਤੇ ਦੂਸ਼ਰੇ ਫੋਨ ਨੂੰ ਉਹ ਆਪਣੇ ਨਾਲ ਲੈ ਗਏ। ਕਿਸੇ ਤਰਾਂ ਦੋਸ਼ੀਆਂ ਦੇ ਚੁੰਗਲ ਵਿੱਚੋਂ ਨਿਕਲ ਕੇ, ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਧਨੌਲਾ ਦੇ ਐਸ.ਐਚ.ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ, ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜ਼ੁਰਮ 323,386, 364 ਏ , 365 , 506 , 427, 120 ਬੀ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਅਤੇ ਪੂਰੇ ਘਟਨਾਕ੍ਰਮ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਦੇ ਘਟਨਾਕ੍ਰਮ ਨਾਲ ਜੁੜੀਆਂ ਸਾਰੀਆਂ ਥਾਵਾਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧੁਨਿਕ ਤੌਰ ਤਰੀਕਿਆਂ ਨਾਲ ਤਫਤੀਸ਼ ਜ਼ਾਰੀ ਹੈ। ਜਲਦ ਹੀ ਚੰਗੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ।