ਰਘਬੀਰ ਹੈਪੀ, ਬਰਨਾਲਾ 16 ਅਕਤੂਬਰ 2023
ਬਰਨਾਲਾ ਇਲਾਕੇ ਦੀ ਮੰਨੀ ਪ੍ਰਮੰਨੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਬੱਚਿਆਂ ਦਾ ਇਕ ਰੋਜਾ “ਸਾਇੰਸ ਸਿਟੀ” ਅਜੂਕੇਸ਼ਨ ਟੂਰ ਲਈ ਲਿਜਾਇਆ ਗਿਆ । ਇਸ ਟੂਰ ਲਈ ਬੱਚਿਆਂ ਵਿੱਚ ਜਬਰਦਸਤ ਉਤਸ਼ਾਹ ਦੇਖਣ ਮਿਲਿਆ । ਜਿਸ ਵਿਚ ਸਕੂਲ ਦੇ 200 ਬੱਚਿਆਂ ਨੇ ਭਾਗ ਲਿਆ। ਬੱਚਿਆਂ ਲਈ ਆਉਣ ਜਾਣ ਲਈ ਬੱਸ ਵੀ ਦਿੱਤੀ ਗਈ। “ਸਾਇੰਸ ਸਿਟੀ” ਵਿਚ ਬੱਚਿਆਂ ਨੇ ਡੋਮ ਵਿਚ ਸਾਰਾ ਅਸਮਾਨ ਦੇਖਿਆ। ਡੋਮ ਵਿੱਚ ਪੂਰਾ ਅਸਮਾਨ ਅਤੇ ਸਾਰੇ ਗ੍ਰਹਮੰਡਾਲ ਦੀ ਪੂਰੀ ਜਾਣਕਾਰੀ ਬੱਚਿਆਂ ਨੇ ਦੇਖੀ। ਬੱਚਿਆਂ ਨੇ ਗ੍ਰਹਮੰਡਾਲ ਨੂੰ ਬਹੁਤ ਸੰਤ ਹੋ ਦੇਖਿਆ ਅਤੇ ਸਮਝਿਆ। ਇਸ ਤੋਂ ਬਾਦ ਬੱਚਿਆਂ ਨੇ ਸਪੋਰਟਸ ਕੈਪਸ ਦੇਖਿਆ। ਜਿਸ ਵਿਚ ਖੇਡਾਂ ਦੇ ਮਸ਼ਹੂਰ ਖਿਡਾਰੀਆਂ ਦੀਆਂ ਤਸਵੀਰਾਂ ਅਤੇ ਮੂਰਤੀਆਂ ਸਨ।
ਇਸ ਤੋਂ ਬਾਦ ਬੱਚਿਆਂ ਨੇ ਸਾਰਾ ਸਾਇੰਸ ਜੋਨ ਦੇਖਿਆ। ਜਿਥੇ ਬੱਚਿਆਂ ਨੂੰ ਦਿਲ ,ਕਿਡਨੀ ,ਦਿਮਾਗ ਅਤੇ ਹੋਰ ਸਰੀਰਿਕ ਅੰਗ ਬਾਰੇ ਦੱਸਿਆ ਗਿਆ। ਮੈਥ ਜੋਨ ਵਿੱਚ ਬੱਚਿਆਂ ਨੇ ਬਹੁਤ ਸਾਰੇ ਪ੍ਰੋਜੈਕਟ ਦੇਖੇ। ਇਸ ਤੋਂ ਬਾਦ ਬੱਚਿਆਂ ਨੇ ਮਾਨਵ ਜੀਵਨ ਦੇਖਿਆ ਕਿਵੇਂ ਇਨਸਾਨ ਨੇ ਅਪਣੇ ਆਪ ਨੂੰ ਕਿਥੋਂ ਤੋਂ ਕਿਥੇ ਤੱਕ ਦਾ ਸਫਰ ਕਰਕੇ ਚੰਦਰ ਯਾਨ-3 ਤੱਕ ਪਹੁਚਿਆ ਹੈ। ਬੱਚਿਆਂ ਨੇ ਚੰਦਰ ਯਾਨ-3 ਦਾ ਮਾਡਲ ਵੀ ਦੇਖਿਆ। ਬੱਚਿਆਂ ਨੇ ਜੁਰਾਸਿਕ ਪਾਰਕ ਵਿੱਚ ਡਾਇਨਾ ਸੋਰ ਦੇ ਬਾਰੇ ਜਾਣਿਆ। ਡਾਇਨਾ ਸੋਰ ਕਦੋਂ ਅਸਤਿਤਵ ਵਿੱਚ ਸਨ ਤੇ ਕਦੋਂ ਖਤਮ ਹੋ ਗਏ। ਬੱਚਿਆਂ ਨੇ ਕਲਾਈਮੇਟ ਚੇਂਜ ਥੇਟਰ ਅਤੇ ਹੋਰ ਬਹੁਤ ਕੁਛ ਦੇਖਿਆ। ਇਸ ਤੋਂ ਬਾਦ ਬੱਚਿਆਂ ਨੂੰ ਰੰਗਲਾ ਪੰਜਾਬ ਜਲੰਧਰ ਲਿਜਾਇਆ ਗਿਆ ਜਿੱਥੇ ਬੱਚਿਆਂ ਲਈ ਖਣਾ ਅਤੇ ਡੀ. ਜੇ ਪਾਰਟੀ ਰੱਖੀ ਗਈ ਸੀ। ਜਿਥੇ ਬੱਚਿਆਂ ਨੇ ਡਾਂਸ ,ਭੰਗੜਾ ,ਗਿੱਦਾ ਪਾਇਆ ।
ਸਕੂਲ ਦੀ ਪ੍ਰਿਸੀਪਲ ਸ਼ੁਰੂਤੀ ਸ਼ਰਮਾ ਜੀ , ਵਾਈਸ ਪ੍ਰਿਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਕਿਹਾ ਇਸ “ਸਾਇੰਸ ਸਿਟੀ” ਅਜੂਕੇਸ਼ਨ ਟੂਰ ਮਕਸਦ ਬੱਚਿਆਂ ਨੂੰ ਦੱਸਣਾ ਕਿ ਸਾਡੇ ਜੀਵਨ ਟੈਕਨੋਲੋਜੀ ਦਾ ਕਿੰਨਾ ਮਹੱਤਵ ਹੈ। ਬੱਚਿਆਂ ਨੂੰ ਦੱਸਣਾ ਕਿ ਅੱਜ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਹੈ। ਅੱਜ ਦੇ ਯੁਗ ਵਿੱਚ ਟੈਕਨੋਲੋਜੀ ਦਾ ਹਰ ਪੱਧਰ ਵਿੱਚ ਪ੍ਰਿਯੋਗ ਹੁੰਦਾ ਹੈ।
ਸਕੂਲ ਦੇ ਡਰੈਕਟਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਇਸ ਪ੍ਰਕਾਰ ਦੇ ਵਿੱਦਿਅਕ ਟੂਰ ਬੱਚਿਆਂ ਦੇ ਆਤਮ ਵਿਸਵਾਸ਼ ਨੂੰ ਵਧਾਉਣੇ ਹਨ ਅਤੇ ਬੱਚਿਆਂ ਨੂੰ ਪ੍ਰੇਰਨਾ ਦਿੰਦੇ ਹਨ ਕਿ ਉਹ ਵੀ ਅਪਣਾ ਧਿਆਨ ਪੜ੍ਹਾਈ ਵਿਚ ਲਗਾਕੇ ਡਾਕਟਰ, ਇੰਜੀਨੀਅਰ , ਵਿਗਿਆਨੀ ਬਣ ਸਕਦੇ ਹਨ। ਸਿੰਗਲਾ ਜੀ ਨੇ ਕਿਹਾ ਕਿ ਇਸ ਪ੍ਰਕਾਰ ਦੇ ਵਿੱਦਿਅਕ ਟੂਰ ਜੋ ਬੱਚਿਆਂ ਨੂੰ ਸਿਖਿਆ ਦੇਣ। ਟੰਡਨ ਸਕੂਲ ਸਮੇਂ- ਸਮੇਂ ਤੇ ਬੱਚਿਆਂ ਲਈ ਬਣਾਉਂਦਾ ਰਹੇਗਾ। ਸਾਡਾ ਮਕਸਦ ਬੱਚਿਆਂ ਨੂੰ ਪੜਾਈ ਦੇ ਨਾਲ- ਨਾਲ ਹਰ ਪੱਖ ਵਿੱਚ ਮਜਬੂਤ ਕਰਨਾ ਹੈ। ਜਿਸ ਵਿਚ ਅਸ਼ੀ ਆਪਣੀ ਪੂਰੀ ਮੇਹਨਤ ਕਰ ਰਹੇ ਹਾਂ ਚਾਹੇ ਵੱਖ ਵੱਖ ਖੇਡਾਂ ਦੇਣੀਆਂ ਹੋਣ ਜਾਂ ਟੈਕਨੋਲੋਗੀ ਨਾਲ ਪੜਾਉਣਾ ਹੋਵੇ।