ਕ੍ਰਿਸ਼ਨ ਸੰਘੇੜਾ,ਬਰਨਾਲਾ 1 ਅਕਤੂਬਰ 2023
ਅੱਜ ਬਰਨਾਲਾ ਵਿਖੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਰਜਿ ਜਿਲ੍ਹਾ ਬਰਨਾਲਾ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਮਾਲਵੇ ਦੀ ਇਕ ਅਹਿਮ ਮੀਟਿੰਗ ਬੁਲਾਈ ਗਈ। ਜਿਸ ਵਿੱਚ ਸੰਗਰੂਰ,ਪਟਿਆਲਾ, ਬਰਨਾਲਾ, ਬਠਿੰਡਾ, ਫਰੀਦਕੋਟ, ਫਾਜਿਲਕਾ, ਲੁਧਿਆਣਾ ਅਤੇ ਮੋਗਾ ਜਿਲ੍ਹੇ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਗਈ ਤਾਂ ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਅਸਥਾਨ ਅੰਮ੍ਰਿਤਕੁੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚੱਲ ਰਹੇ ਵਿਵਾਦ ਨੂੰ ਸੁਚੰਜੇ ਢੰਗ ਨਾਲ ਸੁਧਾਰਿਆ ਜਾ ਸਕੇ। ਇਸ ਮਸਲੇ ਨੂੰ ਹੱਲ ਕਰਨ ਲਈ ਹਰੇਕ ਜਿਲ੍ਹੇ ਵਿੱਚੋਂ ਪੰਜ ਪੰਜ ਮੈਂਬਰ ਨੂੰ ਨਾਲ ਲੈ ਕੇ ਸ੍ਰੀ ਗੁਰੂ ਰਵਿਦਾਸ ਜੀ ਮਾਲਵਾ ਸਮਾਜ ਸੁਧਾਰ ਕਮੇਟੀ ਬਣਾਈ ਗਈ ਹੈ।
ਜਿਸ ਵਿੱਚ ਵੱਖ- ਵੱਖ ਜਿਲਿਆ ਚੋ ਭਾਰੀ ਤਦਾਦ ਚ ਇਕੱਠੀਆ ਹੋਈਆ ਸੰਗਤਾ ਨੇ ਸਹਿਮਤੀ ਪ੍ਗਟਾਈ ਹੈ।ਇਸ ਮਾਮਲੇ ਨੂੰ ਲੈ ਕੇ ਚੇਅਰਮੈਨ, ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ, ਗੁਰੂ ਘਰ ਦੇ ਪ੍ਰਧਾਨ, ਖਜਾਨਚੀ, ਜਰਨਲ ਸਕੱਤਰ ਅਤੇ ਕਮੇਟੀ ਮੈਂਬਰਾਂ ਨੂੰ ਇਕ ਟੇਬਲ ਤੇ ਬਿਠਾ ਕੇ ਮਸਲੇ ਦਾ ਹੱਲ ਕਰੇਗੀ। ਤੇ ਮਾਲਵਾ ਸੁਧਾਰ ਕਮੇਟੀ ਵਲੋ ਇਸ ਮੋਕੇ ਕਈ ਅਹਿਮ ਫੈਸਲੇ ਲਏ ਗਏ ਜਿਸ ਵਿੱਚ ਜੇਕਰ ਕੋਈ ਵੀ ਸੁਧਾਰ ਕਮੇਟੀ ਦੇ ਫੈਸਲੇ ਨੂੰ ਨਹੀਂ ਮੰਨੇਗਾ ਤਾ ਉਸ ਉੱਪਰ ਇਹ ਕਮੇਟੀ ਕਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਸਖਤ ਫੈਸਲੇ ਵੀ ਲੈ ਸਕਦੀ ਹੈ ।
ਇਸ ਮੀਟਿੰਗ ਵਿਚ ਪ੍ਰਧਾਨ ਜਗਤਾਰ ਸਿੰਘ, ਅਵਤਾਰ ਸਿੰਘ ਢਿੱਲੋਂ, ਰਾਜਾਂ ਸਿੰਘ ਹੰਡਿਆਇਆ, ਜਸਵਿੰਦਰ ਸਿੰਘ ਰਾਜਾ, ਰਣਵੀਰ ਸਿੰਘ ਗੋਗੀ, ਦਰਸ਼ਨ ਸਿੰਘ, ਹਰਦੀਪ ਸਿੰਘ ਦੀਪਾ, ਬਾਬਾ ਜਗਤਾਰ ਸਿੰਘ ਜੰਮੂ ਕਸ਼ਮੀਰ, ਬਾਬਾ ਕਾਹਨ ਸਿੰਘ ਲੁਧਿਆਣਾ,ਕੁਲਦੀਪ ਸਿੰਘ ਬਠਿੰਡਾ, ਜੋਰਾ ਸਿੰਘ ਚੀਮਾ, ਬਾਬਾ ਹੰਸਪਾਲ ਸੁਧਾਰ, ਮਨਦੀਪ ਸਿੰਘ ਬਾਘਾਪੁਰਾਣਾ, ਭਾਈ ਗੁਰਜੀਤ ਸਿੰਘ, ਬਾਬਾ ਸੋਹਣ ਸਿੰਘ ਫਾਜਿਲਕਾ, ਬਾਬਾ ਮੰਗਲ ਸਿੰਘ ਤਰਨਤਾਰਨ, ਨਪਿੰਦਰ ਸਿੰਘ ਲੁਧਿਆਣਾ, ਭਾਈ ਗੁਰਦੀਪ ਸਿੰਘ ਠੱਠੇ, ਭਾਈ ਹੁਕਮ ਚੰਦ, ਭਾਈ ਚਰਨਦਾਸ ਮਾਂਗਟ, ਜਗਮਿੰਦਰ ਸਿੰਘ ਬੇਰ ਕਲਾਂ, ਸਤਿਗੁਰੂ ਸਿੰਘ ਸਮਾਣਾ ਅਤੇ ਮਾਲਵੇ ਦੇ ਬੁਧੀਜੀਵੀ ਬੁਲਾਏ ਗਏ ਤਾਂ ਜੋ ਗੁਰੂਘਰ ਦੇ ਵਿਵਾਦ ਨੂੰ ਠੱਲ ਪਾਈ ਜਾ ਸਕੇ ਤਾਂ ਜੋ ਕੌਮ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ