ਹਰਿੰਦਰ ਨਿੱਕਾ , ਪਟਿਆਲਾ 30 ਸਤੰਬਰ 2023
ਜਮੀਨ ਦੀ ਵਸੀਅਤ ਕਿਸੇ ਹੋਰ ਦੇ ਨਾਂ ਹੋਈ ‘ਤੇ ਜਮੀਨ ਕੋਈ ਹੋਰ ਹੀ ਆਪਣੇ ਨਾਮ ਕਰਵਾ ਕੇ ਅੱਗੇ ਵੀ ਵੇਚ ਵੀ ਗਈ। ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਥਾਣਾ ਘਨੌਰ ਵਿਖੇ ਦਰਜ਼ ਕੇਸ ਦੀ ਮੁਦੈਲਾ ਰਣਜੀਤ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਮਕਾਨ ਨੰ. 264 ਸ਼ਾਸ਼ਤਰੀ ਨਗਰ ਕੱਚਾ ਘਰ ਅੰਬਾਲਾ ਸਿਟੀ ਹਰਿਆਣਾ ਨੇ ਸ਼ਕਾਇਤ ਕੀਤੀ । ਸ਼ਕਾਇਤ ‘ਚ ਉਸ ਨੇ ਦੱਸਿਆ ਕਿ ਮੁਦੈਲਾ ਦੇ ਪਿਤਾ ਨੇ ਪਿੰਡ ਜਮੀਤਗੜ੍ਹ ਵਿਖੇ ਇੱਕ ਜਮੀਨ ਦੀ ਖ੍ਰੀਦ ਕੀਤੀ ਸੀ। ਜੋ ਮੁਦੈਲਾ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਜਮੀਨ ਦੀ ਵਸੀਅਤ ਦੇ ਅਧਾਰ ਪਰ, ਮੁਦੈਲਾ ਦੇ ਨਾਮ ਪਰ ਹੋ ਗਈ ਸੀ । ਪਰੰਤੂ ਰਣਜੀਤ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਮਕਾਨ ਨੰ. 181 ਗਲੀ ਨੰ. 3 ਦਸ਼ਮੇਸ਼ ਨਗਰ ਜੀਰਕਪੁਰ, ਹਰਵਿੰਦਰ ਸਿੰਘ ਪੁੱਤਰ ਜੁਝਾਰ ਸਿੰਘ ਵਾਸੀ ਮਕਾਨ ਨੰ. 182 ਗਲੀ ਨੰ. 3 ਦਸ਼ਮੇਸ਼ ਨਗਰ ਜੀਰਕਪੁਰ ਅਤੇ ਸੁਸ਼ੀਲ ਕੁਮਾਰ ਪੁੱਤਰ ਰਤਨ ਲਾਲ ਵਾਸੀ ਜਮੀਤਗੜ੍ਹ ਥਾਣਾ ਘਨੋਰ ਨੇ ਮਿਲੀਭੁਗਤ ਕਰਕੇ ਮੁਦੈਲਾ ਦੀ ਜਗ੍ਹਾ ਜਾਅਲੀ ਰਣਜੀਤ ਕੌਰ ਖੜ੍ਹੀ ਕਰਕੇ ਉਸ ਦਾ ਜਾਅਲੀ ਅਧਾਰ ਕਾਰਡ ਬਣਾ ਕੇ ਜਮੀਨ ਨੂੰ 58 ਲੱਖ, 50 ਹਜਾਰ ਰੁਪਏ ਵਿੱਚ ਅੱਗੇ ਵੇਚ ਕੇ ਧੋਖਾਧੜੀ ਕੀਤੀ ਹੈ। ਪੁਲਿਸ ਨੇ ਮਾਮਲੇ ਦੀ ਪੜਤਾਲ ਕੀਤੀ,ਤੱਥਾਂ ਨੂੰ ਖੰਗਾਲਿਆ ਅਤੇ ਉਕਤ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜ਼ੁਰਮ 419/420/ 467/468/471/120-B IPC ਤਹਿਤ ਥਾਣਾ ਘਨੌਰ ਵਿਖੇ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।