ਅਸ਼ੋਕ ਧੀਮਾਨ,ਫਤਿਹਗੜ੍ਹ ਸਾਹਿਬ,28 ਸਤੰਬਰ 2023
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਟੀਕਾਕਰਨ ਅਫਸਰ ਡਾ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ “ਵਿਸ਼ਵ ਰੇਬੀਜ਼ ਦਿਵਸ” ਦੇ ਮੌਕੇ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਹਲਕਾਅ ਦਾ ਕੋਈ ਇਲਾਜ ਨਹੀ, ਸਿਰਫ ਬਚਾਅ ਲਈ ਉਪਰਾਲੇ ਹੀ ਸੰਭਵ ਹਨ । ਉਨ੍ਹਾਂ ਇਸ ਸਾਲ ਦੀ ਥੀਮ “ਰੇਬੀਜ਼ :ਆਲ ਫਾਰ ਵੰਨ, ਵੰਨ ਹੈਲਥ ਫਾਰ ਆਲ” ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਕੁੱਤੇ ਜਾਂ ਕੋਈ ਹੋਰ ਜਾਨਵਰ ਦੇ ਕੱਟਣ ਤੇਂ ਅਣਗਿਹਲੀ ਨਹੀ ਵਰਤਣੀ ਚਾਹੀਦੀ, ਬਲਕਿ ਸਰਕਾਰੀ ਹਸਪਤਾਲਾ ਵਿਚ ਉਪਲਬਧ ਮੁਫਤ ਇਲਾਜ ਦਾ ਫਾਇਦਾ ਉਠਾ ਕੇ ਲਾ ਇਲਾਜ ਬਿਮਾਰੀ ਤੋਂ ਬਚਣਾ ਚਾਹੀਦਾ ਹੈ ।
ਉਹਨਾਂ ਕਿਹਾ ਕਿ ਰੇਬੀਜ਼ ਭਾਵੇਂ ਘਾਤਕ ਹੈ ਪਰ ਇਸ ਤੋਂ ਪੂਰਣ ਬਚਾ ਕੀਤਾ ਜਾ ਸਕਦਾ ਹੈ । ਉਹਨਾਂ ਰੇਬੀਜ ਦੇ ਚਿੰਨ੍ਹ ਤੇ ਲੱਛਣਾਂ ਬਾਰੇ ਜਾਣਕਾਰੀ ਵੀ ਦਿੱਤੀ ਤੇ ਕਿਹਾ ਕਿ ਰੇਬੀਜ ਬਿਮਾਰੀ ਤੋਂ ਬਚਾਅ ਲਈ ਕੁੱਤਿਆਂ/ ਜਾਨਵਰਾਂ ਦੇ ਕੱਟਣ ਤੇਂ ਜਿਲ੍ਹਾ ਹਸਪਤਾਲ, ਸਬ ਡਵੀਜਨ ਹਸਪਤਾਲ ਅਤੇ ਕਮਿਉਨਿਟੀ ਸਿਹਤ ਕੇਂਦਰ ਵਿੱਚ ਐਂਟੀ ਰੇਬੀਜ ਵੈਕਸੀਨ ਮੁਫਤ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹੁਣ ਪੰਜਾਬ ਸਰਕਾਰ ਵੱਲੋਂ ਜਾਨਵਰਾਂ/ ਕੁੱਤਿਆਂ ਦੇ ਕੱਟਣ ਤੇਂ ਡੁੰਘੇ ਜਖਮਾਂ ਤੇਂ ਲਗਾਉਣ ਲਈ ਮੁਫਤ ਐਂਟੀ ਰੇਬੀਜ ਸੀਰਮ ਵੀ ਉਪਲਬਧ ਕਰਵਾਇਆ ਗਿਆ ਹੈ, ਜਿਹਨਾਂ ਘਰਾਂ ਵਿਚ ਲੋਕਾਂ ਨੇਂ ਪਾਲਤੂ ਕੁੱਤੇ ਰੱਖੇ ਹੋਏ ਹਨ।
ਉਹ ਉਹਨਾਂ ਦਾ ਟੀਕਾਕਰਣ ਜਰੂਰ ਕਰਵਾਉਣ। ਜਿਲ੍ਹਾ ਐਪੀਡਿਮੋਲੋਜਿਸਟ ਡਾ ਗੁਰਪ੍ਰੀਤ ਕੌਰ ਨੇਂ ਲੋਕਾਂ ਨੂੰ ਦੇਸੀ ਟੋਟਕਿਆਂ ਦੀ ਬਜਾਏ ਸਹੀ ਇਲਾਜ ਕਰਾਉਣ ਦੀ ਨਸੀਹਤ ਦਿੰਦੇ ਕਿਹਾ ਕਿ ਕੁੱਤੇ/ ਜਾਨਵਰ ਦੇ ਕੱਟਣ ਤੇਂ ਜਖਮ ਤੇਂ ਮਿਰਚਾ ਜਾਂ ਸੁਰਮਾ ਵਗੈਰਾ ਨਹੀ ਲਗਾਉਣੀ ਚਾਹੀਦੀ। ਅਜਿਹਾ ਕਰਨ ਨਾਲ ਬਿਮਾਰੀ ਘਾਤਕ ਹੋ ਸਕਦੀ ਹੈ ਬਲਕਿ ਫਸਟ ਏਡ ਦੇ ਤੋਰ ਤੇਂ ਜਖਮ ਨੂੰ ਵੱਗਦੇ ਪਾਣੀ ਵਿਚ ਟੁੱਟੀ ਥੱਲੇ ਸਾਬਣ ਨਾਲ 15 ਮਿੰਟ ਤੱਕ ਧੋਣ ਨਾਲ ਇਸ ਬਿਮਾਰੀ ਦਾ ਰਿਸਕ ਕਾਫੀ ਘੱਟ ਜਾਂਦਾ ਹੈ । ਇਸ ਮੌਕੇ ਤੇ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ, ਸਟੈਨੋ ਬਲਜੀਤ ਕੌਰ, ਸਟਾਫ ਨਰਸ ਸਤਵਿੰਦਰ ਕੌਰ ਅਤੇ ਮਨਿੰਦਰ ਸਿੰਘ ਹਾਜਰ ਸਨ।