ਹਰਪ੍ਰੀਤ ਕੌਰ ਬਬਲੀ, ਸੰਗਰੂਰ, 23 ਸਤੰਬਰ 2023
ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਅਥਾਹ ਯਤਨਾਂ ਸਦਕਾ ਜ਼ਿਲ੍ਹਾ ਸੰਗਰੂਰ ਦੇ ਅੰਗਹੀਣਾਂ ਨੂੰ ਨਕਲੀ ਅੰਗ, ਮੋਟਰਟਰਾਈਸਾਈਕਲ ਅਤੇ ਹੋਰ ਸਹਾਇਕ ਅੰਗ ਮੁਹੱਈਆ ਕਰਵਾਉਣ ਲਈ ਰੈਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਸੰਗਰੂਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸੰਗਰੂਰ ਵੱਲੋਂ ਅਲਿਮਕੋ ਮੋਹਾਲੀ ਦੇ ਸਹਿਯੋਗ ਨਾਲ ਵਿਸ਼ੇਸ਼ ਅਸੈਂਸਮੈਂਟ ਕੈਂਪ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਵਿਖੇ ਲਗਾਇਆ ਗਿਆ |
ਐਮ.ਪੀ. ਦਫਤਰ ਸੰਗਰੂਰ ਵੱਲੋਂ ਯਾਦਵਿੰਦਰ ਸਿੰਘ ਤੇ ਕਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਅੰਗਹੀਣ ਰਜਿਸਟ੍ਰੇਸ਼ਨ ਕਰਵਾਉਣ ਲਈ ਪਹੁੰਚੇ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 90 ਦੇ ਕਰੀਬ ਅੰਗਹੀਣ ਮੋਟਰਟ੍ਰਾਈਸਾਈਕਲ ਲੈਣ ਵਾਸਤੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ | ਇਸ ਤੋਂ ਇਲਾਵਾ ਨਕਲੀ ਅੰਗ, ਕੰਨਾਂ ਦੀਆਂ ਮਸ਼ੀਨਾਂ, ਬਲਾਇੰਡ ਸਟਿਕਾਂ ਆਦਿ ਸਹਾਇਕ ਉਪਕਰਨ ਲੈਣ ਲਈ ਵੀ ਵੱਡੀ ਗਿਣਤੀ ਵਿੱਚ ਲੋੜਵੰਦਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ |
ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਅਤੇ ਪਾਰਟੀ ਦੇ ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ ਨੇ ਸ. ਸਿਮਰਨਜੀਤ ਸਿੰਘ ਮਾਨ ਦੇ ਐਮ.ਪੀ. ਕੋਟੇ ਵਿੱਚੋਂ ਅੰਗਹੀਣਾਂ ਨੂੰ ਨਕਲੀ ਅੰਗ ਤੇ ਸਹਾਇਕ ਉਪਕਰਨ ਮਹੁੱਇਆ ਕਰਵਾਏ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਮ.ਪੀ. ਸ. ਮਾਨ ਨੇ ਹਲਕੇ ਦੇ ਲੋੜਵੰਦਾਂ ਲਈ ਵੱਖ-ਵੱਖ ਲੋਕ ਭਲਾਈ ਸਕੀਮਾਂ ਲਿਆਉਣ ਦੇ ਨਾਲ-ਨਾਲ ਉਨ੍ਹਾਂ ਦਾ ਲੋੜਵੰਦਾਂ ਨੂੰ ਲਾਭ ਮਿਲਣਾ ਵੀ ਯਕੀਨੀ ਬਣਾਇਆ ਹੈ | ਸ. ਮਾਨ ਦੇ ਹੁਕਮਾਂ ਅਨੁਸਾਰ ਪਾਰਟੀ ਆਗੂਆਂ ਤੇ ਵਰਕਰਾਂ ਦੀ ਮਿਹਨਤ ਸਦਕਾ ਹਲਕੇ ਦੇ ਵੱਡੀ ਗਿਣਤੀ ਕੈਂਸਰ ਪੀੜਿਤ ਮਰੀਜਾਂ ਨੂੰ ਇਲਾਜ ਵਿੱਚ ਆਰਥਿਕ ਸਹਾਇਤਾ ਮਿਲ ਚੁੱਕੀ ਹੈ ਅਤੇ ਜ਼ਿਲ੍ਹਾ ਬਰਨਾਲਾ ਦੇ ਸੈਂਕੜੇ ਅੰਗਹੀਣਾਂ ਨੂੰ ਨਕਲੀ ਅੰਗ ਤੇ ਸਹਾਇਕ ਉਪਕਰਨ ਮੁਹੱਇਆ ਕਰਵਾਏ ਜਾ ਚੁੱਕੇ ਹਨ | ਹੁਣ ਜ਼ਿਲ੍ਹਾ ਸੰਗਰੂਰ ਦੇ ਅੰਗਹੀਣਾਂ ਨੂੰ ਨਕਲੀ ਅੰਗ ਤੇ ਸਹਾਇਕ ਉਪਕਰਨ ਮੁਹੱਇਆ ਕਰਵਾਉਣ ਲਈ ਇਹ ਅਸੈਂਸਮੈਂਟ ਕੈਂਪ ਲਗਾਇਆ ਗਿਆ ਹੈ, ਜਿਸ ਤੋਂ ਬਾਅਦ ਐਮ.ਪੀ. ਸ. ਮਾਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਲੋੜਵੰਦਾਂ ਨੂੰ ਕੈਂਪ ਲਗਾ ਕੇ ਇਹ ਉਪਕਰਨ ਮੁਹੱ ਇਆ ਕਰਵਾਏ ਜਾਣਗੇ | ਆਗੂਆਂ ਨੇ ਕੈਂਪ ਵਿੱਚ ਸਹਿਯੋਗ ਦੇਣ ਲਈ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਸੰਗਰੂਰ, ਮੋਦੀ ਦਵਾ ਖਾਨਾ ਸੰਗਰੂਰ ਦੀ ਟੀਮ ਤੇ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ |
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਸੀਨੀਅਰ ਆਗੂ ਅਮਰਜੀਤ ਸਿੰਘ ਲੌਂਗੋਵਾਲ, ਪਾਲ ਸਿੰਘ ਖਾਈ, ਗੁਰਚਰਨ ਸਿੰਘ ਹਰੀਗੜ੍ਹ ਗਹਿਲਾਂ, ਗੁਰਸੇਵਕ ਸਿੰਘ ਸਰਪੰਚ ਮੰਨਿਆਣਾ, ਦਲੀਪ ਸਿੰਘ ਅਕਬਰਪੁਰ, ਕੁਲਵੰਤ ਸਿੰਘ ਲੱਡੀ ਦਫਤਰ ਇੰਚਾਰਜ, ਸਤਨਾਮ ਸਿੰਘ ਰੱਤੋਕੇ ਮੀਡੀਆ ਇੰਚਾਰਜ ਸੁਨਾਮ, ਮਨਜੀਤ ਸਿੰਘ ਕੁੱਕੂ ਇੰਚਾਰਜ ਲੋਕ ਭਲਾਈ ਸਕੀਮਾਂ ਐਮ.ਪੀ. ਹਲਕਾ ਸੰਗਰੂਰ, ਮਨਜੀਤ ਸਿੰਘ ਬੇਲਾ ਸੁਨਾਮ, ਬਿੱਕਰ ਸਿੰਘ ਚੌਹਾਨ ਤੋਂ ਇਲਾਵਾ ਰੈਡ ਕ੍ਰਾਸ ਜ਼ਿਲ੍ਹਾ ਪੁਨਰਵਾਸ ਕੇਂਦਰ ਸੰਗਰੂਰ ਅਤੇ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸੰਗਰੂਰ ਦੀ ਟੀਮ ਮੌਜੂਦ ਸੀ |