ਪਟਿਆਲਾ ਹਸਪਤਾਲ ਪਾਤੜਾਂ ,ਚੋਂ ਬਰਾਮਦ ਹੋਈਆਂ ਨਸ਼ੀਲੀਆ ਗੋਲੀਆਂ ਅਤੇ ਗਰਭਪਾਤ ਕਰਨ ਦਾ ਸਮਾਨ
ਲੋਕੇਸ਼ ਕੌਸ਼ਲ ਪਟਿਆਲਾ 5 ਜੂੂਨ 2020
ਗੈਰ ਕਾਨੂੰਨੀ ਤੋਰ ਤੇ ਲਿੰਗ ਜਾਂਚ ਕਰ ਰਹੇ ਕਲੀਨਿਕਾਂ ਤੇ ਸਿ਼ਕੰਜਾ ਕਸਣ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਮਾਨਯੋਗ ਸਿਹਤ ਮੰਤਰੀ ਜੀ ਪੰਜਾਬ ਸ.ਬਲਬੀਰ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਵਿੱਚ ਗੈਰ ਕਾਨੂੰਨੀ ਤੋਂ ਤੇ ਚੱਲ ਰਹੇ ਲਿੰਗ ਜਾਂਚ ਹਸਪਤਾਲ ਦਾ ਪਰਦਾਫਾਸ ਹੋਇਆ ਹੈ । ਇਸ ਸਬੰਧ ਚ, ਜਾਣਕਾਰੀ ਦਿੰਦੇ ਹੋਏ ਡਾ.ਹਰੀਸ਼ ਮਲਹੋਤਰਾ,ਸਿਵਲ ਸਰਜਨ,ਪਟਿਆਲਾ ਨੇ ਦੱਸਿਆਂ ਕਿ ਪਟਿਆਲਾ ਦੇ ਪਾਤੜਾਂ ਇਲਾਕੇ ਵਿੱਚ ਚੱਲ ਰਹੇ ਪਟਿਆਲਾ ਹਸਪਤਾਲ ਦੇ ਸੰਚਾਲਕ ਗੈਰ ਕਾਨੂੰਨੀ ਤੌਰ ਤੇ ਲਿੰਗ ਜਾਂਚ ਕਰਕੇ ਲੋਕਾਂ ਤੋਂ ਮੋਟੀ ਰਕਮ ਵਸੂਲ ਕਰ ਰਿਹਾ ਸੀ। ਜਿਸ ਦਾ ਪਰਦਾ ਫਾਸ਼ ਕਰਨ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ,ਪੰਜਾਬ ਜੀ ਵੱਲੋ ਸਟੇਟ ਤੋਂ ਬਣਾਈ ਟੀਮ ਜਿਸ ਵਿੱਚ ਜਿਲਾ ਫਤਹਿਗੜ੍ਹ ਸਾਹਿਬ ਦੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਕਰਨ ਸਾਗਰ ਅਤੇ ਜਿਲਾ ਤਰਨਤਾਰਨ ਦੇ ਜਿਲਾ ਪਰਿਵਾਰ ਭਲਾਈ ਅਫਸਰ ਡਾ.ਸੁਮੀਤ ਸਿੰਘ ਸ਼ਾਮਲ ਨੂੰ ਪਟਿਆਲਾ -ਪਾਤੜਾਂ ਰੋਡ ਤੇ ਸਥਿਤ ਪਟਿਆਲਾ ਹਸਪਤਾਲ ਤੇ ਸਟਿੰਗ ਓਪਰੇਸ਼ਨ ਕਰਨ ਲਈ ਭੇਜਿਆ ਗਿਆ।
ਜਿਸ ਦੀ ਸੂਚਨਾ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ,ਪੰਜਾਬ ਜੀ ਵੱਲੋ ਸਿਵਲ ਸਰਜਨ,ਪਟਿਆਲਾ ਨੂੰ ਮਿਲਣ ਤੇ ਉਨਾਂ ਵੱਲੋ ਜਿਲਾ ਪਰਿਵਾਰ ਭਲਾਈ ਅਫਸਰ ਡਾ:ਜਤਿੰਦਰ ਕਾਂਸਲ ਦੀ ਅਗਵਾਈ ਵਿੱਚ ਟੀਮ ਬਣਾ ਟੀਮ ਨੂੰ ਮੋਕੇ ਤੇ ਪਾਤੜਾਂ ਵਿਖੇ ਭੇਜਿਆ। ਡਾ.ਮਲਹੋਤਰਾ ਨੇ ਦੱਸਿਆਂ ਕਿ ਕੀਤੀ ਗਈ ਸਾਂਝੀ ਰੇਡ ਵਿੱਚ ਹਸਪਤਾਲ ਦੇ ਮਾਲਕ ਵੱਲੋ ਲਿੰਗ ਜਾਂਚ ਕਰਨ ਬਦਲੇ ਫਰਜੀ ਮਰੀਜ਼ ਤੋਂ ਲਏ 25,000/-ਰੂਪੇ ਵਿਚੋਂ 7,000/-ਰੂਪੇ ਜੋ ਕਿ ਨੰਬਰੀ ਨੋਟ ਸਨ ਏਜੰਟ ਤੋਂ ਮੌਕੇ ਤੇ ਟੀਮ ਵੱਲੋ ਬਰਾਮਦ ਕਰ ਲਏ ਗਏ।
ਜਦਕਿ ਲਿੰਗ ਜਾਂਚ ਕਰਨ ਵਾਲੀ ਮਹਿਲਾ ਡਾਕਟਰ ਅਲਟਰਾਸਾਉਂਡ ਮਸ਼ੀਨ ਅਤੇ ਸਮੇਤ ਪੈਸੇ ਲੈਕੇ ਮੋਕੇ ਤੋਂ ਫਰਾਰ ਹੋ ਗਈ।ਉਨਾਂ ਦੱਸਿਆਂ ਕਿ ਟੀਮ ਵੱਲੋ ਹਸਪਤਾਲ ਦੀ ਮੋਕੇ ਤੇ ਕੀਤੀ ਗਈ ਪੜਤਾਲ ਦੋਰਾਨ ਹਸਪਤਾਲ ਵਿਚੋਂ ਗੈਰ ਕਾਨੂੰਨੀ ਗਰਭਪਾਤ ਕਰਨ ਦੇ ਅੋਜਾਰ ਪ੍ਰਾਪਤ ਹੋਏ ਅਤੇ ਇਸ ਤੋਂ ਇਲਾਵਾ ਨਸ਼ੇ ਦੇ ਤੋਰ ਤੇ ਵਰਤੀਆ ਜਾਣ ਵਾਲੀਆਂ 1170 ਗੋਲੀਆਂ ਟਰੈਮਾਡੋਲ ਵੀ ਮੋਕੇ ਤੇ ਟੀਮ ਵਲੋ ਬਰਾਮਦ ਕੀਤੀਆ ਗਈਆਂ, ਜੋ ਕਿ ਸਬੰਧਤ ਥਾਣਾ ਪਾਤੜਾਂ ਦੇ ਹਵਾਲੇ ਕਰਕੇ ਪੁਲਿਸ ਨੂੰ ਹਸਪਤਾਲ ਦੇ ਮਾਲਕ ,ਉਸਦੀ ਪਤਨੀ ਅਤੇ ਏਜੰਟ ਖਿਲਾਫ ਪੀ.ਐਨ.ਡੀ .ਟੀ ਐਕਟ ਅਤੇ ਐਨ ਡੀ ਪੀ ਐਸ ਐਕਟ ਤਹਿਤ ਮੁਕੱਦਮਾ ਦਰਜ ਕਰਨ ਅਤੇ ਬਾਕੀ ਰਹਿੰਦੀ ਮਸ਼ੀਨ ਤੇ ਕਰੰਸੀ ਦੀ ਬਰਾਮਦਗੀ ਲਈ ਲਿਖ ਦਿੱਤਾ ਗਿਆ ਹੈ।