ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 13 ਸਤੰਬਰ 2023
ਥਾਣਾ ਸਿਟੀ ਫਾਜਿਲਕਾ ਏਰੀਆ ਵਿੱਚ ਪਿਛਲੇ ਦਿਨੀ ਹੋਈਆਂ ਚੋਰੀ ਦੀਆਂ ਵਾਰਦਾਤਾਂ ਤੇ ਕਾਰਵਾਈ ਕਰਦੇ ਹੋਏ ਚੋਰੀ ਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਸ਼੍ਰੀ ਮਨਜੀਤ ਸਿੰਘ ਢੇਸੀ PPS, ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਵੱਲੋਂ ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈ.) ਫਾਜਿਲਕਾ ਅਤੇ ਸ਼੍ਰੀ ਸ਼ੁਬੇਗ ਸਿੰਘ PPS ਉੱਪ ਕਪਤਾਨ ਪੁਲਿਸ ਸਡ ਫਾਜਿਲਕਾ ਵੱਲੋਂ ਕਾਰਵਾਈ ਮੁਹਿੰਮ ਚਲਾਈ ਗਈ।
ਇਸ ਤਹਿਤ ਤਹਿਤ ਐਸ.ਆਈ ਸਚਿਨ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ ਦੀ ਅਗਵਾਈ ਹੇਠ ਸ:ਤ ਬੇਅੰਤ ਸਿੰਘ 509/ਫਾਜਿਲਕਾ ਪਾਸ ਪਰਮਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਐਮ.ਆਰ ਇੰਨਕਲੇਵ ਫਾਜਿਲਕਾ ਨੇ ਬਿਆਨ ਦਰਜ ਕਰਵਾਇਆ ਕਿ ਉਸ ਦੀ ਐਕਟਿਵਾ ਰੰਗ ਚਿੱਟਾ ਨੰਬਰੀ PB 22 5 2301 ਕੋਈ ਨਾਮਲੂਮ ਚੋਰ ਚੋਰੀ ਕਰਕੇ ਲੈ ਗਏ ਹਨ।ਜਿਸ ਤੇ ਕਾਰਵਾਈ ਕਰਦੇ ਮੁਕੱਦਮਾ ਨੰਬਰ 149 ਮਿਤੀ 22.08.2023 ਅ/ਧ 379 ਭ:ਦ ਥਾਣਾ ਸਿਟੀ ਫਾਜਿਲਕਾ ਦਰਜ ਰਜਿਸ਼ਟਰ ਕੀਤਾ ਗਿਆ ਅਤੇ ਮੁਕੱਦਮਾ ਉਕਤ ਵਿੱਚ ਮਿਤੀ 08.09.2023 ਨੂੰ ਸੂਰਜ ਸਿੰਘ ਉਰਫ ਸ਼ੇਗੀ ਪੱਤਰ ਸੋਹਨ ਸਿੰਘ ਵਾਸੀ ਪਿੰਡ ਫਲੀਆ ਵਾਲਾ ਨੂੰ ਉਕਤ ਚੋਰੀ ਕੀਤੀ ਐਕਟਿਵਾ ਸਮੇਤ ਕਾਬੂ ਕੀਤਾ।ਜਿਸ ਪਾਸੋ 02 ਐਕਟਿਵਾ ਹੋਰ ਅਤੇ 01 ਮੋਟਰਸਾਈਕਲ ਬ੍ਰਾਮਦ ਕੀਤਾ ਗਿਆ।ਮਿਤੀ 09.09.2023 ਨੂੰ ਦੋਸ਼ੀ ਸੂਰਜ ਸਿੰਘ ਉਰਫ ਸ਼ੇਗੀ ਦੀ ਪੁੱਛਗਿੱਛ ਪਰ ਮੋਹਣ ਸਿੰਘ ਪੁੱਤਰ ਰੁਲੀਆ ਸਿੰਘ ਵਾਸੀ ਅਰਾਈਆ ਵਾਲਾ ਨੂੰ ਦੋਸ਼ੀ ਨਾਮਜਦ ਕਰਕੇ 02 ਐਕਟਿਵਾ ਅਤੇ 12 ਚੋਰੀ ਕੀਤੇ ਹੋਏ ਮੋਟਰਸਾਈਕਲ ਬ੍ਰਾਮਦ ਕੀਤੇ ਗਏ।
ਦੋਸ਼ੀਆ ਨੇ ਪੁੱਛਗਿੱਛ ਦੋਰਾਨ ਦੱਸਿਆ ਕਿ ਉਨ੍ਹਾ ਵੱਲੋ ਚੋਰੀ ਦੀਆ ਵਾਰਦਾਤਾ ਵਿੱਚ ਸੁਨੀਲ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਢਾਬ ਖੁਸ਼ਾਲ ਜੋਈਆ ਵੀ ਸ਼ਾਮਲ ਸੀ।ਜਿਸ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤੇ ਹੋਏ 03 ਮੋਬਾਇਲ ਫੋਨ, 04 ਗੈਸ ਸਿਲੰਡਰ ਅਤੇ 02 LCD ਬ੍ਰਾਮਦ ਕੀਤੀਆ ਗਈਆ ਹਨ।ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜੋ ਇਹਨਾਂ ਪਾਸੋ ਚੋਰੀ ਦਾ ਹੋਰ ਵੀ ਸਮਾਨ ਬ੍ਰਾਮਦ ਕਰਵਾਇਆ ਜਾਵੇਗਾ।ਇਸ ਤੋ ਇਲਾਵਾ ਥਾਣਾ ਸਿਟੀ ਫਾਜਿਲਕਾ ਵਿੱਚ ਦਰਜ ਮੁਕੱਦਮੇ ਅਨੁਸਾਰ ਇਕ ਲੜਕੀ ਪਿਛਲੇ ਦਿਨੀ ਲਾਪਤਾ ਹੋ ਗਈ ਸੀ, ਜਿਸ ਨੂੰ ਵੀ ਬ੍ਰਾਮਦ ਕਰ ਲਿਆ ਗਿਆ ਹੈ।
ਸ਼ਹਿਰ ਫਾਜਿਲਕਾ ਵਿੱਚੋ ਇੱਕ ਬੱਚਾ ਜੋ ਲਾਵਾਰਿਸ ਹਾਸਲ ਵਿੱਚ ਮਿਲਿਆ ਸੀ, ਜਿਸ ਬਾਰੇ ਪਤਾ ਕਰਨ ਬਚਾ ਜਿਲ੍ਹਾ ਬੀਕਾਨੇਰ ਦਾ ਰਹਿਣ ਵਾਲਾ ਹੈ, ਜਿਸ ਨੂੰ ਥਾਣਾ ਸਿਟੀ ਫਾਜਿਲਕਾ ਦੀ ਪੁਲਿਸ ਵੱਲੋ ਥਾਣਾ ਕੁਲੈਤ ਜਿਲ੍ਹਾ ਬੀਕਾਨੇਰ ਪੁੱਜ ਕੇ ਉਸ ਦੇ ਮਾਤਾ ਪਿਤਾ ਦੇ ਹਵਾਲੇ ਸਹੀ ਸਲਾਮਤ ਕੀਤਾ ਗਿਆ ਹੈ।