ਸਿਵਲ ਸਰਜਨ ਫਾਜ਼ਿਲਕਾ  ਵੱਲੋਂ ਮਿਆਰੀ ਸਿਹਤ ਸਹੂਲਤਾਂ ਲਈ ਮਹੀਨਾਵਾਰ ਮੀਟਿੰਗ

Advertisement
Spread information
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 13 ਸਤੰਬਰ 2023


       ਸਿਹਤ ਵਿਭਾਗ ਅਤੇ  ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵੱਖ-ਵੱਖ ਪ੍ਰੋਗਰਾਮਾਂ ਸਬੰਧੀ ਮਹੀਨਾਵਾਰ ਮੀਟਿੰਗ ਸਿਵਲ ਸਰਜਨ ਫਾਜ਼ਿਲਕਾ  ਡਾ. ਸਤੀਸ਼ ਗੋਇਲ ਦੀ ਅਗਵਾਈ ਹੇਠ ਕੀਤੀ ਗਈ।ਇਸ ਮੀਟਿੰਗ ਚ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਿਹਤ ਪ੍ਰੋਗਰਾਮਾਂ ਜਿਵੇਂ ਰਾਸਟਰੀ ਨੇਤਰ ਜਯੋਤੀ ਅਭਿਆਨ ਤਹਿਤ ਮਰੀਜ਼ ਸਫੇਟੀ ਸਪਤਾਹ ,ਮੈਂਟਲ ਹੈਲਥ ਪ੍ਰੋਗਰਾਮ  ਮਲੇਰੀਆ,ਡੇਂਗੂ ਬਾਰੇ ਗਰੁੱਪ ਮੀਟਿੰਗਾਂ ਅਤੇ ਸਕੂਲਾਂ ਚ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਲਾਰਵਾ ਨਸਟ ਕਰਾਉਣ ਬਾਰੇ ਟੀਮਾਂ ਦੇ ਕੰਮ ਚ ਤੇਜੀ ਲਿਆਉਣ ਬਾਰੇ, ਜੱਚਾ-ਬੱਚਾ ਸੇਵਾਵਾਂ, ਸੰਸਥਾਗਤ ਜਣੇਪੇ ਕਰਾਉਣ ਲਈ ਪ੍ਰੇਰਿਤ ਕਰਨ, ਮਿਸ਼ਨ ਇੰਦਰਧਨਸ਼ ਪ੍ਰੋਗਰਾਮ ਤਹਿਤ ਟੀਕਾਕਰਨ ਟਾਰਗੇਟ ਮੁਤਾਬਕ ਅਤੇ ਮੀਜਲ ਰੁਬੇਲਾ ਦਾ ਟੀਚਾ 100 ਪ੍ਰਤੀਸਤ ਕਰਨ ਤਾਂ ਜੋ ਇਸ ਬਿਮਾਰੀ ਦਾ 2023 ਚ ਖਾਤਮਾ ਕੀਤਾ ਜਾ ਸਕੇ।                                               ਇਸ ਦੇ ਨਾਲ ਸਕੂਲਾਂ ਵਿਚ ਬੱਚਿਆ ਨੂੰ ਟੈਟਨਸ ਦਾ ਮੁਕੰਮਲ ਟੀਕਾਕਰਨ ਕੀਤਾ ਜਾਵੇ ਅਤੇ ਸਕੂਲੀ ਬੱਚਿਆਂ ਦਾ ਟੀਕਾਕਰਨ ,ਤੰਬਾਕੂ ਕੰਟਰੋਲ ਐਕਟ ਦੀ ਪਾਲਣਾ ਲਈ   ਉਲੰਘਣਾ ਕਰਨ ਵਾਲਿਆਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ, ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਸਕੂਲਾਂ ਚ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸਾਰੀਆਂ ਸੰਸਥਾਵਾਂ ਚ ਬੋਰਡ ਲਗਾਏ ਜਾਣ,ਪੀ ਐਨ ਡੀ ਟੀ ਐਕਟ ਬਾਰੇ ਜਾਗਰੂਕਅਤੇ ਟੀ ਬੀ ਦੀ ਬਿਮਾਰੀ ਨੂੰ 2025 ਤੱਕ ਸਮਾਜ ਚੋਂ ਖਤਮ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਮਾਸ ਮੀਡੀਆ ਵਿੰਗ ਨੂੰ ਪ੍ਰੈਸ ਕਵਰੇਜ ਅਤੇ ਗਰੁੱਪ ਮੀਟਿੰਗਾਂ ਰਾਂਹੀ ਜਾਗਰੂਕ ਕਰਨ ਬਾਰੇ ਕਿਹਾ ਗਿਆ।

ਇਸ ਸਮੇਂ ,ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਕਵਿਤਾ ਸਿੰਘ ,,ਸਮੂਹ ਸੀਨੀਅਰ ਮੈਡੀਕਲ ਅਫਸਰ  ਡਾਕਟਰ ਐਰਿਕ ਐਡੀਸਨ, ਡਾਕਟਰ ਨਵੀਨ ਮਿੱਤਲ , ਡਾਕਟਰ ਵਿਕਾਸ ਗਾਂਧੀ, ਡਾਕਟਰ ਨੀਰਜਾ ਗੁਪਤਾ ਜਿਲ੍ਹਾ ਐਪੀਡਿਮਾਲੋਜਿਸਟ ਡਾਕਟਰ ਸੁਨੀਤਾ  ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜਰ ਸਨ।

Advertisement
Advertisement
Advertisement
Advertisement
Advertisement
error: Content is protected !!