ਅੰਜੂ ਅਮਨਦੀਪ ਗਰੋਵਰ, ਲੁਧਿਆਣਾ,10 ਸਤੰਬਰ 2023
ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ 10 ਸਤੰਬਰ, 2023 ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ “ਇਨਾਇਤ” ਅਤੇ “ਲਫ਼ਜ਼ਾਂ ਦੀ ਸੰਦੂਕੜੀ” ਨਾਮਕ ਦੋ ਸਾਂਝੇ ਸੰਗ੍ਰਿਹਾਂ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ । ਇਸ ਸਮਾਗਮ ਵਿੱਚ ਡਾ. ਹਰੀ ਸਿੰਘ ਜਾਚਕ ਜੀ, ਡਾ. ਗੁਰਚਰਨ ਕੌਰ ਕੋਚਰ ਜੀ ਨੇ ਮੁੱਖ ਮਹਿਮਾਨ ਵਜੋਂ ਅਤੇ ਸਤੀਸ਼ ਬਸੀ ਜੀ, ਗੁਰਨੀਤ ਭਵਰਾ ਜੀ, ਗੁਰਵੇਲ ਕੋਹਾਲਵੀ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦਾ ਆਗਾਜ਼ ਨਰਿੰਦਰ ਕੌਰ ਜੀ ਵਲੋਂ ਬਹੁਤ ਮਿੱਠੀ ਅਤੇ ਸੁਰੀਲੀ ਆਵਾਜ਼ ਵਿੱਚ ਗਾਏ ਸ਼ਬਦ ਨਾਲ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਪੁਸਤਕਾਂ ਲੋਕ ਅਰਪਿਤ ਕਰਨ ਤੋਂ ਬਾਅਦ ਪੁਸਤਕਾਂ ਵਿੱਚ ਸ਼ਾਮਿਲ ਕਵੀ ਅਤੇ ਕਵਿਤਰੀਆਂ ਨੂੰ ਸਾਹਿਤਿਕ ਦੀਪ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਰਮਨਦੀਪ ਕੌਰ (ਹਰਸਰ ਜਾਈ), ਉਪ-ਪ੍ਰਧਾਨ ਜਸਪ੍ਰੀਤ ਸਿੰਘ ‘ਜੱਸੀ’, ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਡਾ ਹਰੀ ਸਿੰਘ ਜਾਚਕ ਮੁੱਖ ਮਹਿਮਾਨ ਨੇ ਭਾਵਪੂਰਤ ਕਵਿਤਾ ਨਾਲ ਰੰਗ ਬੰਨ੍ਹਿਆ ਅਤੇ ਸਾਹਿਤਕ ਦੀਪ ਦੇ ਅਹੁਦੇਦਾਰਾਂ ਨੂੰ ਇਹ ਭੇਟ ਕੀਤੀ। ਡਾ ਗੁਰਚਰਨ ਕੌਰ ਕੋਚਰ ਮੁੱਖ ਮਹਿਮਾਨ ਨੇ ਕਿਹਾ ਕਿ ਸਾਹਿਤਕ ਦੀਪ ਸੁਸਾਇਟੀ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।
ਇਸ ਦੌਰਾਨ ਵੱਖ ਵੱਖ ਸ਼ਹਿਰਾਂ ਤੋਂ ਆਏ ਕਵੀਆਂ ਅਤੇ ਕਵਿਤਰੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਮਨਜੀਤ ਕੌਰ ਧਿਮਾਨ , ਜਸਪ੍ਰੀਤ ਕੌਰ ਜੱਸੀ , ਨਿਰਮਲ ਕੌਰ , ਅਮਿਤ ਕੌਰ,ਸਤਵੰਤ ਕੌਰ, ਗੁਰਵਿੰਦਰ ਕੌਰ ਗੁਰੀ ,ਇੰਦੂ ਬਾਲਾ ਲੁਧਿਆਣਵੀ, ਕੈਪਟਨ ਜਸਵੰਤ ਸਿੰਘ, ਦੀਪ ਲੁਧਿਆਣਵੀ, ਰਾਜੇਸ਼ ਕੁਮਾਰ, ਅਕਸ਼ਿਤ, ਹਰਦੀਪ ਸਿੰਘ ਬਿਰਦੀ, ਖੁਸ਼ਕਰਨ, ਬਲਜੀਤ ਕੌਰ, ਨਿਖਿਲ, ਰਵਨਜੋਤ ਕੌਰ ਰਾਵੀ,ਪਰਵਿੰਦਰ ਕੌਰ ਲੋਟੇ, ਪਰਮਿੰਦਰ ਸਿੰਘ ਅਲਬੇਲਾ, ਮਹਿੰਦਰ ਸੂਦ ਆਦਿ ਕਵੀ ਅਤੇ ਕਵਿਤਰੀਆਂ ਸ਼ਾਮਿਲ ਰਹੇ । ਕਵੀ ਦਰਬਾਰ ਵਿੱਚ ਹਾਜ਼ਰੀ ਭਰਨ ਵਾਲੇ ਕਵੀ ਅਤੇ ਕਵਿਤਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਪੂਰਨ ਪ੍ਰੋਗ੍ਰਾਮ ਦੌਰਾਨ ਸਰੋਤਿਆਂ ਨੂੰ ਬੰਨੀ ਰੱਖਣ ਦੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੋਨੀਆ ਜੀ ਵਲੋਂ ਬਾਖੂਬੀ ਨਿਭਾਈ ਗਈ। ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੀ ਪ੍ਰਧਾਨ ਰਮਨਦੀਪ ਕੌਰ (ਹਰਸਰ ਜਾਈ)ਜੀ ਤੇ ਉੱਪ ਪ੍ਰਧਾਨ ਜਸਪ੍ਰੀਤ ਸਿੰਘ ‘ਜੱਸੀ’ ਜੀ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ,ਕਵੀਆਂ ਅਤੇ ਕਵਿਤਰੀਆਂ ਦਾ ਧੰਨਵਾਦ ਪ੍ਰਗਟ ਕੀਤਾ। ਆਓਣ ਵਾਲੇ ਸਮੇਂ ਚ’ ਵੀ ਇਹ ਸੰਸਥਾ ਇਸੇ ਤਰ੍ਹਾ ਦੇ ਉੱਦਮਸ਼ੀਲ ਕਾਰਜ਼ਾ ਨੂੰ ਨੇਪੜ੍ਹੇ ਚਾੜ੍ਹਨ ਲਈ ਯਤਨਸ਼ੀਲ ਰਹੇਗੀ ।