ਹਰਿੰਦਰ ਨਿੱਕਾ , ਪਟਿਆਲਾ 11 ਸਤੰਬਰ 2023
ਉਹ ਸੀ ਤਾਂ ਦੋਵੇਂ ਜਣੇ ਦੋਸਤ, ਪਰ ਦੋਸਤੀ-ਦੋਸਤੀ ਦਰਮਿਆਨ, ਖਿੱਚੀਆਂ ਗਈਆਂ ਕੁੱਝ ਤਸਵੀਰਾਂ ਵਾਇਰਲ ਕਰਨ ਦਾ ਭੈਅ ਦਿਖਾ ਕੇ ਆਪਣੀ ਦੋਸਤ ਨੂੰ ਬਲੈਕਮੇਲ ਕਰਕੇ ਅਗਵਾ ਕਰਕੇ ਲੈ ਜਾਣ ਵਾਲੇ ਨੌਜਵਾਨ ਖਿਲਾਫ ਪੁਲਿਸ ਨੇ ਸੰਗੀਨ ਜ਼ੁਰਮ ਤਹਿਤ ਕੇਸ ਦਰਜ਼ ਕੀਤਾ ਹੈ। ਕੇਸ ਦਰਜ਼ ਕਰਕੇ,ਪੁਲਿਸ ਨੇ ਨਾਮਜ਼ਦ ਦੋਸ਼ੀ ਵਿਸ਼ਾਲ ਕੁਮਾਰ ਵਾਸੀ ਨੇੜੇ ਕੁਸ਼ਣ ਆਸਰਮ ਤਫੱਜਲਪੁਰਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤ ਮੁਦੈਲਾ ਨੇ ਦੱਸਿਆ ਕਿ ਉਹ ਪਾਵਰ ਹਾਉਸ ਕਲੋਨੀ ਵਿਖੇ ਪੜ੍ਹਦੀ ਹੈ। 5 ਸਿਤੰਬਰ ਦੀ ਸਵੇਰੇ ਕਰੀਬ 7.30 ਵਜੇ ਮੁਦੈਲਾ ਨੂੰ ਉਸ ਦਾ ਪਿਤਾ ਸਕੂਲ ਛੱਡ ਕੇ ਚਲਾ ਗਿਆ ਸੀ । ਮੁਦੈਲਾ ਅਨੁਸਾਰ ਕੁੱਝ ਸਮੇਂ ਬਾਅਦ ਦੋਸ਼ੀ ਤੇ ਮੁਦੈਲਾ ਦੋਵੇਂ ਦੋਸਤ ਸਨ, ਜੋ ਦੋਸ਼ੀ ਪਾਸ ਮੁਦੈਲਾ ਦੀਆ ਕੁੱਝ ਫੋਟੋਆਂ ਵੀ ਸਨ । ਦੋਸ਼ੀ ਵਿਸ਼ਾਲ ਨੇ ਮੁਦੈਲਾ ਨੂੰ ਫੋਟੋਆਂ ਵਾਇਰਲ ਕਰਨ ਦੀਆਂ ਧਮਕੀਆਂ ਦਿੱਤੀਆ ਅਤੇ ਮੁਦੈਲਾ ਨੂੰ ਆਪਣੇ ਮੋਟਰਸਾਇਕਲ ਪਰ ਬਿਠਾ ਕੇ ਆਪਣੇ ਨਾਨਕੇ ਘਰ ਲੈ ਗਿਆ। ਜਿੱਥੇ ਪਹੁੰਚ ਕੇ ਦੋਸ਼ੀ ਵਿਸ਼ਾਲ ਕੁਮਾਰ ਨੇ ਮੁਦੈਲਾ ਨਾਲ ਜਬਰਦਸਤੀ ਕਰਨ ਦੀ ਕੋਸਿ਼ਸ ਕੀਤੀ। ਆਪਣੇ ਨਾਨਕੇ ਘਰ ਰਾਤ ਰੱਖਣ ਤੋਂ ਬਾਅਦ ਦੋਸ਼ੀ ਦੀ ਮਾਤਾ ਮੁਦੈਲਾ ਨੂੰ 6 ਸਤੰਬਰ ਨੂੰ ਉਸ ਦੇ ਘਰ ਬਾਹਰ ਛੱਡ ਗਈ। ਪੁਲਿਸ ਨੇ ਮੁਦੈਲਾ ਦੇ ਬਿਆਨ ਦੇ ਅਧਾਰ ਪਰ,ਨਾਮਜ਼ਦ ਦੋਸ਼ੀ ਦੇ ਖਿਲਾਫ U/S 363,366,506 IPC & Sec 08 POSCO Act 2012 ਤਹਿਤ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਕੇਸ ਦਰਜ਼ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ।